ਵਿਆਹ ਦੇ ਬੰਧਨ ’ਚ ਬੱਝਣਗੇ ਆਥੀਆ ਸ਼ੈੱਟੀ ਅਤੇ ਕੇ.ਐੱਲ ਰਾਹੁਲ, ਜਾਣੋ ਕਦੋਂ ਹੋਵੇਗਾ ਵਿਆਹ
Tuesday, Jul 19, 2022 - 11:57 AM (IST)
ਮੁੰਬਈ - ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇ.ਐੱਲ ਰਾਹੁਲ ਦੇ ਵਿਆਹ ਚਰਚਾ ’ਚ ਹੈ। ਪਿਛਲੇ ਕੁਝ ਦਿਨਾਂ ਤੋਂ ਆਥੀਆ ਅਤੇ ਕੇ.ਐੱਲ ਰਾਹੁਲ ਦੇ ਵਿਆਹ ਨੂੰ ਲੈ ਕੇ ਕਾਫ਼ੀ ਚਰਚਾ ਹੈ। ਦੋਵਾਂ ਦੇ ਵਿਆਹ ਨੂੰ ਲੈ ਕੇ ਕਾਫ਼ੀ ਅਪਡੇਟ ਸਾਹਮਣੇ ਆ ਰਹੀਆਂ ਹਨ।
ਇਹ ਵੀ ਪੜ੍ਹੋ : ਨਿਕ ਜੋਨਸ ਨੇ ਪ੍ਰਿਅੰਕਾ ਨੂੰ ਜਮਨਦਿਨ ਦੀ ਦਿੱਤੀ ਵਧਾਈ, ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ
ਰਿਪੋਟਰ ਦੇ ਮੁਤਾਬਕ ਆਥੀਆ ਅਤੇ ਕੇ.ਐੱਲ ਰਾਹੁਲ ਸਰਦੀਆਂ ’ਚ ਵਿਆਹ ਕਰਾ ਲੈਣਗੇ। ਜੋੜੇ ਦਾ ਵਿਆਹ ਇਹ ਸਾਲ ਨਹੀਂ ਸਗੋਂ ਅਗਲੇ ਸਾਲ 2023 ’ਚ ਹੋਵੇਗਾ। ਕੁਝ ਸਮੇਂ ਪਹਿਲਾਂ ਵੀ ਆਥੀਆ ਸ਼ੈੱਟੀ ਅਤੇ ਕੇ.ਐੱਲ ਰਾਹੁਲ ਦਾ ਵਿਆਹ ਦੀਆਂ ਖ਼ਬਰਾਂ ਸੁਰਖੀਆਂ ’ਚ ਰਹਿ ਚੁੱਕੀਆਂ ਹਨ। ਪਹਿਲਾਂ ਇਸ ਤਰ੍ਹਾਂ ਦੀ ਚਰਚਾ ਸੀ ਕਿ ਆਥੀਆ ਅਤੇ ਕੇ.ਐੱਲ ਰਾਹੁਲ ਅਗਲੇ ਤਿੰਨ ਮਹੀਨਿਆਂ ’ਚ ਵਿਆਹ ਦੇ ਬੰਧਨ ’ਚ ਬੱਝਣਗੇ ਅਤੇ ਆਪਣੇ ਰਿਸ਼ਤੇ ਦੀ ਨਵੀਂ ਸ਼ੁਰੂਆਤ ਕਰਨਗੇ।
ਹਾਲਾਂਕਿ ਇਨ੍ਹਾਂ ਖ਼ਬਰਾਂ ਨੂੰ ਆਥੀਆ ਸ਼ੈੱਟੀ ਅਤੇ ਉਸ ਦੇ ਪਿਤਾ ਸੁਨੀਲ ਸ਼ੈੱਟੀ ਨੇ ਗਲ਼ਤ ਸਾਬਤ ਕੀਤਾ ਹੈ। ਇਕ ਪੋਸਟ ਸਾਂਝੀ ਕਰਦੇ ਹੋਏ ਆਥੀਆ ਨੇ ਲਿਖਿਆ ਕਿ ‘ਉਮੀਦ ਹੈ ਮੈਂ ਇਸ ਵਿਆਹ ’ਤੇ ਇਨਵਾਇਟਡ ਰਹਾਂ, ਜੋ ਤਿੰਨ ਮਹੀਨੇ ’ਚ ਹੋਣ ਵਾਲੀ ਹੈ।’ ਇਸ ਦੇ ਨਾਲ ਉਸ ਨੇ ਈਮੋਜੀ ਵੀ ਲਗਾਈ ਹੈ।
ਇਹ ਵੀ ਪੜ੍ਹੋ : ਪਹਾੜਾਂ ’ਤੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆਈ ਜਾਹਨਵੀ ਕਪੂਰ, ਦਿੱਤੇ ਸ਼ਾਨਦਾਰ ਪੋਜ਼ (ਦੇਖੋ ਤਸਵੀਰਾਂ)
ਆਥੀਆ ਅਤੇ ਕੇ.ਐੱਲ ਰਾਹੁਲ ਦਾ ਰਿਸ਼ਤਾ ਕਾਫ਼ੀ ਪਿਆਰ ਵਾਲਾ ਹੈ। ਦੋਵੇਂ ਇਕ ਦੂਸਰੇ ਨਾਲ ਹਰ ਮੌਕੇ ਦਾ ਆਨੰਦ ਲੈਂਦੇ ਹਨ ਅਤੇ ਇਕ-ਦੂਸਰੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਦੋਵਾਂ ਦੀ ਜੋੜੀ ਨੂੰ ਪ੍ਰਸ਼ੰਸਕਾਂ ਤੋਂ ਬੇਹੱਦ ਪਿਆਰ ਮਿਲ ਰਿਹਾ ਹੈ ਅਤੇ ਪ੍ਰਸ਼ੰਸਕ ਇਨ੍ਹਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ।