ਆਸਿਮ ਰਿਆਜ਼ ਨੇ ਮਿਸਟਰੀ ਗਰਲ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

Thursday, Nov 28, 2024 - 09:44 AM (IST)

ਆਸਿਮ ਰਿਆਜ਼ ਨੇ ਮਿਸਟਰੀ ਗਰਲ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਮੁੰਬਈ- 'ਬਿੱਗ ਬੌਸ 13' 'ਚ ਨਜ਼ਰ ਆ ਚੁੱਕੇ ਆਸਿਮ ਰਿਆਜ਼ ਨੇ ਸਾਬਕਾ ਪ੍ਰੇਮਿਕਾ ਹਿਮਾਂਸ਼ੀ ਖੁਰਾਨਾ ਦੇ ਜਨਮਦਿਨ 'ਤੇ ਇਕ ਮਿਸਟਰੀ ਗਰਲ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਯੂਜ਼ਰਸ ਇਹ ਦੇਖ ਕੇ ਹੈਰਾਨ ਹਨ ਅਤੇ ਜਾਣਨਾ ਚਾਹੁੰਦੇ ਹਨ ਕਿ ਕੀ ਆਸਿਮ ਸੱਚਮੁੱਚ ਅੱਗੇ ਵਧਿਆ ਹੈ? ਆਖਿਰ ਕੌਣ ਹੈ ਇਹ ਮਿਸਟਰੀ ਗਰਲ? 27 ਨਵੰਬਰ ਨੂੰ ਹਿਮਾਂਸ਼ੀ ਖੁਰਾਣਾ ਦਾ ਜਨਮਦਿਨ ਸੀ ਅਤੇ ਉਸੇ ਦਿਨ ਆਸਿਮ ਰਿਆਜ਼ ਨੇ ਹਿਮਾਂਸ਼ੀ ਨੂੰ ਜਨਮਦਿਨ ਦੀ ਵਧਾਈ ਦੇਣ ਦੀ ਬਜਾਏ ਮਿਸਟਰੀ ਗਰਲ ਨਾਲ ਤਸਵੀਰਾਂ ਸ਼ੇਅਰ ਕਰਕੇ ਸਨਸਨੀ ਮਚਾ ਦਿੱਤੀ ਸੀ।ਤਸਵੀਰਾਂ 'ਚ ਆਸਿਮ ਰਿਆਜ਼ ਕਸ਼ਮੀਰ ਦੀ ਡਲ ਝੀਲ 'ਚ ਹਾਊਸਬੋਟ 'ਚ ਬੈਠ ਕੇ ਮਿਸਟਰੀ ਗਰਲ ਨਾਲ ਸੂਰਜ ਡੁੱਬਣ ਦਾ ਆਨੰਦ ਲੈ ਰਹੇ ਹਨ। ਹਾਲਾਂਕਿ, ਤਸਵੀਰ ਵਿੱਚ ਮਿਸਟਰੀ ਗਰਲ ਦਾ ਚਿਹਰਾ ਛੁਪਿਆ ਹੋਇਆ ਹੈ ਅਤੇ ਆਸਿਮ ਨੇ ਵੀ ਇੱਕ ਮਾਸਕ ਨਾਲ ਆਪਣਾ ਚਿਹਰਾ ਛੁਪਾਇਆ ਹੈ।

PunjabKesari

ਇਹ ਵੀ ਪੜ੍ਹੋ- Birthday ਤੋਂ ਇਕ ਦਿਨ ਪਹਿਲਾਂ Viral ਹੋਇਆ ਅਦਾਕਾਰਾ ਦਾ ਵੀਡੀਓ

ਯੂਜ਼ਰਸ ਨੇ ਪੁੱਛਿਆ- ਕੌਣ ਹੈ ਇਹ ਕੁੜੀ
ਆਸਿਮ ਰਿਆਜ਼ ਦੀਆਂ ਇਨ੍ਹਾਂ ਤਸਵੀਰਾਂ 'ਤੇ ਯੂਜ਼ਰਸ ਵਲੋਂ ਕਾਫੀ ਕੁਮੈਂਟਸ ਆ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਹਿਮਾਂਸ਼ੀ ਨੂੰ ਜਨਮਦਿਨ ਦਾ ਤੋਹਫਾ ਦਿੱਤਾ। ਇਕ ਹੋਰ ਨੇ ਕੁਮੈਂਟ ਕੀਤਾ, 'ਆਖ਼ਰਕਾਰ ਆਸਿਮ ਅੱਗੇ ਵਧਿਆ ਹੈ। ਇਕ ਹੋਰ ਨੇ ਕੁਮੈਂਟ ਕੀਤਾ, 'ਇਹ ਕੁੜੀ ਕੌਣ ਹੈ?' ਹਾਲਾਂਕਿ ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਮਿਸਟਰੀ ਗਰਲ ਕੋਈ ਹੋਰ ਨਹੀਂ ਸਗੋਂ ਹਿਮਾਂਸ਼ੀ ਖੁਰਾਣਾ ਹੈ। ਹੁਣ ਆਸਿਮ ਹੀ ਦੱਸ ਸਕਦਾ ਹੈ ਕਿ ਉਹ ਅਸਲ ਵਿੱਚ ਕੌਣ ਹੈ।

PunjabKesari

ਹਿਮਾਂਸ਼ੀ ਨੇ ਦੱਸਿਆ ਕਿ ਕਿਉਂ ਹੋਇਆ ਬ੍ਰੇਕਅੱਪ
ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦਾ ਰਿਸ਼ਤਾ 'ਬਿੱਗ ਬੌਸ 13' ਤੋਂ ਸ਼ੁਰੂ ਹੋਇਆ ਸੀ। ਸ਼ੋਅ ਖਤਮ ਹੋਣ ਤੋਂ ਬਾਅਦ ਵੀ ਦੋਵੇਂ ਕਾਫੀ ਸਮੇਂ ਤੱਕ ਰਿਲੇਸ਼ਨਸ਼ਿਪ 'ਚ ਰਹੇ। ਹਾਲਾਂਕਿ, ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦਾ ਦਸੰਬਰ 2023 ਵਿੱਚ ਬ੍ਰੇਕਅੱਪ ਹੋ ਗਿਆ ਸੀ। ਸੋਸ਼ਲ ਮੀਡੀਆ ਪੋਸਟ 'ਚ ਹਿਮਾਂਸ਼ੀ ਨੇ ਲਿਖਿਆ, 'ਅਸੀਂ ਹੁਣ ਇਕੱਠੇ ਨਹੀਂ ਹਾਂ। ਅਸੀਂ ਆਪਣੇ ਵੱਖੋ-ਵੱਖਰੇ ਧਰਮਾਂ ਕਰਕੇ ਆਪਣੇ ਪਿਆਰ ਦੀ ਬਲੀ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News