ਅਸ਼ਨੀਰ ਗਰੋਵਰ ਨੇ ਕੱਢਿਆ ਮੁਕਾਬਲੇਬਾਜ਼ ’ਤੇ ਗੁੱਸਾ, ਰੱਜ ਕੇ ਕੀਤੀ ਬੇਇੱਜ਼ਤੀ (ਵੀਡੀਓ)

03/12/2022 6:50:15 PM

ਮੁੰਬਈ (ਬਿਊਰੋ)– ਸ਼ਾਰਕ ਟੈਂਕ ਇੰਡੀਆ ਟੀ. ਵੀ. ਸ਼ੋਅ ਇਨ੍ਹੀਂ ਦਿਨੀਂ ਖ਼ਬਰਾਂ ’ਚ ਹੈ। ਸ਼ੋਅ ’ਚ ਨਜ਼ਰ ਆਉਣ ਵਾਲੇ ਅਸ਼ਨੀਰ ਗਰੋਵਰ ਇਨ੍ਹੀਂ ਦਿਨੀਂ ਮੁਸ਼ਕਿਲ ਸਮੇਂ ’ਚੋਂ ਲੰਘ ਰਹੇ ਹਨ। ਅਸ਼ਨੀਰ ਦੇ ਕੁਝ ਵੀਡੀਓਜ਼ ਸਾਹਮਣੇ ਆਏ ਹਨ, ਜਿਨ੍ਹਾਂ ’ਚ ਉਨ੍ਹਾਂ ਦਾ ਗਰਮ ਸੁਭਾਅ ਨਜ਼ਰ ਆ ਰਿਹਾ ਹੈ।

ਸ਼ੋਅ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਅਸ਼ਨੀਰ ਇਕ ਮੁਕਾਬਲੇਬਾਜ਼ ਨੂੰ ਝਿੜਕ ਰਹੇ ਹਨ। ਹਾਲਾਂਕਿ ਉਨ੍ਹਾਂ ਨਾਲ ਬਾਕੀ ਸ਼ਾਰਕ ਵੀ ਮੁਕਾਬਲੇਬਾਜ਼ ’ਤੇ ਸਖ਼ਤੀ ਦਿਖਾਉਂਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’

ਵੀਡੀਓ ਦੀ ਗੱਲ ਕਰੀਏ ਤਾਂ 3 ਮਿੰਟ ਦੀ ਇਸ ਵੀਡੀਓ ’ਚ ਅਸ਼ਨੀਰ ਕਾਫੀ ਗੁੱਸੇ ’ਚ ਹਨ ਤੇ ਮੁਕਾਬਲੇਬਾਜ਼ ਨੂੰ ਝਿੜਕਦੇ ਨਜ਼ਰ ਆ ਰਹੇ ਹਨ। ਮੁਕਾਬਲੇਬਾਜ਼ ਸਾਰੇ ਸ਼ਾਰਕਸ ਸਾਹਮਣੇ ਆਪਣਾ ਇੰਟਰੋ ਦਿੰਦਾ ਹੈ ਤੇ ਆਪਣਾ ਕੰਮ ਦਿਖਾਉਂਦਾ ਹੈ ਪਰ ਅਜਿਹਾ ਲੱਗ ਰਿਹਾ ਹੈ ਕਿ ਅਸ਼ਨੀਰ ਨੂੰ ਬੰਦੇ ਦਾ ਕੰਮ ਜ਼ਿਆਦਾ ਪਸੰਦ ਨਹੀਂ ਆਇਆ।

ਇਸੇ ਲਈ ਉਸ ਨੇ ਮੁਕਾਬਲੇਬਾਜ਼ ਦੀ ਤਸੱਲੀ ਨਾਲ ਕਲਾਸ ਲਗਾਈ। ਉਨ੍ਹਾਂ ਕਿਹਾ ਕਿ ਮੁਕਾਬਲੇਬਾਜ਼ ਨੂੰ ਕੁਝ ਨਹੀਂ ਆਉਂਦਾ ਹੈ ਤੇ ਉਸ ਦੀ ਪੜ੍ਹਾਈ ਬਰਬਾਦ ਹੈ। ਉਹ ਕੁਝ ਨਹੀਂ ਕਰ ਰਿਹਾ ਹੈ ਤੇ ਆਪਣਾ ਜੀਵਨ ਬਰਬਾਦ ਕਰਨ ’ਚ ਲੱਗਾ ਹੈ।

ਮੁਕਾਬਲੇਬਾਜ਼ ਨੇ ਆਪਣੇ ਆਪ ਨੂੰ ਸਾਬਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਅਸ਼ਨੀਰ ਨੇ ਕਿਹਾ, ‘ਇਹ ਤੂੰ ਕੀ ਬਣਾ ਰਿਹਾ ਹੈ। ਨਹਿਰੂ ਪਲੇਸ ਦੇ ਫੁੱਟਪਾਥ ’ਤੇ ਵਿਕਦਾ ਹੈ ਇਹ 15 ਰੁਪਏ ਦਾ। ਤੂੰ ਜਰਮਨ ਯੂਨੀਵਰਸਿਟੀ ਤੋਂ ਕਿਸੇ ਦੀ ਸੀਟ ਬਰਬਾਦ ਕੀਤੀ ਹੈ। ਇਹ ਕੀ ਬਣਾ ਦਿੱਤਾ।’

ਮੁਕਾਬਲੇਬਾਜ਼ ਨੇ ਕਿਹਾ ਕਿ ਉਸ ਨੇ ਜਰਮਨ ’ਚ ਸਿਰਫ ਅੱਯਾਸ਼ੀ ਨਹੀਂ ਕੀਤੀ ਹੈ ਤੇ ਬਹੁਤ ਮਿਹਨਤ ਕੀਤੀ ਹੈ। ਕਾਫੀ ਪੜ੍ਹਾਈ ਕੀਤੀ ਹੈ ਪਰ ਅਸ਼ਨੀਰ ਤੇ ਅਨੁਪਮ ਮਿੱਤਲ ਨੇ ਤਾਂ ਮੁਕਾਬਲੇਬਾਜ਼ ਦੀ ਕਲਾਸ ਲਗਾ ਦਿੱਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News