ਆਸ਼ੀਸ਼ ਦਾਸ ਨੇ ਰਿਤਿਕ ਰੋਸ਼ਨ ਨਾਲ 9 ਕਰੋੜ ਰੁਪਏ ਦੀ ਕੀਤੀ ਧੋਖਾਧੜੀ,ਜਾਣੋ ਪੂਰਾ ਮਾਮਲਾ

Saturday, Aug 13, 2022 - 12:01 PM (IST)

ਆਸ਼ੀਸ਼ ਦਾਸ ਨੇ ਰਿਤਿਕ ਰੋਸ਼ਨ ਨਾਲ 9 ਕਰੋੜ ਰੁਪਏ ਦੀ ਕੀਤੀ ਧੋਖਾਧੜੀ,ਜਾਣੋ ਪੂਰਾ ਮਾਮਲਾ

ਬਾਲੀਵੁੱਡ ਡੈਸਕ- ਪਿਨੇਕਲ ਡੀ. ਡ੍ਰੀਮਜ਼ ਟਾਊਨਸ਼ਿਪ ਦੇ ਨਾਂ ’ਤੇ 600 ਤੋਂ ਵੱਧ ਲੋਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ੀ ਆਸ਼ੀਸ਼ ਦਾਸ  ਨੇ ਅਦਾਕਾਰ ਰਿਤਿਕ ਰੋਸ਼ਨ ਅਤੇ ਰਜ਼ਾ ਮੁਰਾਦ ਨੂੰ ਵੀ ਨਹੀਂ ਬਖਸ਼ਿਆ। ਆਸ਼ੀਸ਼ ਨੇ ਰਿਤਿਕ ਨਾਲ 9ਕਰੋੜ ਤੋਂ ਵਧੇਰੇ ਦੀ ਧੋਖਾਧੜੀ ਕੀਤੀ ਹੈ। ਆਸ਼ੀਸ਼ ਨੇ ਇਹ ਰਕਮ ਪ੍ਰਾਪਰਟੀ ਦੇ ਕਾਰੋਬਾਰ ਲਈ ਸੀ, ਪਰ ਬਾਅਦ ’ਚ ਪੈਸੇ ਲੈਣ ਤੋਂ ਮੁਕਰ ਗਿਆ। ਅਦਾਕਾਰ ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ’ਚ ਕੇਸ ਦਾਇਰ ਕੀਤਾ ਹੈ। ਇਸ ਦੀ ਇਕ ਸੁਣਵਾਈ ਪਹਿਲਾਂ ਹੀ ਹੋ ਚੁੱਕੀ ਹੈ, ਅਗਲੀ ਤਾਰੀਖ਼ 6 ਅਕਤੂਬਰ ਹੈ।

ਇਹ ਵੀ ਪੜ੍ਹੋ : ‘ਲਾਲ ਸਿੰਘ ਚੱਢਾ’ ਨੂੰ ਫ਼ਲਾਪ ਹੁੰਦਾ ਦੇਖ ਕਰੀਨਾ ਕਪੂਰ ਖ਼ਾਨ ਨੇ ਕਿਹਾ- ‘ਸਾਡੀ ਫ਼ਿਲਮ ਦਾ ਬਾਈਕਾਟ ਨਾ ਕਰੋ’

ਸੀ.ਏ ਆਸ਼ੀਸ਼ ਦਾਸ ਜਦੋਂ ਮੁੰਬਈ ’ਚ ਰਹਿੰਦਾ ਸੀ ਤਾਂ ਮਸ਼ਹੂਰ ਹਸਤੀਆਂ ਦੇ ਅਕਾਊਂਟ ਹੈਂਡਲ ਕਰਦਾ ਸੀ। ਬਾਅਦ  ’ਚ ਇੰਦੌਰ ’ਚ ਟਾਊਨਸ਼ਿਪ ਲਾਂਚ ਕੀਤਾ। ਲਾਂਚ ਮੌਕੇ ਰਿਤਿਕ ਸਮੇਤ ਕਈ ਫ਼ਿਲਮੀ ਹਸਤੀਆਂ ਪਹੁੰਚੀਆਂ। ਇਨ੍ਹਾਂ ਦੇ ਨਾਂ ’ਤੇ ਲੋਕਾਂ ਤੋਂ ਨਿਵੇਸ਼ ਕਰਵਾਇਆ।

ਰਿਤਿਕ ਨੂੰ ਦਿੱਤਾ ਚੈੱਕ ਵੀ ਬਾਊਂਸ ਹੋਇਆ

ਦੱਸ ਦੇਈਏ ਕਿ ਰਿਤਿਕ ਨੇ ਆਸ਼ੀਸ਼ ਦੇ ਪ੍ਰੋਜੈਕਟ ’ਚ ਅਸੁਰੱਖਿਅਤ ਵਿੱਤ ਸਕੱਤਰ ਅਸ਼ੋਕ ਬਸੋਦੀਆ ਦੇ ਕਹਿਣ ’ਤੇ  ਨਿਵੇਸ਼ ਕੀਤਾ। ਬਸੋਦੀਆ ਨੇ ਵੀ ਆਸ਼ੀਸ਼ ਨੂੰ ਦੋ ਕਰੋੜ 60 ਲੱਖ ਦਾ ਕਰਜ਼ਾ ਦਿੱਤਾ ਸੀ।

ਇਹ ਵੀ ਪੜ੍ਹੋ : ‘ਬ੍ਰਹਮਾਸਤਰ’ ਤੋਂ ਸ਼ਾਹਰੁਖ ਦੀ ਪਹਿਲੀ ਝਲਕ ਹੋਈ ਲੀਕ, ਅੱਗ ਦੇ ਵਿਚਕਾਰ ਵਾਨਰ ਅਸਤਰ ਦੇ ਕਿਰਦਾਰ ’ਚ ਆਏ ਨਜ਼ਰ

ਜਦੋਂ ਆਸ਼ੀਸ਼ ਦੇ ਖਿਲਾਫ਼ ਐੱਫ਼.ਆਈ.ਆਰ ਦਰਜ ਕੀਤੀ ਗਈ ਤਾਂ ਰਿਤਿਕ ਨੇ ਵੀ ਬਸੋਦੀਆ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਜ਼ਮਾਨਤ ਮਿਲਣ ਤੋਂ ਬਾਅਦ ਆਸ਼ੀਸ਼ ਨੇ ਰਿਤਿਕ ਨੂੰ ਚੈੱਕ ਦਿੱਤਾ ਸੀ, ਉਹ ਵੀ ਬਾਊਂਸ ਹੋ ਗਿਆ। ਇਸ ਤੋਂ ਬਾਅਦ ਆਸ਼ੀਸ਼ ਪੈਸੇ ਲੈਣ ਦੇ ਮਾਮਲੇ ਤੋਂ ਮੁਕਰ ਗਿਆ।


author

Shivani Bassan

Content Editor

Related News