IFFI ''ਚ ਆਸ਼ਾ ਪਾਰੇਖ ਦੀਆਂ ''ਦਾਦਾ ਸਾਹਿਬ ਫਾਲਕੇ ਐਵਾਰਡੀ'' ਫ਼ਿਲਮਾਂ ਦਿਖਾਈਆਂ ਜਾਣਗੀਆਂ
Monday, Nov 14, 2022 - 03:39 PM (IST)
ਮੁੰਬਈ (ਬਿਊਰੋ) - ਆਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਆਸ਼ਾ ਪਾਰੇਖ ਦੀਆਂ ਇਸ ਸਾਲ ਤਿੰਨ 'ਦਾਦਾ ਸਾਹਿਬ ਫਾਲਕੇ ਐਵਾਰਡੀ' ਫ਼ਿਲਮਾਂ 'ਆਈ. ਐੱਫ. ਐੱਫ. ਆਈ.' 'ਚ ਦਿਖਾਈਆਂ ਜਾਣਗੀਆਂ। ਇਹ ਫ਼ਿਲਮਾਂ ਹਨ 'ਤੀਸਰੀ ਮੰਜ਼ਿਲ', 'ਦੋ ਬਦਨ' ਅਤੇ 'ਕਟੀ ਪਤੰਗੋ'। 'ਆਈ. ਐੱਫ. ਐੱਫ. ਆਈ.' ਸ਼ੋਅ ਦੇ 53ਵੇਂ ਐਡੀਸ਼ਨ 'ਚ 20 ਮਾਸਟਰ ਕਲਾਸਾਂ ਅਤੇ ਕੁਝ ਮਨਪਸੰਦ ਫ਼ਿਲਮ ਨਿਰਮਾਤਾਵਾਂ ਤੇ ਅਦਾਕਾਰਾਂ ਨਾਲ ਗੱਲਬਾਤ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ : ਫ਼ਿਲਮਾਂ ਨਾ ਚੱਲਣ ਤੋਂ ਪ੍ਰੇਸ਼ਾਨ ਅਕਸ਼ੇ ਕੁਮਾਰ, ਕਿਹਾ– ‘ਮੈਨੂੰ ਆਪਣੀ ਫੀਸ ਘੱਟ ਕਰਨੀ ਹੋਵੇਗੀ’
ਕੁਝ ਮਾਸਟਰ ਕਲਾਸਾਂ 'ਚ ਵੀ. ਵਿਜਯੇਂਦਰ ਪ੍ਰਸਾਦ ਦੁਆਰਾ ਸਕ੍ਰੀਨ ਰਾਈਟਿੰਗ, ਏ. ਸ਼੍ਰੀਕਰ ਪ੍ਰਸਾਦ ਦੁਆਰਾ ਸੰਪਾਦਨ, ਅਨੁਪਮ ਖੇਰ ਦੁਆਰਾ ਅਦਾਕਾਰੀ, ਆਸਕਰ ਅਕੈਡਮੀ ਦੇ ਮਾਹਰਾਂ ਦੁਆਰਾ ਏ. ਸੀ. ਈ. ਐੱਸ. 'ਤੇ ਅਤੇ ਇਸ 'ਚ ਮਾਰਕ ਓਸਬੋਰਨ ਤੇ ਕ੍ਰਿਸ਼ਚੀਅਨ ਜੇਡਿਕ ਦੁਆਰਾ ਐਨੀਮੇਸ਼ਨ 'ਤੇ ਮਾਸਟਰ ਕਲਾਸਾਂ ਸ਼ਾਮਲ ਹਨ। ਆਸ਼ਾ ਪਾਰੇਖ, ਪ੍ਰਸੂਨ ਜੋਸ਼ੀ, ਆਨੰਦ ਐੱਲ. ਰਾਏ, ਆਰ. ਬਾਲਕੀ ਤੇ ਨਵਾਜ਼ੂਦੀਨ ਸਿੱਦੀਕੀ ਸਮੇਤ ਹੋਰ ਸ਼ਾਮਲ ਹੋਣਗੇ।
ਇਹ ਖ਼ਬਰ ਵੀ ਪੜ੍ਹੋ : ‘ਸਪੌਟੀਫਾਈ’ ’ਤੇ 100 ਮਿਲੀਅਨ ਤੋਂ ਵੱਧ ਵਾਰ ਸੁਣਿਆ ਗਿਆ ਸਿੱਧੂ ਮੂਸੇ ਵਾਲਾ ਦਾ ਗੀਤ ‘295’
ਭਾਰਤ ਸਰਕਾਰ ਦੇ ਪ੍ਰਸਾਰਣ ਤੇ ਸੂਚਨਾ ਮੰਤਰਾਲੇ ਦੀ ਪਹਿਲਕਦਮੀ 75 ਕ੍ਰਿਏਟਿਵ ਮਾਈਂਡਜ਼ ਦਾ ਦੂਜਾ ਐਡੀਸ਼ਨ ਵੀ ਇਕ ਹੋਰ ਖਿੱਚ ਦਾ ਕੇਂਦਰ ਹੋਵੇਗਾ। ਮਾਨਤਾ ਪ੍ਰਾਪਤ ਫ਼ਿਲਮ ਨਿਰਮਾਤਾਵਾਂ ਦੀ ਗਿਣਤੀ ਭਾਰਤੀ ਆਜ਼ਾਦੀ ਦੇ ਸਾਲਾਂ ਨੂੰ ਦਰਸਾਉਂਦੀ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੀ ਕਰੋ।