ਐੱਨ. ਸੀ. ਬੀ. ਦੇ ਸੱਦੇ ’ਤੇ ਨਹੀਂ ਪੁੱਜੇ ਆਰੀਅਨ ਖ਼ਾਨ
Monday, Nov 08, 2021 - 10:45 AM (IST)
ਮੁੰਬਈ (ਬਿਊਰੋ)– ਕਰੂਜ਼ ਡਰੱਗਜ਼ ਮਾਮਲੇ ’ਚ ਜ਼ਮਾਨਤ ’ਤੇ ਚੱਲ ਰਹੇ ਆਰੀਅਨ ਖ਼ਾਨ ਨੂੰ ਐਤਵਾਰ ਐੱਨ. ਸੀ. ਬੀ. ਨੇ ਪੁੱਛਗਿੱਛ ਲਈ ਸੱਦਿਆ ਸੀ ਪਰ ਉਹ ਐੱਨ. ਸੀ. ਬੀ. ਦੇ ਦਫ਼ਤਰ ’ਚ ਨਹੀਂ ਪੁੱਜੇ। ਸਮੀਰ ਵਾਨਖੇੜੇ ਨੂੰ ਹਟਾਉਣ ਪਿੱਛੋਂ ਟੀਮ ਦੀ ਅਗਵਾਈ ਕਰ ਰਹੇ ਸੰਜੇ ਸਿੰਘ ਮੁਤਾਬਕ ਆਰੀਅਨ ਨੂੰ ਸ਼ਨੀਵਾਰ ਹੀ ਸੰਮਨ ਜਾਰੀ ਕਰ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਉਹ ਐਤਵਾਰ ਦਫ਼ਤਰ ਨਹੀਂ ਪੁੱਜੇ। ਉਨ੍ਹਾਂ ਦੱਸਿਆ ਕਿ ਅਰਬਾਜ਼ ਮਰਚੈਂਟ ਤੇ ਅੰਚਿਤ ਕੁਮਾਰ ਨੂੰ ਵੀ ਸਵਾਲ-ਜਵਾਬ ਲਈ ਸੰਮਨ ਭੇਜਿਆ ਸੀ। ਇਹ ਦੋਵੇਂ ਐੱਨ. ਸੀ. ਬੀ. ਦੇ ਦਫ਼ਤਰ ਪੁੱਜੇ। ਐੱਨ. ਸੀ. ਬੀ. ਵਲੋਂ ਜਲਦ ਹੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਨਵਾਬ ਮਲਿਕ ਕੋਲੋਂ ਵੀ ਪੁੱਛਗਿੱਛ ਕੀਤੀ ਜਾਵੇਗੀ।
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੰਤਰੀ ਨਵਾਬ ਮਲਿਕ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੂੰ ਮੁੰਬਈ ਕਰੂਜ਼ ਰੇਵ ਪਾਰਟੀ ’ਚ ਫਸਾ ਕੇ ਫਿਰੌਤੀ ਲਈ ਅਗਵਾ ਕੀਤਾ ਗਿਆ ਸੀ ਤੇ ਬਾਅਦ ’ਚ ਇਨ੍ਹਾਂ ਸਭ ਨੂੰ ਮੁਲਜ਼ਮ ਬਣਾਇਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ ਹੋਈ ਕੁੜਮਾਈ, ਦਸੰਬਰ 'ਚ ਹੋਵੇਗਾ ਵਿਆਹ
ਮਲਿਕ ਨੇ ਕਿਹਾ ਕਿ ਆਰੀਅਨ ਖ਼ਾਨ ਨੂੰ ਉਦੋਂ ਤੋਂ ਧਮਕੀ ਦਿੱਤੀ ਗਈ ਹੈ ਜਦੋਂ ਤੋਂ ਉਨ੍ਹਾਂ ਨੇ 6 ਅਕਤੂਬਰ ਤੋਂ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੇ ਖੇਤਰੀ ਨਿਰਦੇਸ਼ਕ ਸਮੀਰ ਵਾਨਖੇੜੇ ’ਤੇ ਐਕਸਪੋਜ਼ ਸੀਰੀਜ਼ ਬਣਾਉਣੀ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਸਮੀਰ ਵਾਨਖੇੜੇ ਹਾਈ ਪ੍ਰੋਫਾਈਲ ਲੋਕਾਂ ਨੂੰ ਫਸਾਉਣ ਤੇ ਉਨ੍ਹਾਂ ਕੋਲੋਂ ਕਰੋੜਾਂ ਰੁਪਏ ਦੀ ਉਗਰਾਹੀ ਲਈ ਇਕ ਨਿੱਜੀ ਸੈਨਾ ਚਲਾ ਰਹੇ ਸਨ। ਇਸ ਸੈਨਾ ’ਚ ਚਾਰ ਵਿਅਕਤੀ ਵਾਨਖੇੜੇ, ਉਨ੍ਹਾਂ ਦਾ ਜੂਨੀਅਰ ਵੀ. ਵੀ. ਸਿੰਘ, ਆਸ਼ੀਸ਼ ਰੰਜਨ ਤੇ ਡਰਾਈਵਰ ਮਾਨੇ ਸ਼ਾਮਲ ਹਨ।
ਮਲਿਕ ਨੇ ਕਿਹਾ ਕਿ ਨਿੱਜੀ ਸੈਨਾ ਦੇ ਹੋਰਨਾਂ ਮੈਂਬਰਾਂ ’ਚ ਕਿਰਣ ਗੋਸਾਵੀ, ਮੋਹਨ ਭਾਨੁਸ਼ਾਲੀ, ਸੈਮ ਡਿਸੂਜਾ ਹਨ, ਜਿਨ੍ਹਾਂ ਦੇ ਅਸਲੀ ਨਾਂ ਸੈਨਵਿਲੇ ਸਟੇਨਲੀ ਡਿਸੂਜਾ, ਮੋਹਿਤ ਕੰਬੋਜ-ਭਾਰਤੀ ਤੇ ਸੁਨੀਲ ਪਾਟਿਲ ਮਲਿਕ ਹਨ। ਭਾਜਪਾ ਆਗੂ ਦੇ ਦੋਸ਼ਾਂ ’ਤੇ ਮਲਿਕ ਨੇ ਕਿਹਾ ਕਿ ਉਹ ਸੁਨੀਲ ਪਾਟਿਲ ਨੂੰ ਕਦੇ ਵੀ ਨਹੀਂ ਮਿਲੇ। ਉਹ ਕਿਸੇ ਵੀ ਤਰ੍ਹਾਂ ਨਾਲ ਐੱਨ. ਸੀ. ਪੀ. ਨਾਲ ਜੁੜੇ ਹੋਏ ਨਹੀਂ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।