ਆਰੀਅਨ ਖਾਨ ਡਰੱਗਸ ਕੇਸ : ਸ਼ਾਹਰੁਖ ਖਾਨ ਦੇ ਸਮਰਥਨ ''ਚ ਕਰਨ ਪਟੇਲ ਦੀ ਕੀਤੀ ਪੋਸਟ

10/13/2021 1:53:38 PM

ਮੁੰਬਈ- ਬੀ-ਟਾਊਨ ਇੰਡਸਟਰੀਜ਼ 'ਚ ਇਨ੍ਹੀਂ ਦਿਨੀਂ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਗ੍ਰਿਫਤਾਰੀ ਸਭ ਤੋਂ ਜ਼ਿਆਦਾ ਚਰਚਾ 'ਚ ਹੈ। ਡਰੱਗਸ ਮਾਮਲੇ 'ਚ ਗ੍ਰਿਫਤਾਰ ਇਸ ਸਮੇਂ ਆਰਥਰ ਜੇਲ੍ਹ 'ਚ ਕੈਦ ਹਨ। ਆਰੀਅਨ ਦੀ ਗ੍ਰਿਫਤਾਰੀ ਤੋਂ ਬਾਅਦ ਤੋਂ ਹੀ ਪੂਰਾ ਬਾਲੀਵੁੱਡ ਕਿੰਗ ਖਾਨ ਦੇ ਸਪੋਰਟ 'ਚ ਉਤਰ ਆਇਆ ਹੈ। ਕੋਈ ਸ਼ਾਹਰੁਖ ਖਾਨ ਦੇ ਘਰ ਜਾ ਕੇ ਤਾਂ ਕੋਈ ਟਵੀਟ ਕਰਕੇ ਉਨ੍ਹਾਂ ਨੂੰ ਆਪਣਾ ਸਮਰਥਨ ਦੇ ਰਿਹਾ ਹੈ। ਹੁਣ ਇਸ ਲਿਸਟ 'ਚ ਟੀ.ਵੀ. ਅਦਾਕਾਰ ਕਰਨ ਪਟੇਲ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।

Bollywood Tadka
ਕਰਨ ਪਟੇਲ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ 'ਚੋਂ ਇਕ ਹਨ ਜੋ ਹਰ ਮੁੱਦੇ 'ਤੇ ਆਪਣੀ ਰਾਏ ਰੱਖਦੇ ਹਨ। ਫਿਰ ਚਾਹੇ ਉਹ ਮੁੱਦਾ ਬਾਲੀਵੁੱਡ ਦਾ ਹੋਵੇ, ਰਾਜਨੀਤੀ ਦਾ ਹੋਵੇ ਜਾਂ ਫਿਰ ਸਮਾਜ ਨਾਲ ਜੁੜਿਆ ਕਰਨ ਪਟੇਲ ਬੇਹੱਦ ਬੇਬਾਕੀ ਨਾਲ ਇਨ੍ਹਾਂ 'ਤੇ ਖੁੱਲ੍ਹ ਕੇ ਆਪਣੀ ਰਾਏ ਰੱਖਦੇ ਹਨ। ਕਰਨ ਪਟੇਲ ਬਾਲੀਵੁੱਡ ਦੇ ਕਿੰਗ ਖਾਨ ਅਤੇ ਉਨ੍ਹਾਂ ਦੇ ਪੁੱਤਰ ਆਰੀਅਨ ਖਾਨ ਦੇ ਸਪੋਰਟ 'ਚ ਇਕ ਪੋਸਟ ਲਿਖੀ ਹੈ। ਕਰਨ ਨੇ ਇਸ਼ਾਰਿਆਂ 'ਚ ਆਪਣੇ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ ਕਿ ਕਿੰਗ ਤੋਂ ਬਦਲਾ ਲੈਣ ਲਈ ਪ੍ਰਿੰਸ ਦਾ ਇਸਤੇਮਾਲ ਕਰਨਾ ਸਭ ਤੋਂ ਵੱਡੀ ਕਾਇਰਤਾ ਹੈ।

Bollywood Tadka

ਉਨ੍ਹਾਂ ਲਿਖਿਆ-'ਕਿੰਗ ਤੋਂ ਬਦਲਾ ਲੈਣ ਲਈ ਪ੍ਰਿੰਸ ਦਾ ਵਰਤੋਂ ਕਰਨਾ ਬਹੁਤ ਸ਼ਰਮਨਾਕ ਅਤੇ ਕਾਇਰਤਾ ਨਾਲ ਭਰਿਆ ਹੈ। ਤੁਹਾਨੂੰ ਇਕ ਵੱਡਾ ਮੁੱਦਾ ਲੁੱਕਾਉਣ ਲਈ ਇਕ ਕਾਲਾ ਧੰਦਾ ਚਾਹੀਦਾ ਸੀ, ਤੁਸੀਂ ਇਕ ਪੁੱਤਰ ਨੂੰ ਚਮਕਾਉਣ ਨਾਲ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਤੁਸੀਂ ਅਜਿਹਾ ਨਹੀਂ ਕਰ ਸਕਣਗੇ, ਕਿਉਂਕਿ ਇਹ ਉਸ ਦੇ ਜੀਨਸ 'ਚ ਹਨ'। ਆਪਣੀ ਪੋਸਟ ਨੂੰ ਪੂਰਾ ਕਰਨ ਲਈ ਕਰਨ ਨੇ ਜੋੜਾ',#AfewThousandKilos vs #AnEmptyDuffleBag।

Bollywood Tadka
ਆਰੀਅਨ ਦੇ ਲਈ ਅੱਜ ਦਿਨ ਮੁੱਖ
ਬੁੱਧਵਾਰ ਭਾਵ ਅੱਜ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋਣੀ ਹੈ। ਇਸ ਤੋਂ ਪਹਿਲਾਂ ਆਰੀਅਨ ਖਾਨ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ ਗਿਆ ਸੀ। ਜੇਲ੍ਹ ਜਾਣ ਤੋਂ ਪਹਿਲਾਂ ਆਰੀਅਨ ਖਾਨ ਐੱਨ.ਸੀ.ਬੀ. ਦੀ ਕਸਟਡੀ 'ਚ ਸਨ। ਆਰੀਅਨ ਦੇ ਨਾਲ ਐੱਨ.ਸੀ.ਬੀ. ਨੇ ਕਰੂਜ਼ 'ਤੇ ਰੇਵ ਪਾਰਟੀ ਅਤੇ ਡਰੱਗਸ ਮਾਮਲੇ 'ਚ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। 


Aarti dhillon

Content Editor

Related News