ਅਰਮਾਨ ਮਲਿਕ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਤਨੀ ਪਾਇਲ ਮਲਿਕ ਹਸਪਤਾਲ ''ਚ ਦਾਖਲ

Wednesday, Aug 14, 2024 - 05:00 PM (IST)

ਅਰਮਾਨ ਮਲਿਕ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਤਨੀ ਪਾਇਲ ਮਲਿਕ ਹਸਪਤਾਲ ''ਚ ਦਾਖਲ

ਮੁੰਬਈ- ਯੂਟਿਊਬਰ ਅਰਮਾਨ ਮਲਿਕ ਨੂੰ ਹਾਲ ਹੀ 'ਚ ਬਿੱਗ ਬੌਸ ਓਟੀਟੀ 3 'ਚ ਆਪਣੀਆਂ ਦੋਵੇਂ ਪਤਨੀਆਂ ਨਾਲ ਦੇਖਿਆ ਗਿਆ ਸੀ। ਪਾਇਲ ਅਤੇ ਅਰਮਾਨ ਜਲਦੀ ਹੀ ਸ਼ੋਅ ਤੋਂ ਬਾਹਰ ਹੋ ਗਏ, ਪਰ ਕ੍ਰਿਤਿਕਾ ਟਾਪ 5 'ਚ ਪਹੁੰਚ ਗਈ। ਹੁਣ ਅਰਮਾਨ ਮਲਿਕ 'ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਉਹ ਬਹੁਤ ਚਿੰਤਤ ਹੈ। ਖਬਰ ਹੈ ਕਿ ਪਾਇਲ ਮਲਿਕ ਨੂੰ ਲੈ ਕੇ ਇਕ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਹਸਪਤਾਲ 'ਚ ਦਾਖਲ ਹੈ। ਇਹ ਜਾਣਕਾਰੀ ਕ੍ਰਿਤਿਕਾ ਮਲਿਕ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਇਹ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਪਰੇਸ਼ਾਨ ਹੋ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰ ਧਰਮਿੰਦਰ ਨੇ ਆਪਣੇ ਫਾਰਮ ਹਾਊਸ 'ਤੇ ਗਲਹਿਰੀ ਨਾਲ ਮਸਤੀ ਕਰਦੇ ਦਾ ਵੀਡੀਓ ਕੀਤਾ ਸਾਂਝਾ

ਪਾਇਲ ਮਲਿਕ ਦੀ ਫੈਨ ਫਾਲੋਇੰਗ ਵੀ ਬਹੁਤ ਜ਼ਿਆਦਾ ਹੈ। ਉਹ ਆਪਣੇ ਪਤੀ ਅਰਮਾਨ ਮਲਿਕ ਅਤੇ ਕ੍ਰਿਤਿਕਾ ਮਲਿਕ ਨਾਲ ਕਈ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਕਾਰਨ ਤਿੰਨਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾਂਦਾ ਹੈ ਪਰ ਤਿੰਨਾਂ ਨੇ ਕਦੇ ਇਸ ਦੀ ਪਰਵਾਹ ਨਹੀਂ ਕੀਤੀ। ਅਜਿਹੇ 'ਚ ਕ੍ਰਿਤਿਕਾ ਨੇ ਆਪਣੇ ਬਲੌਗ 'ਚ ਇੱਕ ਅਹਿਮ ਜਾਣਕਾਰੀ ਦਿੱਤੀ ਹੈ। ਉਸ ਨੇ ਦੱਸਿਆ, “ਪਾਇਲ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਕਿਉਂਕਿ ਉਸ ਦੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਗਈ ਸੀ ਅਤੇ ਉਸ ਦਾ ਬੀਪੀ ਵੀ ਘੱਟ ਹੋ ਗਿਆ ਸੀ। ਅਜਿਹੇ 'ਚ ਉਹ ਬਿਨਾਂ ਕੁਝ ਸੋਚੇ ਪਾਇਲ ਨੂੰ ਜਲਦਬਾਜ਼ੀ 'ਚ ਹਸਪਤਾਲ ਲੈ ਗਈ। ਉੱਥੇ ਪਹੁੰਚਦੇ ਹੀ ਡਾਕਟਰ ਨੇ ਪਾਇਲ ਨੂੰ ਦਾਖਲ ਕਰਵਾਇਆ। ਪਾਇਲ ਦੇ ਪ੍ਰਸ਼ੰਸਕ ਇਸ ਖਬਰ ਤੋਂ ਬਾਅਦ ਪਾਇਲ ਦਾ ਹਾਲ ਜਾਣਨਾ ਚਾਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ - ਸਾਮੰਥਾ ਰੂਥ ਨੂੰ ਮਿਲਿਆ ਨਵਾਂ ਪਿਆਰ, ਕੀ ਅਦਾਕਾਰਾ ਇਸ ਮਸ਼ਹੂਰ ਨਿਰਦੇਸ਼ਕ ਨੂੰ ਕਰ ਰਹੀ ਹੈ ਡੇਟ?

ਕ੍ਰਿਤਿਕਾ ਨੇ ਅੱਗੇ ਕਿਹਾ, “ਜਦੋਂ ਪਾਇਲ ਨੂੰ ਦਾਖਲ ਕਰਵਾਇਆ ਗਿਆ ਤਾਂ ਸਭ ਤੋਂ ਪਹਿਲਾਂ ਉਸ ਦੀ ਈਸੀਜੀ ਕੀਤੀ ਗਈ, ਜਿਸ ਦੀ ਰਿਪੋਰਟ ਸਹੀ ਨਹੀਂ ਸੀ। ਇਸ ਤੋਂ ਬਾਅਦ ਪਾਇਲ ਨੂੰ ਦੂਜੇ ਹਸਪਤਾਲ ਯਾਨੀ ਹਾਰਟ ਸਪੈਸ਼ਲਿਸਟ ਨੂੰ ਦਿਖਾਇਆ ਗਿਆ ਅਤੇ ਪਾਇਲ ਨੂੰ ਉੱਥੇ ਦਾਖਲ ਕਰਵਾਇਆ ਗਿਆ। ਮੈਂ ਸਾਰੀ ਰਾਤ ਹਸਪਤਾਲ 'ਚ ਪਾਇਲ ਦੇ ਨਾਲ ਰਹੀ। ਸਵੇਰੇ ਘਰ ਆਈ ਅਤੇ ਅਗਲੇ ਦਿਨ ਜਦੋਂ ਪਾਇਲ ਦਾ ਬਲੱਡ ਟੈਸਟ ਹੋਇਆ ਤਾਂ ਉਹ ਰਿਪੋਰਟ ਬਿਲਕੁਲ ਠੀਕ ਆਈ। ਅਜਿਹੇ 'ਚ ਹੁਣ ਡਾਕਟਰ ਨੇ ਹੋਰ ਟੈਸਟ ਕੀਤੇ ਹਨ, ਜਿਸ ਦਾ ਪੂਰਾ ਮਲਿਕ ਪਰਿਵਾਰ ਇੰਤਜ਼ਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਕ੍ਰਿਤਿਕਾ ਨੇ ਇਹ ਵੀ ਦੱਸਿਆ ਕਿ ਪਾਇਲ ਘਰ ਆ ਗਈ ਹੈ ਅਤੇ ਡਾਕਟਰ ਨੇ ਉਸ ਨੂੰ ਆਰਾਮ ਕਰਨ ਲਈ ਕਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt


author

Priyanka

Content Editor

Related News