ਪ੍ਰੇਮਿਕਾ ਦਾ ਹੱਥ ਫ਼ੜ ਕੇ ਰੈੱਡ ਕਾਰਪੇਟ ’ਤੇ ਨਜ਼ਰ ਆਏ ਅਰਜੁਨ, ਪੈਂਟ-ਸੂਟ ’ਚ ਮਲਾਇਕਾ ਦੀ ਸ਼ਾਨਦਾਰ ਲੁੱਕ

Saturday, Jul 16, 2022 - 05:01 PM (IST)

ਪ੍ਰੇਮਿਕਾ ਦਾ ਹੱਥ ਫ਼ੜ ਕੇ ਰੈੱਡ ਕਾਰਪੇਟ ’ਤੇ ਨਜ਼ਰ ਆਏ ਅਰਜੁਨ, ਪੈਂਟ-ਸੂਟ ’ਚ ਮਲਾਇਕਾ ਦੀ ਸ਼ਾਨਦਾਰ ਲੁੱਕ

ਮੁੰਬਈ: ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਉਨ੍ਹਾਂ ਦੀ ਪ੍ਰੇਮਿਕਾ ਮਲਾਇਕਾ ਅਰੋੜਾ ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ’ਚ ਰਹਿੰਦੇ ਹਨ। ਜਦੋਂ ਵੀ ਦੋਵਾਂ ਨੂੰ ਇਕੱਠੇ ਦੇਖਿਆ ਜਾਂਦਾ ਹੈ ਤਾਂ ਦੋਵਾਂ ਦੀਆਂ ਤਸਵੀਰਾਂ ਵਾਇਰਲ ਹੋਣ ਲੱਗਦੀਆਂ ਹਨ।

PunjabKesari

ਇਹ ਵੀ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਅਵਾਰਡ ਨਾਈਟ ’ਚ ਮਚਾਈ ਤਬਾਹੀ, ਅਦਾਕਾਰਾ ਲਾਲ ਡਰੈੱਸ ’ਚ ਆਈ ਨਜ਼ਰ

ਇਸ ਵਾਰ ਫ਼ਿਰ ਜੋੜਾ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ ’ਚ ਆ ਗਏ ਹਨ। ਅਰਜੁਨ-ਮਲਾਇਕਾ ਰਾਤ ਨੂੰ ਇਕ ਅਵਾਰਡ ਸ਼ੋਅ ’ਚ  ਪਹੁੰਚੇ। ਦੋਹਾਂ ਨੇ ਇਕ ਦੂਸਰੇ ਦਾ ਹੱਥ ਫ਼ੜ ਕੇ ਰੈੱਡ ਕਾਰਪੇਟ ’ਤੇ ਐਂਟਰੀ ਕੀਤੀ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਮਲਾਇਕਾ ਨੀਲੇ ਰੰਗ ਦੇ ਸ਼ਿਮਰੀ ਪੈਂਟ ਸੂਟ ’ਚ ਨਜ਼ਰ ਆ ਰਹੀ ਹੈ। ਮਲਾਇਕਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ  ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਅਰਜੁਨ ਕਪੂਰ ਗ੍ਰੇ ਰੰਗ ਦੇ ਕੋਟ-ਪੈਂਟ ’ਚ ਸਮਾਰਟ ਨਜ਼ਰ ਆ ਰਹੇ ਹਨ।

PunjabKesari

ਇਸ ਫ਼ੰਕਸ਼ਨ ’ਚ ਮਲਾਇਕਾ ਅਤੇ ਅਰਜੁਨ ਨੂੰ  ਅਵਾਰਡ ਮਿਲਿਆ। ਪਹਿਲੀ ਵਾਰ ਇਸ ਜੋੜੀ ਨੂੰ ਇਕੱਠੇ ਕੋਈ ਅਵਾਰਡ ਮਿਲਿਆ ਹੈ। ਮਲਾਇਕਾ ਅਤੇ ਅਰਜੁਨ ਨੂੰ ਮੋਸਟ ਸਟਾਈਲਿਸ਼ ਕਪਲ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ।

PunjabKesari

ਇਹ ਵੀ ਪੜ੍ਹੋ : ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਸ਼ੱਕਰ ਪਾਰੇ’ ਦਾ ਬੇਮਿਸਾਲ ਟ੍ਰੇਲਰ ਹੋਇਆ ਰਿਲੀਜ਼

ਅਵਾਰਡ ਜਿੱਤਣ ਤੋਂ ਬਾਅਦ ਅਰਜੁਨ ਨੇ ਭਾਸ਼ਣ ਦਿੱਤਾ ਅਤੇ ਮਲਾਇਕਾ ਦਾ ਧੰਨਵਾਦ ਕੀਤਾ। ਦਰਸ਼ਕ ਇਸ ਜੋੜੀ ਨੂੰ ਚੀਅਰ ਕਰਦੇ ਨਜ਼ਰ ਆਏ।

PunjabKesari

ਅਰਜੁਨ ਦੇ ਫ਼ਿਲਮੀ ਕਰੀਅਰ ’ਚ ਕੰਮ ਦੀ ਗੱਸਲ ਕਰੀਏ ਤਾਂ ‘ਏਕ ਵੀਲੇਨ ਰਿਟਰਨਸ’ ’ਚ ਨਜ਼ਰ ਆਉਣ ਵਾਲੇ ਹਨ। ਇਸ ’ਚ ਉਨ੍ਹਾਂ ਦੇ ਨਾਲ ਜੌਨ ਅਬ੍ਰਾਹਮ, ਦਿਸ਼ਾ ਪਟਾਨੀ, ਤਾਰਾ ਸੁਤਾਰੀਆ ਹੈ।
 


author

Anuradha

Content Editor

Related News