ਅਰਜੁਨ ਰਾਮਪਾਲ ਨੂੰ ਐੱਨ. ਸੀ. ਬੀ. ਨੇ ਭੇਜਿਆ ਸੰਮਨ, ਬੁੱਧਵਾਰ ਨੂੰ ਹੋਵੇਗੀ ਪੁੱਛਗਿੱਛ

12/15/2020 6:05:36 PM

ਮੁੰਬਈ (ਬਿਊਰੋ)– ਬਾਲੀਵੁੱਡ ਡਰੱਗਸ ਕਨੈਕਸ਼ਨ ਮਾਮਲੇ ’ਚ ਐੱਨ. ਸੀ. ਬੀ. ਨੇ ਅਦਾਕਾਰ ਅਰਜੁਨ ਰਾਮਪਾਲ ਨੂੰ ਦੂਜੀ ਵਾਰ ਪੁੱਛਗਿੱਛ ਲਈ ਸੰਮਨ ਭੇਜਿਆ ਹੈ। ਅਰਜੁਨ ਨੂੰ 16 ਦਸੰਬਰ ਸਵੇਰੇ 11 ਵਜੇ ਤਕ ਮੁੰਬਈ ਦੀ ਐਕਸਚੇਂਜ ਬਿਲਡਿੰਗ ਸਥਿਤ ਐੱਨ. ਸੀ. ਬੀ. ਦਫਤਰ ਪਹੁੰਚਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਅਰਜੁਨ ਕੋਲੋਂ 13 ਨਵੰਬਰ ਨੂੰ ਪੁੱਛਗਿੱਛ ਹੋਈ ਸੀ। ਇਸ ਦਿਨ ਅਰਜੁਨ ਕੋਲੋਂ ਲਗਭਗ 7 ਘੰਟਿਆਂ ਤਕ ਪੁੱਛਗਿੱਛ ਕੀਤੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਹਾਲ ਦੇ ਦਿਨਾਂ ’ਚ ਫੜੇ ਗਏ ਡਰੱਗਸ ਪੈਡਲਰਜ਼ ਤੋਂ ਹੋਈ ਪੁੱਛਗਿੱਛ ’ਚ ਅਰਜੁਨ ਦਾ ਨਾਂ ਮੁੜ ਸਾਹਮਣੇ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਨੂੰ ਅਣਗੌਲਿਆ ਕਰਨ ’ਤੇ ਮਨਕੀਰਤ ਔਲਖ ਨੇ ਦੇਖੋ ਪੀ. ਐੱਮ. ਮੋਦੀ ਨੂੰ ਕੀ ਕਿਹਾ

13 ਨਵੰਬਰ ਨੂੰ ਪੁੱਛਗਿੱਛ ਤੋਂ ਬਾਅਦ ਬਾਹਰ ਨਿਕਲੇ ਅਰਜੁਨ ਰਾਮਪਾਲ ਨੇ ਐੱਨ. ਸੀ. ਬੀ. ਦੀ ਹਰ ਜਾਂਚ ’ਚ ਸਹਿਯੋਗ ਦੇਣ ਦੀ ਗੱਲ ਆਖੀ ਸੀ। ਇਸ ਤੋਂ ਪਹਿਲਾਂ ਐੱਨ. ਸੀ. ਬੀ. ਨੇ ਅਰਜੁਨ ਦੇ ਘਰ ’ਤੇ 9 ਨਵੰਬਰ ਨੂੰ ਛਾਪਾ ਮਾਰਿਆ ਸੀ। ਇਸ ਤੋਂ ਬਾਅਦ 11 ਤੇ 12 ਨਵੰਬਰ ਨੂੰ ਉਸ ਦੀ ਗਰਲਫਰੈਂਡ ਗੈਬ੍ਰੀਏਲਾ ਡੇਮੇਟ੍ਰਿਆਡੇਸ ਕੋਲੋਂ ਪੁੱਛਗਿੱਛ ਕੀਤੀ ਸੀ। ਜਾਂਚ ਏਜੰਸੀ ਰਾਮਪਾਲ ਦੇ ਡਰਾਈਵਰ ਨੂੰ ਵੀ ਹਿਰਾਸਤ ’ਚ ਲੈ ਕੇ ਕਈ ਘੰਟੇ ਪੁੱਛਗਿੱਛ ਕਰ ਚੁੱਕੀ ਹੈ।

ਐੱਨ. ਸੀ. ਬੀ. ਸੂਤਰਾਂ ਮੁਤਾਬਕ ਰਾਮਪਾਲ ਦੇ ਘਰੋਂ ਕੁਝ ਬੈਨ ਦਵਾਈਆਂ ਮਿਲੀਆਂ ਸਨ। ਹਾਲਾਂਕਿ ਪਹਿਲੀ ਵਾਰ ਹੋਈ ਪੁੱਛਗਿੱਛ ਨੂੰ ਲੈ ਕੇ ਐੱਨ. ਸੀ. ਬੀ. ਨੇ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ ਸੀ। ਇਸ ਤੋਂ ਇਲਾਵਾ ਉਸ ਦੇ ਘਰੋਂ ਕੁਝ ਮੋਬਾਇਲ ਫੋਨ ਤੇ ਲੈਪਟਾਪ ਜ਼ਬਤ ਕੀਤੇ ਗਏ ਸਨ। ਐੱਨ. ਸੀ. ਬੀ. ਨੂੰ ਇਲੈਕਟ੍ਰਾਨਿਕ ਐਵੀਡੈਂਸ ਰਿਪੋਰਟ ਵੀ ਆ ਗਈ ਹੈ, ਇਸ ਨੂੰ ਦਿਖਾ ਕੇ ਅਰਜੁਨ ਕੋਲੋਂ ਸਵਾਲ ਕੀਤੇ ਜਾਣਗੇ।

ਇਹ ਖ਼ਬਰ ਵੀ ਪੜ੍ਹੋ : ਕਨਵਰ ਗਰੇਵਾਲ ਨੇ ਧਰਨੇ ’ਚ ਕੀਤੀ ਕਿਸਾਨਾਂ ਦੀ ਮਾਲਸ਼, ਵੀਡੀਓ ਨੇ ਜਿੱਤੇ ਲੋਕਾਂ ਦੇ ਦਿਲ

ਐੱਨ. ਸੀ. ਬੀ. ਨੇ 19 ਅਕਤੂਬਰ ਨੂੰ ਗੈਬ੍ਰੀਏਲਾ ਦੇ ਭਰਾ ਅਗਿਸੀਲਾਓਸ ਨੂੰ ਲੋਨਾਵਾਲਾ ਤੋਂ ਗ੍ਰਿਫਤਾਰ ਕੀਤਾ ਸੀ। ਉਸ ਦੇ ਕੋਲੋਂ ਚਰਸ ਤੇ ਅਲਪ੍ਰਾਜ਼ੋਲਮ ਦਵਾਈਆਂ ਮਿਲੀਆਂ ਸਨ। ਇਸ ਤੋਂ ਮਿਲੇ ਸੁਰਾਗ ਦੇ ਆਧਾਰ ’ਤੇ ਰਾਮਪਾਲ ਦੇ ਘਰ ’ਤੇ ਛਾਪਾ ਮਾਰਿਆ ਗਿਆ।

ਨੋਟ– ਬਾਲੀਵੁੱਡ ’ਚ ਡਰੱਗਸ ਕਨੈਕਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ’ਚ ਆਪਣੀ ਰਾਏ ਜ਼ਰੂਰ ਦਿਓ।


Rahul Singh

Content Editor

Related News