ਮਲਾਇਕਾ ਤੇ ਅਰਜੁਨ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਜ਼ੋਰਾਂ ’ਤੇ, ਅਦਾਕਾਰ ਨੇ ਪੋਸਟ ਪਾ ਕੀਤੇ ਸਭ ਦੇ ਮੂੰਹ ਬੰਦ

Wednesday, Jan 12, 2022 - 06:22 PM (IST)

ਮਲਾਇਕਾ ਤੇ ਅਰਜੁਨ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਜ਼ੋਰਾਂ ’ਤੇ, ਅਦਾਕਾਰ ਨੇ ਪੋਸਟ ਪਾ ਕੀਤੇ ਸਭ ਦੇ ਮੂੰਹ ਬੰਦ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਇੰਡਸਟਰੀ ਦੇ ਮੋਸਟ ਫੇਵਰੇਟ ਕੱਪਲਜ਼ ’ਚ ਸ਼ੁਮਾਰ ਕੀਤੇ ਜਾਂਦੇ ਹਨ। ਪ੍ਰਸ਼ੰਸਕ ਇਨ੍ਹਾਂ ਦੇ ਰਿਸ਼ਤੇ ਦੀ ਗੱਲ ਸੁਣ ਕੇ ਬੇਹੱਦ ਖ਼ੁਸ਼ ਹੁੰਦੇ ਹਨ। ਜਨਤਕ ਥਾਵਾਂ ’ਤੇ ਅਕਸਰ ਦੋਵੇਂ ਇਕੱਠੇ ਕੈਮਰੇ ’ਚ ਕੈਦ ਕੀਤੇ ਜਾਂਦੇ ਰਹੇ ਹਨ। ਕਈ ਲੰਚ ਤੇ ਡਿਨਰ ਪਾਰਟੀਆਂ ’ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲਦਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਸ਼ਹਿਨਾਜ਼ ਗਿੱਲ ਨੇ ਸਾਂਝਾ ਕੀਤਾ ਬੋਲਡ ਫੋਟੋਸ਼ੂਟ

ਹਾਲਾਂਕਿ ਕੁਝ ਸਮਾਂ ਪਹਿਲਾਂ ਦੋਵਾਂ ਨੇ ਉਨ੍ਹਾਂ ਟਰੋਲਰਜ਼ ਨੂੰ ਮੂੰਹ-ਤੋੜ ਜਵਾਬ ਦਿੱਤਾ ਸੀ, ਜੋ ਦੋਵਾਂ ਦੀ ਉਮਰ ਦੇ ਫਰਕ ’ਤੇ ਕੁਮੈਂਟ ਕਰਦੇ ਹਨ। ਦੋਵਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕਿਸੇ ਤੋਂ ਫਰਕ ਨਹੀਂ ਪੈਂਦਾ। ਹੁਣ ਖ਼ਬਰ ਆ ਰਹੀ ਹੈ ਕਿ ਦੋਵਾਂ ਨੇ ਆਪਣੇ ਰਸਤੇ ਅਲੱਗ ਕਰ ਲਏ ਹਨ। ਕਿਹਾ ਜਾ ਰਿਹਾ ਹੈ ਕਿ ਦੋਵਾਂ ਦੇ ਰਿਸ਼ਤੇ ’ਚ ਚੀਜ਼ਾਂ ਠੀਕ ਨਹੀਂ ਚੱਲ ਰਹੀਆਂ ਹਨ।

ਬਾਲੀਵੁੱਡ ਲਾਈਫ ਮੁਤਾਬਕ ਸੂਤਰ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰ ਦਾ ਕਹਿਣਾ ਹੈ, ‘ਪਿਛਲੇ 6 ਦਿਨਾਂ ਤੋਂ ਮਲਾਇਕ ਘਰੋਂ ਬਾਹਰ ਨਹੀਂ ਨਿਕਲੀ ਹੈ। ਉਹ ਪੂਰੀ ਤਰ੍ਹਾਂ ਇਕਾਂਤਵਾਸ ਹੈ। ਕਿਹਾ ਜਾ ਰਿਹਾ ਹੈ ਕਿ ਮਲਾਇਕਾ ਬਹੁਤ ਦੁਖੀ ਹੈ ਤੇ ਦੁਨੀਆ ਤੋਂ ਉਹ ਕੁਝ ਸਮੇਂ ਲਈ ਦੂਰ ਰਹਿਣਾ ਚਾਹੁੰਦੀ ਹੈ।’

 
 
 
 
 
 
 
 
 
 
 
 
 
 
 

A post shared by Arjun Kapoor (@arjunkapoor)

ਇਨ੍ਹਾਂ ਅਫਵਾਹਾਂ ’ਤੇ ਹੁਣ ਅਰਜੁਨ ਕਪੂਰ ਨੇ ਪ੍ਰਤੀਕਿਰਿਆ ਦਿੱਤੀ ਹੈ। ਅਰਜੁਨ ਕਪੂਰ ਨੇ ਕੁਝ ਸਮਾਂ ਪਹਿਲਾਂ ਹੀ ਮਲਾਇਕਾ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਅਰਜੁਨ ਲਿਖਦੇ ਹਨ, ‘ਗਲਤ ਅਫਵਾਹਾਂ ਲਈ ਇਥੇ ਕੋਈ ਜਗ੍ਹਾ ਨਹੀਂ ਹੈ। ਸੁਰੱਖਿਅਤ ਰਹੋ, ਮਿਹਰ ’ਚ ਰਹੋ। ਲੋਕਾਂ ਦਾ ਭਲਾ ਸੋਚੋ। ਸਭ ਨੂੰ ਪਿਆਰ।’

ਅਰਜੁਨ ਦੀ ਇਸ ਪੋਸਟ ਤੋਂ ਸਾਫ ਹੈ ਕਿ ਉਸ ਦੇ ਤੇ ਮਲਾਇਕਾ ਵਿਚਾਲੇ ਸਭ ਠੀਕ ਚੱਲ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News