‘ਸੰਦੀਪ ਔਰ ਪਿੰਕੀ ਫਰਾਰ’ ਕਰੀਅਰ ਲਈ ਇਕ ਗੇਮ ਚੇਂਜਰ : ਅਰਜੁਨ ਕਪੂਰ

10/13/2021 4:37:15 PM

ਮੁੰਬਈ (ਬਿਊਰੋ)– ਨਿਰਦੇਸ਼ਕ ਤੇ ਲੇਖਕ ਦਿਬਾਕਰ ਬੈਨਰਜੀ ਦੀ ਸਾਲਿਡ ਥ੍ਰਿਲਰ ‘ਸੰਦੀਪ ਔਰ ਪਿੰਕੀ ਫਰਾਰ’ ’ਚ ਇਕ ਹਰਿਆਣਵੀ ਪੁਲਸ ਵਾਲੇ ਦੇ ਰੂਪ ’ਚ ਚੰਗੀ ਨੁਮਾਇਸ਼ ਤੋਂ ਬਾਅਦ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਦਾ ਕਰੀਅਰ ਉੱਚ ਪੱਧਰ ’ਤੇ ਹੈ। ਦੂਜੀ ਵਾਰ ਮੋਟਾਪੇ ਨੂੰ ਮਾਤ ਦੇ ਕੇ ਉੱਭਰੇ ਅਰਜੁਨ ਆਪਣੀ ਸਰੀਰਕ ਤਬਦੀਲੀ ਦੇ ਕਾਰਨ ਫ਼ਿਲਮ ਜਗਤ ’ਚ ਚਰਚਾ ਦਾ ਵਿਸ਼ਾ ਰਹੇ ਹਨ। ਇਸ ਦੇ ਚਲਦਿਆਂ ਉਨ੍ਹਾਂ ਦੇ ਕੋਲ ਫ਼ਿਲਮਾਂ ਦੀ ਇਕ ਵੱਡੀ ਲਾਈਨ ਹੈ।

ਅਰਜੁਨ ਮੋਹਿਤ ਵਿਦਵਾਨ ਦੀ ਫ਼ਿਲਮ ‘ਏਕ ਵਿਲੇਨ 2’, ਵਿਸ਼ਾਲ ਭਾਰਦਵਾਜ ਦੇ ਬੇਟੇ ਅਸਮਾਨ ਦੀ ਪਹਿਲੀ ਨਿਰਦੇਸ਼ਿਤ ਫ਼ਿਲਮ ‘ਕੁੱਤੇ’ ਤੇ ਅਜੈ ਬਹਿਲ ਦੀ ‘ਲੇਡੀਕਿਲਰ’ ’ਚ ਨਜ਼ਰ ਆਉਣਗੇ। ਆਪਣੇ ਸਲੇਟ ’ਤੇ ਮਾਨ ਮਹਿਸੂਸ ਕਰਦਿਆਂ ਅਰਜੁਨ ਆਪਣੇ ਕਰੀਅਰ ਦੀ ਦਿਸ਼ਾ ਬਦਲਣ ਦਾ ਕ੍ਰੈਡਿਟ ‘ਸੰਦੀਪ ਔਰ ਪਿੰਕੀ ਫਰਾਰ’ (ਐੱਸ. ਏ. ਪੀ. ਐੱਫ.) ਦੀ ਸਫਲਤਾ ਨੂੰ ਦਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਆਰੀਅਨ ਖ਼ਾਨ ਦੀ ਰਿਹਾਈ 'ਤੇ ਸੁਣਵਾਈ ਸ਼ੁਰੂ, NCB ਨੇ ਕੀਤਾ ਹਰ ਦੋਸ਼ੀ ਦੀ ਜ਼ਮਾਨਤ ਦਾ ਵਿਰੋਧ

ਅਰਜੁਨ ਕਹਿੰਦੇ ਹਨ ਕਿ ‘ਸੰਦੀਪ ਔਰ ਪਿੰਕੀ ਫਰਾਰ’ ਮੇਰੇ ਕਰੀਅਰ ਲਈ ਇਕ ਗੇਮ ਚੇਂਜਰ ਰਹੀ ਹੈ। ਇਸ ਨੇ ਮੈਨੂੰ ਇਕ ਅਜਿਹੇ ਕ੍ਰਾਂਤੀਵਾਦੀ ਤਰੀਕੇ ਨਾਲ ਪੇਸ਼ ਕੀਤਾ, ਜਿਸ ਨੂੰ ਦਰਸ਼ਕਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ। ਮੈਂ ਤਹਿ ਦਿਲੋਂ ਅਹਿਸਾਨਮੰਦ ਹਾਂ ਕਿ ਉਨ੍ਹਾਂ ਨੇ ਫ਼ਿਲਮ ’ਚ ਮੇਰੇ ਕੰਮ ਨੂੰ ਪਸੰਦ ਕੀਤਾ। ਐੱਸ. ਏ. ਪੀ. ਐੱਫ. ਦੀ ਸਫਲਤਾ ਨੇ ਮੇਰੇ ਲਈ ਕਈ ਦਰਵਾਜ਼ੇ ਖੋਲ੍ਹ ਦਿੱਤੇ ਹਨ ਤੇ ਫ਼ਿਲਮ ਨਿਰਮਾਤਾ ਮੈਨੂੰ ਆਪਣੇ ਚੰਗੇ ਨਜ਼ਰੀਏ ਨਾਲ ਭਰਪੂਰ ਪ੍ਰਾਜੈਕਟਸ ’ਚ ਕਾਸਟ ਕਰਨਾ ਚਾਹੁੰਦੇ ਹਨ।

ਆਪਣੀ ਅਗਲੀ ਰਿਲੀਜ਼ ਬਾਰੇ ਅਰਜੁਨ ਕਹਿੰਦੇ ਹਨ ਕਿ ਉਹ ਆਪਣੀ ਲਾਈਨਅੱਪ ਨੂੰ ਲੈ ਕੇ ਉਤਸ਼ਾਹਿਤ ਹਨ ਕਿਉਂਕਿ ਇਹ ‘ਏਕ ਵਿਲੇਨ 2’ ਵਰਗੀ ਮਸਾਲਾ ਕਮਰਸ਼ੀਅਲ ਫ਼ਿਲਮਾਂ ਤੇ ‘ਕੁੱਤੇ’ ਤੇ ‘ਲੇਡੀਕਿਲਰ’ ਵਰਗੀਆਂ ਜਾਨਰ-ਬੈਂਡਿੰਗ ਮਨੋਰੰਜਕ ਫ਼ਿਲਮਾਂ ਦਾ ਇਕ ਵੱਡਾ ਮਿਸ਼ਰਣ ਹੈ। ਮੇਰੇ ਕੋਲ ਕੁਝ ਹੋਰ ਪ੍ਰਾਜੈਕਟਸ ਵੀ ਹਨ ਤੇ ਉਹ ਸਾਰੇ ਸਕ੍ਰਿਪਟ ਦੇ ਨਜ਼ਰੀਏ ਨਾਲ ਵੱਖ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News