ਅਰਜੁਨ ਕਪੂਰ ਦੇ ਟਵਿਟਰ ''ਤੇ ਫਾਲੋਅਰਜ਼ ਦੀ ਗਿਣਤੀ ਹੋਈ 15 ਲੱਖ

Thursday, Jul 30, 2015 - 07:53 PM (IST)

ਅਰਜੁਨ ਕਪੂਰ ਦੇ ਟਵਿਟਰ ''ਤੇ ਫਾਲੋਅਰਜ਼ ਦੀ ਗਿਣਤੀ ਹੋਈ 15 ਲੱਖ
ਮੁੰਬਈ- ਇਸ਼ਕਜ਼ਾਦੇ, 2 ਸਟੇਟਸ ਤੇ ਤੇਵਰ ਵਰਗੀਆਂ ਫਿਲਮਾਂ ''ਚ ਅਭਿਨੈ ਕਰ ਚੁੱਕੇ ਅਭਿਨੇਤਾ ਅਰਜੁਨ ਕਪੂਰ ਦੇ ਟਵਿਟਰ ''ਤੇ ਫਾਲੋਅਰਜ਼ ਦੀ ਗਿਣਤੀ 15 ਲੱਖ ਹੋ ਗਈ ਹੈ। ਉਨ੍ਹਾਂ ਨੇ ਇਸ ਉਪਲੱਬਧੀ ਤੋਂ ਬਾਅਦ ਫੈਨਜ਼ ਲਈ ਇਕ ਸੈਲਫੀ ਸ਼ੇਅਰ ਕੀਤੀ ਹੈ। ਅਰਜੁਨ ਨੇ ਟਵਿਟਰ ''ਤੇ ਲਿਖਿਆ, ''15 ਲੱਖ ਫਾਲੋਅਰਜ਼ ਲਈ ਸੈਲਫੀ ਤਾਂ ਬਣਦੀ ਹੈ। ਦੁਰਘਟਨਾ ਤੋਂ ਦੇਰ ਚੰਗੀ ਹੈ। ਉਂਝ ਮੇਰੀ ਫਿਲਮ ''ਕੀ ਐਂਡ ਕਾ'' ਆਉਣ ਵਾਲੀ ਹੈ।''
ਇਸ਼ਕਜ਼ਾਦੇ ਨਾਲ ਬਾਲੀਵੁੱਡ ''ਚ ਕਦਮ ਰੱਖਣ ਵਾਲੇ ਅਰਜੁਨ ਕਪੂਰ ਟਵਿਟਰ ''ਤੇ ਸਰਗਰਮ ਹਨ। ਉਹ ਇਸ ਦੇ ਰਾਹੀਂ ਆਪਣੇ ਫੈਨਜ਼ ਤੇ ਸ਼ੁਭਚਿੰਤਕਾਂ ਨਾਲ ਸੰਪਰਕ ਵਿਚ ਰਹਿੰਦੇ ਹਨ। ਅਰਜੁਨ ਅੱਗੇ ਆਰ. ਬਾਲਕੀ ਦੀ ਰੋਮਾਂਟਿਕ ਫਿਲਮ ਕੀ ਐਂਡ ਕਾ ''ਚ ਕਰੀਨਾ ਕਪੂਰ ਨਾਲ ਨਜ਼ਰ ਆਉਣਗੇ। ਇਹ 2016 ''ਚ ਰਿਲੀਜ਼ ਹੋਵੇਗੀ। ਉਨ੍ਹਾਂ ਦੀ ਪਿਛਲੀ ਫਿਲਮ ਤੇਵਰ ਸੀ, ਜਿਹੜੀ ਫਲਾਪ ਰਹੀ।

Related News