ਅਰਜੁਨ ਕਪੂਰ ਬਣੇ ਬੀਫਿਜ਼ ਦੇ ਬਰਾਂਡ ਅੰਬੈਸਡਰ

Thursday, Sep 30, 2021 - 03:07 PM (IST)

ਅਰਜੁਨ ਕਪੂਰ ਬਣੇ ਬੀਫਿਜ਼ ਦੇ ਬਰਾਂਡ ਅੰਬੈਸਡਰ

ਮੁੰਬਈ (ਬਿਊਰੋ)– ਫੂਡ ਐਂਡ ਬੇਵਰੇਜਸ ਦੀ ਦਿੱਗਜ ਕੰਪਨੀ ਪਾਰਲੇ ਐਗਰੋ ਨੇ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੂੰ ਆਪਣੇ ਫਰੂਟ ਬੇਸਡ ਸਪਾਰਕਲਿੰਗ ਬੈਵਰੇਜ ਬੀਫਿਜ਼ ਦਾ ਬਰਾਂਡ ਅੰਬੈਸਡਰ ਬਣਾਇਆ ਹੈ। ਆਪਣੀ ਬਾਡੀ ਨੂੰ ਪੂਰੀ ਤਰ੍ਹਾਂ ਟਰਾਂਸਫਾਰਮ ਕਰਨ ਵਾਲੇ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਇਕ ਸੋਸ਼ਲ ਮੀਡੀਆ ਪੋਸਟ ’ਚ ਆਪਣੇ ਸਿਕਸ ਪੈਕ ਐਬਸ ਦਿਖਾਉਂਦਿਆਂ ਇਸ ਬਰਾਂਡ ਨਾਲ ਜੁੜਨ ਦਾ ਐਲਾਨ ਕੀਤਾ ਹੈ।

ਅਰਜੁਨ ਕਹਿੰਦੇ ਹਨ, ‘ਬਰੇਵ ਤੇ ਬੋਲਡ ਲੋਕਾਂ ਲਈ ਇਕ ਕੂਲ ਡਰਿੰਕ @TheBFizz ਦਾ ਬਰਾਂਡ ਅੰਬੈਸਡਰ ਬਣ ਕੇ ਮੈਂ ਬੇਹੱਦ ਰੋਮਾਂਚਿਤ ਹਾਂ। ਕਦੇ-ਕਦੇ ਤੁਹਾਡੀ ਪ੍ਰਸਨੈਲਿਟੀ ਤੇ ਜਿਸ ਬਰਾਂਡ ਦੇ ਨਾਲ ਤੁਸੀਂ ਤਾਲਮੇਲ ਬਿਠਾਉਂਦੇ ਹੋ, ਉਹ ਬੜੀ ਸੌਖ ਨਾਲ ਇਕੱਠੇ ਫਿੱਟ ਹੋ ਜਾਂਦੇ ਹਨ।’

 
 
 
 
 
 
 
 
 
 
 
 
 
 
 
 

A post shared by Arjun Kapoor (@arjunkapoor)

ਅਰਜੁਨ ਨੇ ਅੱਗੇ ਲਿਖਿਆ, ‘@parle_agro @nadiachauhan ਦੇ ਨਾਲ ਇਕ ਨਵੇਂ ਤੇ ਰੋਮਾਂਚਕ ਸਫਰ ਦੀ ਸ਼ੁਰੁਆਤ ਦਾ ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ।’

 
 
 
 
 
 
 
 
 
 
 
 
 
 
 
 

A post shared by Arjun Kapoor (@arjunkapoor)

ਬਾਲੀਵੁੱਡ ਸਟਾਰ ਨੇ ਆਪਣੀ ਬਾਡੀ ਨੂੰ ਪੂਰੀ ਤਰ੍ਹਾਂ ਟਰਾਂਸਫਾਰਮ ਕਰ ਲਿਆ ਹੈ, ਜਿਸ ਨੂੰ ਦੇਖ ਕੇ ਲੋਕਾਂ ਨੂੰ ਹੈਰਾਨੀ ਹੋ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਮੋਟਾਪੇ ਨੂੰ ਪਿੱਛੇ ਛੱਡਦਿਆਂ ਆਪਣੇ ਸਰੀਰ ਨੂੰ ਨਵਾਂ ਰੂਪ ਦਿੱਤਾ ਹੈ ਤੇ ਮਜ਼ਬੂਤ ਬਣ ਕੇ ਸਾਹਮਣੇ ਆਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News