‘ਸ਼ਾਮਾਂ ਪਈਆਂ’ ਗੀਤ ਨਾਲ ਅਰਜਨ ਢਿੱਲੋਂ ਨੇ ਨੁਸਰਤ ਫਤਿਹ ਅਲੀ ਖ਼ਾਨ ਦੀ ਦਿਵਾਈ ਯਾਦ
Wednesday, Dec 01, 2021 - 10:55 AM (IST)
ਚੰਡੀਗੜ੍ਹ (ਬਿਊਰੋ)– ਗੀਤਕਾਰ ਤੇ ਗਾਇਕ ਅਰਜਨ ਢਿੱਲੋਂ ਨੇ ਆਪਣੀ ਐਲਬਮ ‘ਆਵਾਰਾ’ ਕੁਝ ਦਿਨ ਪਹਿਲਾਂ ਹੀ ਰਿਲੀਜ਼ ਕੀਤੀ ਹੈ ਤੇ ਗੀਤ ‘ਸ਼ਾਮਾਂ ਪਈਆਂ’ ਰਾਹੀਂ ਮਹਾਨ ਸੂਫੀ ਗਾਇਕ ਨੁਸਰਤ ਫਤਿਹ ਅਲੀ ਖ਼ਾਨ ਨੂੰ ਸ਼ਰਧਾਂਜਲੀ ਦਿੱਤੀ ਹੈ। ਅਰਜਨ ਢਿੱਲੋਂ ਨੇ ਉਸ ਗੀਤ ਨੂੰ ਰੀਕ੍ਰਿਏਟ ਕੀਤਾ ਹੈ, ਜੋ ਨੁਸਰਤ ਫਤਿਹ ਅਲੀ ਖ਼ਾਨ ਵਲੋਂ ਆਪਣੇ ਕਰੀਅਰ ਦੇ ਦਿਨਾਂ ’ਚ ਗਾਇਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਗਾਇਕਾ ਕੌਰ ਬੀ ਨੇ ਖਰੀਦੀ ਨਵੀਂ ਲੈਂਡ ਕਰੂਜ਼ਰ, ਵੇਖੋ ਤਸਵੀਰਾਂ
ਸਾਲ 1997 ’ਚ ਨੁਸਰਤ ਫਤਿਹ ਅਲੀ ਖ਼ਾਨ ਅਕਾਲ ਚਲਾਣਾ ਕਰ ਗਏ ਸਨ ਪਰ ਆਪਣੇ ਸਰੋਤਿਆਂ ਵਿਚਕਾਰ ਉਹ ਅੱਜ ਵੀ ਜ਼ਿੰਦਾ ਹਨ। ਉਨ੍ਹਾਂ ਦੇ ਸਰੋਤਿਆਂ ਤੇ ਪ੍ਰਸ਼ੰਸਕਾਂ ’ਚ ਮੌਜੂਦਾ ਪੰਜਾਬੀ ਕਲਾਕਾਰ ਅਰਜਨ ਢਿੱਲੋਂ ਵੀ ਸ਼ਾਮਲ ਹੈ। ਇਸੇ ਕਾਰਨ ਅਰਜਨ ਨੇ ਸ਼ਰਧਾਂਜਲੀ ਦੇਣ ਲਈ ਨੁਸਰਤ ਫਤਿਹ ਅਲੀ ਖ਼ਾਨ ਦੇ ਗੀਤ ਨੂੰ ਰੀਕ੍ਰਿਏਟ ਕੀਤਾ ਹੈ।
‘ਸ਼ਾਮਾਂ ਪਈਆਂ’ ਨੁਸਰਤ ਫਤਿਹ ਅਲੀ ਖ਼ਾਨ ਦੀ ਐਲਬਮ ‘ਤਨਹਾਈ’ ਦਾ ਟਰੈਕ ਸੀ, ਜਿਸ ’ਚ ਕੁਲ 13 ਗੀਤ ਸਨ।
ਦੋਵਾਂ ਗੀਤਾਂ ਦੀ ਰਚਨਾ ਤੇ ਸ਼ੁਰੂਆਤੀ ਲਾਈਨਾਂ ਇਕੋ-ਜਿਹੀਆਂ ਹਨ। ਅਰਜਨ ਨੇ ਇਸ ਮਹਾਨ ਕਲਾਕਾਰ ਦੇ ਪੁਰਾਣੇ ਗੀਤ ਨੂੰ ਆਪਣੀ ਆਵਾਜ਼ ਦੇ ਕੇ ਕਲਾਕਾਰ ਨੂੰ ਸ਼ਰਧਾਂਜਲੀ ਵਜੋਂ ਰਿਲੀਜ਼ ਕੀਤਾ, ਜਦਕਿ ਸੰਗੀਤ ਪਰੂਫ ਵਲੋਂ ਦਿੱਤਾ ਗਿਆ ਹੈ। ਉਨ੍ਹਾਂ ਨੇ ਇਸ ਦਿਲਚਸਪ ਖ਼ਬਰ ਨੂੰ ਟਰੈਕ ਦੇ ਪੋਸਟਰ ਨਾਲ ਸਾਂਝਾ ਕੀਤਾ ਹੈ।
ਅਰਜਨ ਨੇ ਲਿਖਿਆ, ‘ਨੁਸਰਤ ਫਤਿਹ ਅਲੀ ਖ਼ਾਨ ਸਾਬ ਨੂੰ ਸ਼ਰਧਾਂਜਲੀ।’ ਨਾ ਸਿਰਫ਼ ਅਰਜਨ, ਸਗੋਂ ਸੋਨੂੰ ਕੱਕੜ ਨੇ ਵੀ ਮਰਹੂਮ ਮਹਾਨ ਕਲਾਕਾਰ ਨੂੰ ਸ਼ਰਧਾਂਜਲੀ ਵਜੋਂ ਇਸ ਗੀਤ ਨੂੰ ਰਿਲੀਜ਼ ਕੀਤਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।