ਅਰਜਨ ਢਿੱਲੋਂ ਦੀ ਪ੍ਰੇਮਿਕਾ ਬਣੀ ਨਿਮਰਤ ਖਹਿਰਾ, ਇਕ-ਦੂਜੇ ਦੇ ਪਿਆਰ ਲਈ ਤੜਫਦੇ ਆਏ ਨਜ਼ਰ (ਵੀਡੀਓ)

Wednesday, Jan 12, 2022 - 04:42 PM (IST)

ਅਰਜਨ ਢਿੱਲੋਂ ਦੀ ਪ੍ਰੇਮਿਕਾ ਬਣੀ ਨਿਮਰਤ ਖਹਿਰਾ, ਇਕ-ਦੂਜੇ ਦੇ ਪਿਆਰ ਲਈ ਤੜਫਦੇ ਆਏ ਨਜ਼ਰ (ਵੀਡੀਓ)

ਜਲੰਧਰ (ਬਿਊਰੋ) - ਪੰਜਾਬੀ ਗਾਇਕ ਅਰਜਨ ਢਿੱਲੋਂ ਨੇ ਬਹੁਤ ਘੱਟ ਸਮੇਂ 'ਚ ਆਪਣੀ ਦਮਦਾਰ ਤੇ ਮਿੱਠੜੀ ਆਵਾਜ਼ ਦੇ ਸਦਕਾ ਖ਼ਾਸ ਪਛਾਣ ਹਾਸਲ ਕੀਤੀ ਹੈ। ਹਾਲ ਹੀ 'ਚ ਉਨ੍ਹਾਂ ਦਾ ਗੀਤ 'ਸ਼ਾਮਾ ਪਇਆਂ' ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੀ ਇਕ ਹੋਰ ਖ਼ਾਸ ਗੱਲ ਹੈ ਕਿ ਇਸ ਗੀਤ 'ਚ ਉਨ੍ਹਾਂ ਦਾ ਸਾਥ ਪੰਜਾਬੀ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਨੇ ਦਿੱਤਾ ਹੈ। ਇਸ ਤੋਂ ਅਰਜਨ ਢਿੱਲੋਂ ਨੇ ਇਸ ਗੀਤ ਰਾਹੀਂ ਉਸਤਾਦ ਨੁਸਕਤ ਫਤਿਹ ਅਲੀ ਖ਼ਾਨ ਨੂੰ ਸ਼ਰਧਾਂਜਲੀ ਵੀ ਦਿੱਤੀ ਹੈ।

ਦੱਸ ਦਈਏ ਕਿ ਇਸ ਗੀਤ 'ਚ ਅਰਜਨ ਢਿੱਲੋਂ ਨਾਲ ਨਿਮਰਤ ਖਹਿਰਾ ਫੀਚਰਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ। ਗੀਤ ਦੇ ਵੀਡੀਓ 'ਚ ਦਿਖਾਇਆ ਗਿਆ ਹੈ ਅਰਜਨ ਢਿੱਲੋਂ ਇਕ ਫੌਜੀ ਗੱਭਰੂ ਦਾ ਕਿਰਦਾਰ ਨਿਭਾ ਰਿਹਾ ਹੈ ਅਤੇ ਨਿਮਰਤ ਖਹਿਰਾ ਉਨ੍ਹਾਂ ਦੀ ਪ੍ਰੇਮਿਕਾ ਬਣੀ ਹੋਈ ਨਜ਼ਰ ਆ ਰਹੀ ਹੈ। ਗੀਤ 'ਚ ਦੋਵਾਂ ਨੂੰ ਇੱਕ-ਦੂਜੇ ਦੇ ਪਿਆਰ ਲਈ ਤੜਫਦੇ ਹੋਏ ਦਿਖਾਇਆ ਗਿਆ ਹੈ। ਦਰਸ਼ਕਾਂ ਦੇ ਦਿਲਾਂ ਨੂੰ ਛੂਹਦਾ ਹੋਇਆ ਇਹ ਯੂਟਿਊਬ 'ਤੇ ਟਰੈਂਡਿੰਗ ਨੰਬਰ 3 'ਤੇ ਚੱਲ ਰਿਹਾ ਹੈ। ਉਨ੍ਹਾਂ ਦੇ ਇਸ ਗੀਤ ਨੂੰ Yeah Proof ਨੇ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ, ਜਿਸ ਦਾ ਵੀਡੀਓ ਬਲਜੀਤ ਸਿੰਘ ਦਿਓ ਵੱਲੋਂ ਬਣਾਇਆ ਗਿਆ ਹੈ।
ਇਥੇ ਵੇਖੋ ਗੀਤ ਦਾ ਪੂਰਾ ਵੀਡੀਓ-

ਸੂਫੀ ਸੰਗੀਤ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਇਕ ਮਹਾਨ ਸ਼ਖਸੀਅਤ ਹੈ, ਜਿਨ੍ਹਾਂ ਨੂੰ ਪਾਕਿਸਤਾਨ ਦੇ ਨਾਲ-ਨਾਲ ਹਿੰਦੁਸਤਾਨ ਦੇ ਲੋਕ ਵੀ ਬਹੁਤ ਪਿਆਰ ਕਰਦੇ ਹਨ। ਇਸੇ ਕਰਕੇ ਪੰਜਾਬੀ ਕਲਾਕਾਰ ਵੀ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਨੂੰ ਆਪਣੇ ਗੀਤਾਂ ਰਾਹੀਂ ਅਕਸਰ ਹੀ ਸ਼ਰਧਾਂਜਲੀ ਦਿੰਦੇ ਰਹਿੰਦੇ ਹਨ।

ਜੇ ਗੱਲ ਕਰੀਏ ਅਰਜਨ ਢਿੱਲੋਂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਦੇ ਨਾਮੀ ਗਾਇਕ ਹਨ, ਜੋ ਕਿ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ। 'ਕੋਕੇ', 'ਬੋਤਲ', 'ਨਾਲ ਰੱਖ ਲਓ', 'ਸੂਰਮੇ ਆਉਣ ਤਰੀਕਾਂ 'ਤੇ', 'ਕੱਠ', 'ਅਵਾਰਾ' ਵਰਗੇ ਕਈ ਗੀਤ ਹਨ, ਜਿਨ੍ਹਾਂ ਨਾਲ ਉਹ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।


author

sunita

Content Editor

Related News