ਕਪਿਲ ਦੇ ਸ਼ੋਅ ''ਚ ਹੱਸਣ ਲਈ ਅਰਚਨਾ ਪੂਰਨ ਸਿੰਘ ਵਸੂਲਦੀ ਹੈ ਮੋਟੀ ਰਕਮ

Wednesday, Sep 18, 2024 - 12:52 PM (IST)

ਕਪਿਲ ਦੇ ਸ਼ੋਅ ''ਚ ਹੱਸਣ ਲਈ ਅਰਚਨਾ ਪੂਰਨ ਸਿੰਘ ਵਸੂਲਦੀ ਹੈ ਮੋਟੀ ਰਕਮ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਅਰਚਨਾ ਪੂਰਨ ਸਿੰਘ ਜਲਦ ਹੀ ਆਪਣੇ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਸੀਜ਼ਨ 2 ਨਾਲ ਵਾਪਸੀ ਕਰਨ ਜਾ ਰਹੇ ਹਨ। ਪ੍ਰਮੋਸ਼ਨ ਵਿਚਾਲੇ ਇਸ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ ਨੇ ਇਸ ਸ਼ੋਅ ਲਈ ਮਿਲਣ ਵਾਲੀ ਆਪਣੀ ਫੀਸ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ, ਜਿਸ ਬਾਰੇ ਜਾਣ ਕੇ ਫੈਨਜ਼ ਹੈਰਾਨ ਹੋ ਗਏ।

ਇਹ ਖ਼ਬਰ ਵੀ ਪੜ੍ਹੋ ਅਦਾਕਾਰਾ ’ਤੇ ਹਮਲੇ ਦੇ ਮੁੱਖ ਮੁਲਜ਼ਮ ਨੂੰ ਜ਼ਮਾਨਤ

ਦੱਸ ਦਈਏ ਕਿ ਕਪਿਲ ਸ਼ਰਮਾ, ਕ੍ਰਿਸ਼ਨਾ ਅਭਿਸ਼ੇਕ, ਸੁਨੀਲ ਗਰੋਵਰ, ਅਰਚਨਾ ਪੂਰਨ ਸਿੰਘ, ਕੀਕੂ ਸ਼ਾਰਦਾ ਅਤੇ ਰਾਜੀਵ ਠਾਕੁਰ ਇੱਕ ਵਾਰ ਫਿਰ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਸੀਜ਼ਨ 2 ਨਾਲ ਵਾਪਸੀ ਕਰ ਰਹੇ ਹਨ। ਸ਼ੋਅ ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ, ਜਿਸ 'ਚ ਕਈ ਵੱਡੇ ਚਿਹਰੇ ਨਜ਼ਰ ਆਏ। ਦਰਸ਼ਕ ਇਸ ਸ਼ੋਅ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹਨ। ਪੂਰੀ ਕਾਸਟ ਸ਼ੋਅ ਦੀ ਪ੍ਰਮੋਸ਼ਨ 'ਚ ਲੱਗੀ ਹੋਈ ਹੈ। ਇਸ ਦੌਰਾਨ ਅਰਚਨਾ ਨੇ ਆਪਣੀ ਫੀਸ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।

ਕਪਿਲ ਸ਼ਰਮਾ ਸ਼ੋਅ ਲਈ ਅਰਚਨਾ ਪੂਰਨ ਸਿੰਘ ਦੀ ਫੀਸ 
ਸਿਧਾਰਥ ਕੰਨਨ ਨੇ ਅਰਚਨਾ ਨੂੰ ਪੁੱਛਿਆ ਕਿ ਕੀ ਦੂਜੇ ਮੈਂਬਰਾਂ ਨੂੰ ਕਦੇ ਈਰਖਾ ਹੁੰਦੀ ਹੈ ਕਿ ਉਸ ਨੂੰ ਇੰਨਾ ਮੇਕਅੱਪ ਕਰਨਾ ਪੈਂਦਾ ਹੈ ਅਤੇ ਹੱਸਣ ਲਈ ਪੈਸੇ ਦਿੱਤੇ ਜਾਂਦੇ ਹਨ। ਇਸ 'ਤੇ ਉਸ ਨੇ ਕਿਹਾ, ''ਇਹ ਲੋਕ ਦੁੱਗਣੇ ਪੈਸੇ ਲੈਂਦੇ ਹਨ, ਇਹ ਗੱਲ ਸਹੀ ਹੈ, ਮਿਹਨਤ ਕਰੋ ਭਰਾ। ਮੈਨੂੰ ਹੱਸਣ ਲਈ ਪੈਸੇ ਮਿਲਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਮੁੱਲ ਮਿਲਦਾ ਹੈ। ਕੁਝ ਨੂੰ ਆਪਣੀ ਸੁੰਦਰਤਾ ਲਈ, ਕੁਝ ਨੂੰ ਆਪਣੀ ਪ੍ਰਤਿਭਾ ਲਈ ਭੁਗਤਾਨ ਕੀਤਾ ਜਾਂਦਾ ਹੈ, ਪਰ ਮੈਨੂੰ ਇਨ੍ਹਾਂ ਸਭ ਲਈ ਭੁਗਤਾਨ ਕੀਤਾ ਜਾਂਦਾ ਹੈ।''

ਕਦੋਂ ਸ਼ੁਰੂ ਹੋਵੇਗਾ ਸ਼ੋਅ?
'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 21 ਸਤੰਬਰ ਤੋਂ ਓਟੀਟੀ ਪਲੇਟਫਾਰਮ ਨੈੱਟਫਲਿਕਸ 'ਤੇ ਸ਼ੁਰੂ ਹੋਣ ਜਾ ਰਿਹਾ ਹੈ। ਦੂਜੇ ਸੀਜ਼ਨ 'ਚ ਸ਼ੋਅ ਦੇ ਅੰਦਰ ਆਲੀਆ ਭੱਟ, ਜੂਨੀਅਰ ਐਨਟੀਆਰ, ਕਰਨ ਜੌਹਰ, ਵੇਦਾਂਗ ਰੈਨਾ, ਜਾਹਨਵੀ ਕਪੂਰ, ਬਾਲੀਵੁੱਡ ਸੈਲਬਸ ਦੀਆਂ ਪਤਨੀਆਂ ਸਣੇ ਕਈ ਹੋਰ ਵੱਡੇ ਕਲਾਕਾਰ ਨਜ਼ਰ ਆਉਣਗੇ ਤੇ ਫੈਨਜ਼ ਉਨ੍ਹਾਂ ਦੀ ਪਰਸਨਲ ਤੇ ਪ੍ਰੋਫੈਸ਼ਨਲ ਜ਼ਿੰਦਗੀ ਬਾਰੇ ਜਾਣ ਸਕਣਗੇ। ਇਸ ਸ਼ੋਅ 'ਚ ਕਰਨ ਜੌਹਰ, ਸੈਫ ਅਲੀ ਖਾਨ ਦੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ ਪ੍ਰਸਿੱਧ ਰੈਪਰ ਗ੍ਰਿਫ਼ਤਾਰ, ਸੈਕਸ ਤਸਕਰੀ ਸਣੇ ਲੱਗੇ ਗੰਭੀਰ ਦੋਸ਼

'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦਾ ਪਹਿਲਾ ਸੀਜ਼ਨ ਕੁਝ ਮਹੀਨੇ ਪਹਿਲਾਂ ਹੀ ਸ਼ੁਰੂ ਹੋਇਆ ਸੀ। ਇਸ 'ਚ ਸੁਨੀਲ ਗਰੋਵਰ ਨੇ ਮੁੜ ਕਪਿਲ ਸ਼ਰਮਾ ਨਾਲ ਸਕ੍ਰੀਨ 'ਤੇ ਵਾਪਸੀ ਕੀਤੀ ਹੈ। ਦੋਹਾਂ ਨੂੰ ਮੁੜ ਇਕੱਠੇ ਦੇਖਣ ਲਈ ਫੈਨਜ਼ ਕਾਫੀ ਉਤਸ਼ਾਹਿਤ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News