ਕੀ ਵੱਖ ਹੋ ਜਾਣਗੇ ਅਰਬਾਜ਼-ਮਲਾਇਕਾ? ਜਾਣੋ ਅਮ੍ਰਿਤਾ ਨੇ ਕੀ ਕਿਹਾ...

Monday, Mar 21, 2016 - 03:34 PM (IST)

ਕੀ ਵੱਖ ਹੋ ਜਾਣਗੇ ਅਰਬਾਜ਼-ਮਲਾਇਕਾ? ਜਾਣੋ ਅਮ੍ਰਿਤਾ ਨੇ ਕੀ ਕਿਹਾ...

ਮੁੰਬਈ- ਸਾਲ 2016 ''ਚ ਕਈ ਬਾਲੀਵੁੱਡ ਸੈਲੀਬ੍ਰਿਟੀਜ਼ ਇਕ-ਦੂਜੇ ਤੋਂ ਵੱਖ ਹੋਏ ਹਨ ਤਾਂ ਕਈਆਂ ਨੇ ਗੁਪਚੁਪ ਵਿਆਹ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸੇ ਵਿੱਚ ਅਦਾਕਾਰ ਅਰਬਾਜ਼ ਖਾਨ ਅਤੇ ਅਦਾਕਾਰਾ ਮਲਾਇਕਾ ਅਰੋੜਾ ਖਾਨ ਦੇ ਵੱਖ ਹੋਣ ਦੀਆਂ ਖ਼ਬਰਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਬਾਰੇ ਮਲਾਇਕਾ ਦੀ ਭੈਣ ਅਮ੍ਰਿਤਾ ਅਰੋੜਾ ਨੇ ਤਾਂ ਲਗਭਗ ਦੋਹਾਂ ਦੇ ਵੱਖ ਹੋਣ ਦੀਆਂ ਖ਼ਬਰਾਂ ਨੂੰ ਕੰਫਰਮ ਕਰ ਦਿੱਤਾ ਹੈ।

ਹਾਲਾਂਕਿ ਅਰਬਾਜ਼ ਨੇ ਕੁਝ ਦਿਨਾਂ ਪਹਿਲੇ ਟਵਿੱਟਰ ''ਤੇ ਲਿਖਿਆ ਸੀ ਕਿ ਦੋਹਾਂ ਦੇ ਵਿੱਚ ਸਭ ਠੀਕ ਹੈ ਪਰ ਮਲਾਇਕਾ ਨੇ ਤਾਂ ਇਸ ਮਾਮਲੇ ''ਚ ਚੁੱਪੀ ਸਾਧ ਰੱਖੀ ਹੈ।  ਜਦੋਂ ਅਮ੍ਰਿਤਾ ਤੋਂ ਇਕ ਪ੍ਰੋਗਰਾਮ ਦੌਰਾਨ ਅਰਬਾਜ਼-ਮਲਾਇਕਾ ਦੇ ਬਾਰੇ ''ਚ ਪੁੱਛਿਆ ਗਿਆ ਤਾਂ ਸਭ ਲੋਕਾਂ ਨੂੰ ਉਮੀਦ ਸੀ ਕਿ ਉਹ ਕਹੇਗੀ ਕਿ ਇਹ ਅਫਵਾਹਾਂ ਹਨ। ਅਜਿਹਾ ਕੁਝ ਨਹੀਂ ਹੋਣ ਜਾ ਰਿਹਾ ਪਰ ਉਨ੍ਹਾਂ ਦਾ ਜਵਾਬ ਕੁਝ ਇਸ ਤਰ੍ਹਾਂ ਦਾ ਸੀ,''''ਦੋਵੇਂ ਆਪਣੀ ਜ਼ਿੰਦਗੀ ਦੇ ਫੈਸਲੇ ਲੈ ਸਕਦੇ ਹਨ।''''

ਇਕ ਅੰਗਰੇਜ਼ੀ ਵੈੱਬਸਾਈਟ ''ਚ ਛਪੀ ਖ਼ਬਰ ਅਨੁਸਾਰ ਕੁਝ ਦਿਨਾਂ ਪਹਿਲੇ ਮਲਾਇਕਾ ਨੇ ਬਾਂਦਰਾ ਸਥਿਤ ਆਪਣਾ ਘਰ ਛੱਡ ਦਿੱਤਾ ਹੈ ਅਤੇ ਆਪਣੇ ਬੱਚਿਆਂ ਨਾਲ ਖਾਰ ਦੇ ਨਜ਼ਦੀਕ ਇਕ ਅਪਾਰਟਮੇਂਟ ''ਚ ਸ਼ਿਫਟ ਹੋ ਗਈ ਹੈ, ਜੋ ਉਨ੍ਹਾਂ ਦੀ ਭੈਣ ਅਮ੍ਰਿਤਾ ਅਰੋੜਾ ਦੇ ਅਪਾਰਟਮੇਂਟ ਦੇ ਨੇੜੇ ਹੈ। ਇਸੇ ਗੱਲ ਕਾਰਨ ਮਲਾਇਕਾ ਦੇ ਅਰਬਾਜ਼ ਤੋਂ ਵੱਖ ਹੋਣ ਬਾਰੇ ਦੱਸਿਆ ਜਾ ਰਿਹਾ ਹੈ।


 


author

Anuradha Sharma

News Editor

Related News