ਕੋਚੇਲਾ 2024 ’ਚ ਪੇਸ਼ਕਾਰੀ ਦੇਣਗੇ ਏ. ਪੀ. ਢਿੱਲੋਂ, ਦਿਲਜੀਤ ਦੋਸਾਂਝ ਤੋਂ ਬਾਅਦ ਬਣੇ ਦੂਜੇ ਪੰਜਾਬੀ ਕਲਾਕਾਰ

Wednesday, Jan 17, 2024 - 05:15 PM (IST)

ਕੋਚੇਲਾ 2024 ’ਚ ਪੇਸ਼ਕਾਰੀ ਦੇਣਗੇ ਏ. ਪੀ. ਢਿੱਲੋਂ, ਦਿਲਜੀਤ ਦੋਸਾਂਝ ਤੋਂ ਬਾਅਦ ਬਣੇ ਦੂਜੇ ਪੰਜਾਬੀ ਕਲਾਕਾਰ

ਐਂਟਰਟੇਨਮੈਂਟ ਡੈਸਕ– ਪੰਜਾਬੀ ਸੰਗੀਤ ਜਗਤ ਨੂੰ ਪਿਆਰ ਕਰਨ ਵਾਲੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ। ਪੰਜਾਬੀ ਗਾਇਕ ਏ. ਪੀ. ਢਿੱਲੋਂ ਇਸ ਸਾਲ ਹੋਣ ਵਾਲੇ ਇੰਟਰਨੈਸ਼ਨਲ ਮਿਊਜ਼ਿਕ ਫੈਸਟੀਵਲ ਕੋਚੇਲਾ ’ਚ ਪੇਸ਼ਕਾਰੀ ਦੇਣ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਧਰਮਿੰਦਰ ਦੇ ਜਵਾਈ ਦਾ ਕਿਸੇ ਹੋਰ ਨਾਲ ਚੱਲ ਰਿਹਾ ਅਫੇਅਰ, ਧੀ ਈਸ਼ਾ ਦਿਓਲ ਲਵੇਗੀ ਤਲਾਕ!

ਦਿਲਜੀਤ ਦੋਸਾਂਝ ਨੇ ਵਧਾਇਆ ਸੀ ਮਾਣ
ਪਿਛਲੇ ਸਾਲ ਦਿਲਜੀਤ ਦੋਸਾਂਝ ਵਲੋਂ ਇਸ ਫੈਸਟੀਵਲ ’ਚ ਪੇਸ਼ਕਾਰੀ ਦੇ ਕੇ ਪੰਜਾਬੀਆਂ ਦਾ ਮਾਣ ਵਧਾਇਆ ਗਿਆ ਤੇ ਉਹ ਇਸ ਫੈਸਟੀਵਲ ’ਚ ਪੇਸ਼ਕਾਰੀ ਦੇਣ ਵਾਲੇ ਪਹਿਲੇ ਪੰਜਾਬੀ ਗਾਇਕ ਵੀ ਬਣੇ। ਹੁਣ ਏ. ਪੀ. ਢਿੱਲੋਂ ਇਸ ਫੈਸਟੀਵਲ ’ਚ ਪੇਸ਼ਕਾਰੀ ਦੇ ਕੇ ਮੁੜ ਪੰਜਾਬੀਆਂ ਦਾ ਮਾਣ ਵਧਾਉਣ ਜਾ ਰਹੇ ਹਨ।

14 ਤੇ 21 ਅਪ੍ਰੈਲ ਨੂੰ ਦੇਣਗੇ ਪੇਸ਼ਕਾਰੀ
ਦੱਸ ਦੇਈਏ ਕਿ ਇਹ ਫੈਸਟੀਵਲ ਇਸ ਸਾਲ 12 ਤੋਂ 14 ਅਪ੍ਰੈਲ ਤੇ 19 ਤੋਂ 21 ਅਪ੍ਰੈਲ ਨੂੰ ਹੋਣ ਜਾ ਰਿਹਾ ਹੈ। ਏ. ਪੀ. ਢਿੱਲੋਂ 14 ਤੇ 21 ਅਪ੍ਰੈਲ ਨੂੰ ਕੋਚੇਲਾ ’ਚ ਪੇਸ਼ਕਾਰੀ ਦੇਣਗੇ। 14 ਤੇ 21 ਅਪ੍ਰੈਲ ਨੂੰ ਡੋਜਾ ਕੈਟ, ਜੇ. ਬਾਲਵਿਨ, ਡੀ. ਜੇ. ਸਨੇਕ, ਜੌਨ ਸਮਿੱਟ, ਲਿਲ ਯਾਚੀ ਤੇ ਦਿ ਰੋਜ਼ ਵਰਗੇ ਇੰਟਰਨੈਸ਼ਨਲ ਕਲਾਕਾਰ ਵੀ ਪੇਸ਼ਕਾਰੀ ਦੇਣ ਵਾਲੇ ਹਨ।

PunjabKesari

ਡਾਕੂਮੈਂਟਰੀ ਵੀ ਹੋ ਚੁੱਕੀ ਹੈ ਰਿਲੀਜ਼
ਏ. ਪੀ. ਢਿੱਲੋਂ ‘ਬ੍ਰਾਊਨ ਮੁੰਡੇ’, ‘ਐਕਸਕਿਊਜ਼ਿਜ਼’, ‘ਇਨਸੇਨ’ ਤੇ ‘ਮਝੈਲ’ ਵਰਗੇ ਗੀਤਾਂ ਲਈ ਜਾਣੇ ਜਾਂਦੇ ਹਨ। ਇਨ੍ਹਾਂ ਗੀਤਾਂ ਦੇ ਯੂਟਿਊਬ ’ਤੇ ਕਰੋੜਾਂ ’ਚ ਵਿਊਜ਼ ਹਨ। ਏ. ਪੀ. ਢਿੱਲੋਂ ਦੀ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਡਾਕੂਮੈਂਟਰੀ ‘ਏ. ਪੀ. ਢਿੱਲੋਂ : ਫਰਸਟ ਆਫ ਏ ਕਾਈਂਡ’ ਵੀ ਰਿਲੀਜ਼ ਹੋ ਚੁੱਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News