ਏ. ਪੀ. ਢਿੱਲੋਂ ਦੇ ਸ਼ੋਅ ’ਚ ਪਹੁੰਚੇ ਰਣਵੀਰ ਸਿੰਘ ਤੇ ਆਲੀਆ ਭੱਟ, ਇੰਝ ਪਾਈਆਂ ਧੁੰਮਾਂ
Thursday, Nov 25, 2021 - 01:51 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਏ. ਪੀ. ਢਿੱਲੋਂ, ਗੁਰਿੰਦਰ ਗਿੱਲ ਤੇ ਸ਼ਿੰਦਾ ਕਾਹਲੋਂ ਇਨ੍ਹੀਂ ਦਿਨੀਂ ਭਾਰਤ ’ਚ ਹਨ। ਇਥੇ ਆਪਣੇ ਪਹਿਲੇ ਸ਼ੋਅ ਦੌਰਾਨ ਤਿੰਨਾਂ ਨੇ ਧੁੰਮਾਂ ਪਾ ਦਿੱਤੀਆਂ। ਖ਼ਾਸ ਗੱਲ ਇਹ ਰਹੀ ਕਿ ਉਨ੍ਹਾਂ ਦਾ ਲਾਈਵ ਸ਼ੋਅ ਦੇਖਣ ਰਣਵੀਰ ਸਿੰਘ ਤੇ ਆਲੀਆ ਭੱਟ ਵੀ ਉਚੇਚੇ ਤੌਰ ’ਤੇ ਪਹੁੰਚੇ ਸਨ।
ਬੀਤੇ ਦਿਨੀਂ ਗੁਰੂਗ੍ਰਾਮ ਦੇ ਬੈਕਯਾਰਡ ਸਪੋਰਟਸ ਕਲੱਬ ’ਚ ਏ. ਪੀ. ਢਿੱਲੋਂ, ਗੁਰਿੰਦਰ ਗਿੱਲ ਤੇ ਸ਼ਿੰਦਾ ਕਾਹਲੋਂ ਦਾ ਸ਼ੋਅ ਸੀ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋ ਰਹੀਆਂ ਹਨ।
ਸ਼ੋਅ ਦੌਰਾਨ ਰਣਵੀਰ ਸਿੰਘ ਤੇ ਆਲੀਆ ਭੱਟ ਵੀ ਪਹੁੰਚੇ ਸਨ। ਰਣਵੀਰ ਸਿੰਘ ਇਸ ਤੋਂ ਪਹਿਲਾਂ ਵੀ ਏ. ਪੀ. ਢਿੱਲੋਂ ਦੇ ਗੀਤ ਸੁਣਦੇ ਤੇ ਤਾਰੀਫ਼ ਕਰਦੇ ਨਜ਼ਰ ਆ ਚੁੱਕੇ ਹਨ।
ਉਥੇ ਹੁਣ ਜੋ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਉਨ੍ਹਾਂ ’ਚ ਰਣਵੀਰ ਤੇ ਆਲੀਆ ਇਕੱਠੇ ਏ. ਪੀ. ਢਿੱਲੋਂ ਦੇ ਗੀਤਾਂ ’ਤੇ ਨੱਚਦੇ ਵੀ ਦੇਖੇ ਜਾ ਸਕਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।