ਏ. ਪੀ. ਢਿੱਲੋਂ ’ਤੇ ਬਣੀ ਡਾਕਿਊ ਸੀਰੀਜ਼ ‘ਏ. ਪੀ. ਢਿੱਲੋਂ : ਫਰਸਟ ਆਫ ਏ ਕਾਈਂਡ’ ਦਾ ਪ੍ਰੀਵਿਊ ਰਿਲੀਜ਼ (ਵੀਡੀਓ)

08/08/2023 1:58:10 PM

ਮੁੰਬਈ (ਬਿਊਰੋ)– ਭਾਰਤ ਦੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਮਨੋਰੰਜਨ ਦੇ ਸਥਾਨ ਪ੍ਰਾਈਮ ਵੀਡੀਓ ਨੇ ਅੱਜ ਆਪਣੀ ਬੇਸਬਰੀ ਨਾਲ ਉਡੀਕੀ ਜਾ ਰਹੀ ਡਾਕਿਊ ਸੀਰੀਜ਼ ‘ਏ. ਪੀ. ਢਿੱਲੋਂ : ਫਰਸਟ ਆਫ ਏ ਕਾਈਂਡ’ ਦੇ ਪ੍ਰੀਵਿਊ ਨੂੰ ਪੇਸ਼ ਕੀਤਾ। ਐਮਾਜ਼ੋਨ ਆਰੀਜਨਲ ਦੀ ਇਹ ਦਿਲਚਸਪ ਸੀਰੀਜ਼ ਏ. ਪੀ. ਢਿੱਲੋਂ ਦੇ ਇਕ ਸੁਪਰਸਟਾਰ ਤੇ ਸੰਗੀਤ ਦੀ ਇਕ ਆਲਮੀ ਪਛਾਣ ਬਣਨ ਦੀ ਦਿਲਚਸਪ ਯਾਤਰਾ ਨੂੰ ਪ੍ਰਦਰਸ਼ਿਤ ਕਰੇਗੀ।

ਇਹ ਸੀਰੀਜ਼ ਨਾ ਸਿਰਫ਼ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਰੁਝਾਈ ਰੱਖੇਗੀ, ਸਗੋਂ ਇਹ ਨੌਜਵਾਨ ਪੀੜ੍ਹੀ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਕ ਪ੍ਰੇਰਣਾ ਵਜੋਂ ਕੰਮ ਕਰਨ ਵਾਅਦਾ ਵੀ ਕਰਦੀ ਹੈ। ਵਾਈਲਡ ਸ਼ੀਪ ਕੰਟੈਂਟ ਤੇ ਰਨਅੱਪ ਰਿਕਾਰਡਸ ਦੇ ਸਹਿਯੋਗ ਨਾਲ ਪੈਸ਼ਨ ਪਿਕਚਰਜ਼ ਵਲੋਂ ਨਿਰਮਿਤ ਸੀਰੀਜ਼ ਦੇ ਨਿਰਦੇਸ਼ਕ ਜੈ ਅਹਿਮਦ ਹਨ। ਇਸ ਡਾਕਿਊ ਸੀਰੀਜ਼ ਦਾ ਪ੍ਰੀਮੀਅਰ ਪ੍ਰਾਈਮ ਵੀਡੀਓ ’ਤੇ 18 ਅਗਸਤ ਨੂੰ ਭਾਰਤ ਤੇ 240 ਤੋਂ ਵੱਧ ਦੇਸ਼ਾਂ ਤੇ ਖੇਤਰਾਂ ’ਚ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਬਾਦਸ਼ਾਹ ਨੇ ਨਵੇਂ ਗੀਤ ‘Gone Girl’ ’ਚ ਹਨੀ ਸਿੰਘ ਨੂੰ ਕੀਤਾ ਟਰੋਲ (ਵੀਡੀਓ)

‘ਏ. ਪੀ. ਢਿੱਲੋਂ : ਫਰਸਟ ਆਫ ਏ ਕਾਈਂਡ’ ਪ੍ਰਾਈਮ ਮੈਂਬਰਸ਼ਿਪ ’ਚ ਸ਼ਾਮਲ ਕੀਤੀ ਜਾਣ ਵਾਲੀ ਸਭ ਤੋਂ ਨਵੀਂ ਪੇਸ਼ਕਸ਼ ਹੈ। ਭਾਰਤ ’ਚ ਪ੍ਰਾਈਮ ਦੇ ਮੈਂਬਰ ਬੱਚਤ, ਸਹੂਲਤ ਤੇ ਮਨੋਰੰਜਨ ਦਾ ਆਨੰਦ ਮਾਣਦੇ ਹਨ, ਇਹ ਸਭ ਕੁਝ ਸਿਰਫ਼ 1499 ਰੁਪਏ ਸਾਲ ਦੀ ਇਕ ਮੈਂਬਰਸ਼ਿਪ ’ਚ।

ਇਹ ਪ੍ਰੀਵਿਉ ਸਾਨੂੰ ਉਸ ਸ਼ਖ਼ਸੀਅਤ ਅੰਮ੍ਰਿਤਪਾਲ ਢਿੱਲੋਂ ਜਾਂ ਏ.ਪੀ. ਢਿੱਲੋਂ ਜਾਂ ਏ. ਪੀ. ਜਿਵੇਂ ਕਿ ਉਨ੍ਹਾਂ ਨੂੰ ਦੁਨੀਆ ’ਚ ਜਾਣਿਆ ਜਾਂਦਾ ਹੈ, ਦੀ ਕਹਾਣੀ ਦੀ ਇਕ ਝਲਕ ਦਿਖਾਉਂਦੀ ਹੈ, ਜਿਸ ਨੇ ਛੇ ਅੰਤਰਰਾਸ਼ਟਰੀ ਪੱਧਰ ਦੇ ਨੰਬਰ 1 ਹਿੱਟ ਗਾਣੇ ਦਿੱਤੇ ਹਨ ਤੇ ਦੁਨੀਆ ਭਰ ’ਚ ਇਕ ਬਿਲੀਅਨ ਤੋਂ ਵੱਧ ਵਾਰ ਸਟ੍ਰੀਮ ਕੀਤੇ ਜਾਣ ਵਾਲੇ ਗਾਣਿਆਂ ਦੇ ਨਾਲ ਸਾਡੀ ਪੀੜ੍ਹੀ ਦੇ ਸਭ ਤੋਂ ਉੱਤਮ ਕਲਾਕਾਰਾਂ ’ਚੋਂ ਇਕ ਹੈ।


 
ਏ. ਪੀ. ਢਿੱਲੋਂ ਨੇ ਕਿਹਾ, “ਜਦੋਂ ਮੈਂ ਗੁਰਦਾਸਪੁਰ ਤੋਂ ਕੈਨੇਡਾ ਦਾ ਸਫ਼ਰ ਸ਼ੁਰੂ ਕੀਤਾ ਤਾਂ ਮੈਂ ਕਦੇ ਨਹੀਂ ਸੋਚਿਆ ਸੀ ਕਿ ਇਕ ਦਿਨ ਮੈਂ ਇਸ ਤਰ੍ਹਾਂ ਆਪਣੀ ਕਹਾਣੀ ਸੁਣਾਵਾਂਗਾ। ਮੈਂ ਸੱਚਮੁੱਚ ਬਹੁਤ ਸ਼ੁਕਰਗੁਜ਼ਾਰ ਤੇ ਖ਼ੁਸ਼ ਹਾਂ ਕਿ ਅਸੀਂ ਜਿਸ ਕਿਸਮ ਦਾ ਸੰਗੀਤ ਤਿਆਰ ਕਰ ਰਹੇ ਹਾਂ, ਜਿਸ ਲਈ ਸਾਨੂੰ ਇੰਨਾ ਪਿਆਰ ਤੇ ਸਨਮਾਨ ਪ੍ਰਾਪਤ ਹੋ ਰਿਹਾ ਹੈ। ਮੇਰਾ ਸੁਪਨਾ ਹਮੇਸ਼ਾ ਤੋਂ ਅਜਿਹਾ ਸੰਗੀਤ ਬਣਾਉਣ ਦਾ ਰਿਹਾ ਹੈ, ਜੋ ਪੀੜ੍ਹੀਆਂ ਤੱਕ ਜਿਊਂਦਾ ਰਹੇ ਤੇ ਲੋਕਾਂ ਨੂੰ ਪ੍ਰੇਰਿਤ ਕਰਦਾ ਰਹੇ। ਇਹ ਪਹਿਲੀ ਵਾਰ ਹੈ ਜਦੋਂ ਮੈਂ ਦੁਨੀਆ ਦੇ ਦੇਖਣ ਲਈ ਜ਼ਾਹਿਰ ਕਰ ਰਿਹਾ ਹਾਂ ਤੇ ਆਪਣੇ ਵਿਚਾਰ ਸਾਂਝੇ ਕਰ ਰਿਹਾ ਹਾਂ। ਪ੍ਰਾਈਮ ਵੀਡੀਓ, ਪੈਸ਼ਨ ਪਿਕਚਰਜ਼ ਤੇ ਸੀਰੀਜ਼ ਦੇ ਨਿਰਦੇਸ਼ਕ ਜੈ ਅਹਿਮਦ ਦੀ ਟੀਮ ਦੀ ਇਸ ਲਈ ਇਕ ਖ਼ਾਸ ਤਾਰੀਫ਼ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਬਹੁਤ ਸਹਿਜ ਬਣਾਇਆ ਤੇ ਜਿਨ੍ਹਾਂ ਨਾਲ ਕੰਮ ਕਰਕੇ ਮੈਨੂੰ ਬਹੁਤ ਮਜ਼ਾ ਆਇਆ। ਇਹ 4 ਭਾਗਾਂ ਵਾਲੀ ਡਾਕਿਊ ਸੀਰੀਜ਼ ਮੇਰੇ ਪ੍ਰਸ਼ੰਸਕਾਂ ਲਈ ਇਕ ਖ਼ਾਸ ਨਜ਼ਰਾਨਾ ਹੈ, ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ। ਮੈਂ ਸੱਚਮੁੱਚ ਆਸ ਕਰਦਾ ਹਾਂ ਕਿ ਉਤਸ਼ਾਹੀ ਕਲਾਕਾਰਾਂ ਨੂੰ ਸਾਡੇ ਤਜਰਬੇ ਤੋਂ ਸਿੱਖਣ ਲਈ ਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇਹ ਪ੍ਰੇਰਿਤ ਕਰੇਗੀ।”

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News