''ਸੁਲਤਾਨ'' ਲਈ ਅਨੁਸ਼ਕਾ ਕਰ ਰਹੀ ਹੈ ਖੂਨ-ਪਸੀਨਾ ਇਕ
Thursday, Feb 11, 2016 - 12:03 PM (IST)

ਮੁੰਬਈ : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜਕਲ ਫਿਲਮ ''ਸੁਲਤਾਨ'' ਲਈ ਖੂਨ-ਪਸੀਨਾ ਵਹਾਉਂਦੀ ਨਜ਼ਰ ਆ ਰਹੀ ਹੈ। ਇਸ ਫਿਲਮ ''ਚ ਅਨੁਸ਼ਕਾ ਇਕ ਪਹਿਲਵਾਨ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਹੁਣੇ ਜਿਹੇ ਸੈੱਟ ਤੋਂ ਅਨੁਸ਼ਕਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ, ਜਿਨ੍ਹਾਂ ''ਚ ਉਹ ਇਸ ਭੂਮਿਕਾ ਲਈ ਟ੍ਰੇਨਿੰਗ ਕਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਅਨੁਸ਼ਕਾ ਨੇ ਟਵਿੱਟਰ ''ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ, ''''No pain no gain so just train ???????????????? #Wrestling #Sultan #“raining''''
ਜਾਣਕਾਰੀ ਅਨੁਸਾਰ ਇਸ ਫਿਲਮ ''ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਪਹਿਲਵਾਨ ਦੀ ਮੁਖ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ਰਾਹੀ ਅਨੁਸ਼ਕਾ ਸਲਮਾਨ ਖਾਨ ਨਾਲ ਪਹਿਲੀ ਵਾਰ ਪਰਦੇ ''ਤੇ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਇਹ ਖ਼ਬਰ ਆਈ ਸੀ ਕਿ ਸਲਮਾਨ ਖਾਨ ਦੇ ਅਨੁਸ਼ਕਾ ਸ਼ਰਮਾ ਨੇ ਚਪੇੜ ਮਾਰੀ ਹੈ, ਜੋ ਕਿ ਅਸਲ ''ਚ ਸ਼ੂਟਿੰਗ ਦਾ ਦ੍ਰਿਸ਼ ਸੀ। ਇਸ ਫਿਲਮ ''ਚ ਸਲਮਾਨ ਖਾਨ ਨੇ 40 ਸਾਲ ਦੇ ਹਰਿਆਣਵੀ ਪਹਿਲਵਾਨ ਦੀ ਭੂਮਿਕਾ ਨਿਭਾਈ ਹੈ, ਜਿਸ ਦਾ ਨਿਰਦੇਸ਼ਕ ਅਲੀ ਅੱਬਾਸ ਹਨ। ਇਹ ਫਿਲਮ ਈਦ ਦੇ ਮੌਕੇ ਸ਼ਾਹਰੁਖ ਖਾਨ ਦੀ ਫਿਲਮ ''ਰਈਜ਼'' ਨਾਲ 2016 ਨੂੰ ਰਿਲੀਜ਼ ਹੋਵੇਗੀ। ਛੇਤੀ ਹੀ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਵੇਗਾ।