ਹਾਰਦਿਕ ਪਾਂਡਿਆ ਦੇ ਪੁੱਤਰ ਦੀ ਵੀਡੀਓ 'ਤੇ ਅਨੁਸ਼ਕਾ-ਸਾਕਸ਼ੀ ਦੀ ਖ਼ਾਸ ਟਿੱਪਣੀ, ਸੋਸ਼ਲ ਮੀਡੀਆ 'ਤੇ ਛਿੜੀ ਚਰਚਾ

Wednesday, May 19, 2021 - 09:37 AM (IST)

ਹਾਰਦਿਕ ਪਾਂਡਿਆ ਦੇ ਪੁੱਤਰ ਦੀ ਵੀਡੀਓ 'ਤੇ ਅਨੁਸ਼ਕਾ-ਸਾਕਸ਼ੀ ਦੀ ਖ਼ਾਸ ਟਿੱਪਣੀ, ਸੋਸ਼ਲ ਮੀਡੀਆ 'ਤੇ ਛਿੜੀ ਚਰਚਾ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਹਾਲ ਹੀ 'ਚ 11 ਜਨਵਰੀ, 2021 ਨੂੰ ਆਪਣੇ ਪਤੀ ਵਿਰਾਟ ਕੋਹਲੀ ਨਾਲ ਬੱਚੀ ਵਾਮਿਕਾ ਦਾ ਸਵਾਗਤ ਕੀਤਾ ਸੀ। ਬਾਲੀਵੁੱਡ ਦੀਵਾ ਅਨੁਸ਼ਕਾ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹੈ। ਅਨੁਸ਼ਕਾ ਫ਼ਿਲਮ ਅਤੇ ਕ੍ਰਿਕਟ ਜਗਤ ਨਾਲ ਜੁੜੀਆਂ ਹਸਤੀਆਂ ਦੀਆਂ ਪੋਸਟਾਂ 'ਤੇ ਵੀ ਕੁਮੈਂਟ ਕਰਦੀ ਹੈ। ਹਾਲ ਹੀ 'ਚ ਅਨੁਸ਼ਕਾ ਨੇ ਵਿਰਾਟ ਕੋਹਲੀ ਦੋਸਤ ਹਾਰਦਿਕ ਪਾਂਡਿਆ ਦੁਆਰਾ ਸਾਂਝੀ ਕੀਤੀ ਇੱਕ ਇੰਸਟਾਗ੍ਰਾਮ ਪੋਸਟ 'ਤੇ ਟਿੱਪਣੀ ਕੀਤੀ, ਜਿਸ 'ਚ ਉਹ ਆਪਣੇ ਪਿਆਰੇ ਪੁੱਤਰ ਨਾਲ ਨਾਲ ਤੁਰਦੇ ਹੋਏ ਦਿਖਾਈ ਦੇ ਰਹੇ ਹਨ। ਇਹ ਵੀਡੀਓ ਵੇਖਣ ਤੋਂ ਬਾਅਦ ਅਨੁਸ਼ਕਾ ਨੇ ਕੁਮੈਂਟ ਸੈਕਸ਼ਨ 'ਚ ਦਿਲ ਵਾਲੀ ਇਮੋਜ਼ੀ ਪੋਸਟ ਕੀਤੀ। ਅਨੁਸ਼ਕਾ ਤੋਂ ਇਲਾਵਾ ਮਹਿੰਦਰ ਸਿੰਘ ਧੋਨੀ ਦੀ ਪਤਨੀ ਨੇ ਵੀ ਹਾਰਦਿਕ ਦੀ ਇਸ ਵੀਡੀਓ 'ਤੇ ਕੁਮੈਂਟ ਕੀਤਾ। 

 
 
 
 
 
 
 
 
 
 
 
 
 
 
 
 

A post shared by Hardik Himanshu Pandya (@hardikpandya93)

ਦੱਸ ਦਈਏ ਕਿ ਹਾਰਦਿਕ ਪਾਂਡਿਆ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਸਟੇਨਕੋਵਿਕ ਪੁੱਤਰ ਦੀ ਵੀਡੀਓ ਨੂੰ ਪ੍ਰਸ਼ੰਸਕਾਂ 'ਚ ਸਾਂਝਾ ਕਰਦੇ ਰਹਿੰਦੇ ਹਨ। ਹਾਲ ਹੀ 'ਚ ਅਗਸਤਿਆ ਦਾ ਇੱਕ ਹੋਰ ਵੀਡੀਓ ਅਪਲੋਡ ਕੀਤਾ ਸੀ, ਜਿਸ 'ਚ ਹਾਰਦਿਕ ਅਤੇ ਨਤਾਸ਼ਾ ਪੁੱਤਰ ਨੂੰ ਤੁਰਨਾ ਸਿਖਾ ਰਹੇ ਸਨ। ਹਾਰਦਿਕ ਅਤੇ ਨਤਾਸ਼ਾ ਪੁੱਤਰ ਨੂੰ ਦੇਖ ਕੇ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੇ ਇਸ ਖੁਸ਼ੀ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ।

PunjabKesari

ਵੀਡੀਓ 'ਚ ਅਗਸਤਿਆ ਪਹਿਲਾਂ ਤਾਂ ਖੜ੍ਹੇ ਹੋਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਤੋਂ ਬਾਅਦ ਉਹ ਸਿਰਫ਼ ਲੜਖੜਾਉਂਦੇ ਹੋਏ ਪਹਿਲਾ ਕਦਮ ਚੁੱਕਦਾ ਹੈ ਅਤੇ ਇਸ ਤੋਂ ਪਹਿਲਾਂ ਕਿ ਉਹ ਡਿੱਗਦਾ ਮਾਂ ਨਤਾਸ਼ਾ ਨੇ ਉਸ ਨੂੰ ਸੰਭਾਲ ਲਿਆ। ਅਗਸਤਿਆ ਦਾ ਇਹ ਪਲ ਵੀ ਕੈਮਰੇ 'ਚ ਕੈਦ ਹੋ ਗਿਆ ਅਤੇ ਸੋਸ਼ਲ ਮੀਡੀਆ' 'ਤੇ ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ।

PunjabKesari

ਦੱਸਣਯੋਗ ਹੈ ਕਿ ਨਤਾਸ਼ਾ ਅਤੇ ਹਾਰਦਿਕ ਦੀ ਪਿਛਲੇ ਸਾਲ ਕੁੜਮਾਈ ਹੋਈ ਸੀ। ਇਸ ਦੇ 5 ਮਹੀਨਿਆਂ ਬਾਅਦ ਹੀ ਜੋੜੇ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਘਰ ਇੱਕ ਛੋਟਾ ਮਹਿਮਾਨ ਆਉਣ ਵਾਲਾ ਹੈ। ਜਦੋਂ ਤੋਂ ਅਗਸਤਿਆ ਦਾ ਜਨਮ ਹੋਇਆ ਹੈ, ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਰਹਿੰਦੀਆਂ ਹਨ।


author

sunita

Content Editor

Related News