Netflix ਨੇ ਘਾਟੇ ਤੋਂ ਬਚਣ ਲਈ ਅਨੁਸ਼ਕਾ ਦੀ ਕੰਪਨੀ ਨਾਲ ਮਿਲਾਇਆ ਹੱਥ

Monday, Jan 31, 2022 - 05:36 PM (IST)

Netflix ਨੇ ਘਾਟੇ ਤੋਂ ਬਚਣ ਲਈ ਅਨੁਸ਼ਕਾ ਦੀ ਕੰਪਨੀ ਨਾਲ ਮਿਲਾਇਆ ਹੱਥ

ਮੁੰਬਈ (ਬਿਊਰੋ) - ਭਾਰਤੀ ਮਨੋਰੰਜਨ ਬਾਜ਼ਾਰ 'ਚ ਮੁਕਾਬਲਾ ਵਧਣ ਤੋਂ ਬਾਅਦ Netflix ਨੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਹੱਥ ਮਿਲਾ ਲਿਆ ਹੈ। OTT ਪਲੇਟਫਾਰਮ ਦੇ 2 ਦਿੱਗਜ ਅਮੇਜ਼ਨ ਅਤੇ ਨੈੱਟਫਲਿਕਸ ਨੇ ਅਨੁਸ਼ਕਾ ਦੀ ਕੰਪਨੀ 'Clean Slate Films' ਨਾਲ 4 ਅਰਬ ਰੁਪਏ ਦਾ ਵੱਡਾ ਸੌਦਾ ਕੀਤਾ ਹੈ। ਦੋਵਾਂ OTT ਕੰਪਨੀਆਂ ਨੇ ਦੁਨੀਆ ਦੇ ਸਭ ਤੋਂ ਵੱਡੇ ਮਨੋਰੰਜਨ ਬਾਜ਼ਾਰ 'ਚ ਆਪਣਾ ਦਬਦਬਾ ਕਾਇਮ ਰੱਖਣ ਅਤੇ ਫ਼ਿਲਮਾਂ ਤੇ ਵੈੱਬ ਸੀਰੀਜ਼ ਦੀ ਨਵੀਂ ਸਮੱਗਰੀ ਬਣਾਉਣ ਲਈ ਇਸ ਸਮਝੌਤੇ 'ਤੇ ਦਸਤਖਤ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ - ਗਾਇਕ ਗਿੱਪੀ ਗਰੇਵਾਲ ਦੇ ਪਾਕਿਸਤਾਨ ਜਾਣ 'ਤੇ ਲਗਾਈ ਪਾਬੰਦੀ, ਵਾਹਗਾ ਬਾਰਡਰ 'ਤੇ ਨੋ ਐਂਟਰੀ

ਕੰਪਨੀ ਦੇ ਸੰਸਥਾਪਕ ਅਤੇ ਅਨੁਸ਼ਕਾ ਦੇ ਭਰਾ ਕਰਨੇਸ਼ ਸ਼ਰਮਾ ਨੇ ਕਿਹਾ, ''ਅਸੀਂ ਅਗਲੇ 18 ਮਹੀਨਿਆਂ 'ਚ ਐਮਾਜ਼ਾਨ ਅਤੇ ਨੈੱਟਫਲਿਕਸ ਦੇ ਓਟੀਟੀ ਪਲੇਟਫਾਰਮ 'ਤੇ 8 ਵੈੱਬ ਸੀਰੀਜ਼ ਅਤੇ ਫ਼ਿਲਮਾਂ ਰਿਲੀਜ਼ ਕਰਾਂਗੇ।'' ਇਸ ਤੋਂ ਇਲਾਵਾ ਉਹ ਕਈ ਹੋਰ ਪ੍ਰਾਜੈਕਟਾਂ 'ਤੇ ਵੀ ਕੰਮ ਕਰ ਰਹੇ ਹਨ। ਨੈੱਟਫਲਿਕਸ ਦੇ ਬੁਲਾਰੇ ਨੇ ਵੀ ਕਲੀਨ ਸਲੇਟ ਫ਼ਿਲਮਜ਼ ਨਾਲ ਸੌਦੇ ਦੀ ਪੁਸ਼ਟੀ ਕੀਤੀ, ਜਦੋਂਕਿ ਇਸ ਡੀਲ 'ਤੇ ਐਮਾਜ਼ਾਨ ਨੇ ਕੋਈ ਜਵਾਬ ਨਹੀਂ ਦਿੱਤਾ ਹੈ। ਨੈੱਟਫਲਿਕਸ ਨੇ ਪਿਛਲੇ ਮਹੀਨੇ ਆਪਣੀ ਸਬਸਕ੍ਰਿਪਸ਼ਨ ਫੀਸ 60 ਫੀਸਦੀ ਤੱਕ ਘਟਾ ਦਿੱਤੀ ਹੈ। ਇਸ ਤੋਂ ਬਾਅਦ ਵੀ ਬਾਜ਼ਾਰ 'ਚ ਇਸ ਦੀ ਪਕੜ ਕਮਜ਼ੋਰ ਹੁੰਦੀ ਜਾ ਰਹੀ ਹੈ। ਕੰਪਨੀ ਐਮਾਜ਼ਾਨ ਅਤੇ ਵਾਲਟ ਡਿਜ਼ਨੀ ਨੂੰ ਪਛਾੜਨ ਲਈ ਛੋਟੇ ਪਰ ਸਲੇਟ ਫ਼ਿਲਮਸ ਵਰਗੇ ਉੱਭਰ ਰਹੇ ਸਟੂਡੀਓ 'ਤੇ ਸੱਟਾ ਲਗਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦਾ ਹੋਇਆ ਵਿਆਹ, ਸਾਹਮਣੇ ਆਈ ਤਸਵੀਰ ਤੇ ਵੀਡੀਓ

ਇਸ ਸਟੂਡੀਓ ਨੇ 2015 'ਚ ਫ਼ਿਲਮ NH10 ਬਣਾਈ ਸੀ, ਜਿਸ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਨੈੱਟਫਲਿਕਸ ਦੇ ਸਹਿ-ਸੰਸਥਾਪਕ ਰੀਡ ਹੇਸਟਿੰਗਜ਼ ਨੇ ਹਾਲ ਹੀ 'ਚ ਕਿਹਾ ਸੀ ਕਿ ਭਾਰਤੀ ਸਟ੍ਰੀਮਿੰਗ ਮਾਰਕੀਟ ਬਹੁਤ ਤਣਾਅਪੂਰਨ ਹੈ, ਜਿੱਥੇ ਦਰਸ਼ਕ ਸਸਤੇ ਮਨੋਰੰਜਨ ਦੀ ਭਾਲ ਕਰਦੇ ਹਨ। ਫ਼ਿਲਮ ਪ੍ਰੋਡਕਸ਼ਨ ਮਾਰਕੀਟ ਫਿਰ ਤੋਂ ਗਤੀ ਪ੍ਰਾਪਤ ਕਰ ਰਹੀ ਹੈ। ਕੋਵਿਡ ਮਹਾਂਮਾਰੀ ਨੇ ਭਾਰਤ ਦੇ ਮਨੋਰੰਜਨ ਬਾਜ਼ਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ ਅਤੇ ਦੇਸ਼ ਦੇ ਜ਼ਿਆਦਾਤਰ ਸਿਨੇਮਾ ਹਾਲ ਪਿਛਲੇ ਦੋ ਸਾਲਾਂ ਤੋਂ ਬੰਦ ਸਨ। ਹਾਲਾਂਕਿ, ਇਨਫੈਕਸ਼ਨ ਅਤੇ ਜੋਖਮ 'ਚ ਮਾਮੂਲੀ ਕਮੀ ਤੋਂ ਬਾਅਦ ਫ਼ਿਲਮ ਪ੍ਰੋਡਕਸ਼ਨ ਮਾਰਕੀਟ ਪਟੜੀ 'ਤੇ ਵਾਪਸ ਆ ਰਹੀ ਹੈ ਪਰ ਮਹਾਂਮਾਰੀ ਨੇ 1.4 ਬਿਲੀਅਨ ਭਾਰਤੀ ਦਰਸ਼ਕਾਂ ਦੀਆਂ ਤਰਜੀਹਾਂ ਦਾ ਪਰਦਾਫਾਸ਼ ਕੀਤਾ ਜੋ ਹੁਣ OTT ਪਲੇਟਫਾਰਮ ਨੂੰ ਮਨੋਰੰਜਨ ਦਾ ਸਭ ਤੋਂ ਵੱਡਾ ਸਰੋਤ ਮੰਨਦੇ ਹਨ। ਇਹੀ ਕਾਰਨ ਹੈ ਕਿ ਐਮਾਜ਼ਾਨ, ਨੈੱਟਫਲਿਕਸ ਵਰਗੀਆਂ ਕੰਪਨੀਆਂ ਆਪਣੇ ਕੰਟੈਂਟ 'ਤੇ ਪੂਰਾ ਜ਼ੋਰ ਦੇ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਮੁੰਬਈ ਜਾ ਕੇ ਦੇਖੋ ਕਿਸ-ਕਿਸ ਨੂੰ ਵੰਡੇ ਅਫਸਾਨਾ ਖ਼ਾਨ ਨੇ ਵਿਆਹ ਦੇ ਡੱਬੇ

ਦੱਸ ਦਈਏ ਕਿ ਕਰਨੇਸ਼ ਸ਼ਰਮਾ ਦਾ ਕਹਿਣਾ ਹੈ ਕਿ OTT ਬਾਜ਼ਾਰ 'ਚ ਮੁਕਾਬਲਾ ਵਧਣ ਦਾ ਸਿੱਧਾ ਮਤਲਬ ਇਹ ਹੈ ਕਿ ਇਨ੍ਹਾਂ ਕੰਪਨੀਆਂ ਨੂੰ ਆਪਣਾ ਬਜਟ ਵਧਾਉਣਾ ਹੋਵੇਗਾ। ਸਾਡੇ ਵਰਗੇ ਲੋਕਾਂ ਲਈ ਇਹ ਸਭ ਤੋਂ ਵਧੀਆ ਚੀਜ਼ ਹੈ। ਸਾਡੇ ਪ੍ਰੋਡਕਸ਼ਨ ਹਾਊਸ ਦੇ ਸਹਿਯੋਗ ਨਾਲ ਬਣੀ ਕ੍ਰਾਈਮ ਵੈੱਬ ਸੀਰੀਜ਼ 'ਪਾਤਾਲ ਲੋਕ' ਨੇ ਅਮੇਜ਼ਨ ਪ੍ਰਾਈਮ 'ਤੇ ਕਾਫ਼ੀ ਸੁਰਖੀਆਂ ਬਟੋਰੀਆਂ। ਇਸ ਸਮੇਂ ਅਸੀਂ ਨੈੱਟਫਲਿਕਸ 'ਤੇ ਚੱਕਦੇ ਐਕਸਪ੍ਰੈਸ ਰਿਲੀਜ਼ ਕਰ ਰਹੇ ਹਾਂ, ਜੋ ਕਿ ਇੱਕ ਮਹਿਲਾ ਕ੍ਰਿਕਟਰ ਦੀ ਬਾਇਓਪਿਕ ਹੈ। ਇਸ ਤੋਂ ਇਲਾਵਾ ਥ੍ਰਿਲਰ ਸੀਰੀਜ਼ ਮੇਰੀ ਅਤੇ ਡਰਾਮਾ ਫ਼ਿਲਮ ਕਾਲਾ ਵੀ ਲੈ ਕੇ ਆ ਰਹੇ ਹਾਂ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News