ਆਖਿਰ ਕੌਣ ਹੈ ਅਨੁਰਾਗ ਕਸ਼ਯਪ ਦਾ ਡੀ. ਜੇ. ਮੁਹੱਬਤ?

01/29/2023 10:22:01 AM

ਮੁੰਬਈ (ਬਿਊਰੋ)– ‘ਆਲਮੋਸਟ ਪਿਆਰ ਵਿਦ ਡੀ. ਜੇ. ਮੁਹੱਬਤ’ ਨਾਲ ਅਨੁਰਾਗ ਕਸ਼ਯਪ ਨੇ ਦਰਸ਼ਕਾਂ ਲਈ ਆਧੁਨਿਕ ਪਿਆਰ ਲਿਆ ਰਹੇ ਹਨ। ਅਲਾਇਆ ਐੱਫ. ਤੇ ਡੈਬਿਊ ਕਰਨ ਵਾਲੇ ਕਰਨ ਮਹਿਤਾ ਸਟਾਰਰ ਦੋ ਦਿਲਾਂ ਨੂੰ ਛੂਹਣ ਵਾਲੀਆਂ ਪ੍ਰੇਮ ਕਹਾਣੀਆਂ ਤੇ ਲਵ ਗੁਰੂ ਡੀ. ਜੇ. ਮੁਹੱਬਤ ਵਲੋਂ ਦੱਸੇ ਗਏ ਇਕ ਵਿਲੱਖਣ ਮੇਲ-ਜੋਲ ਦਾ ਪ੍ਰਦਰਸ਼ਨ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਦੁਖਦਾਈ ਖ਼ਬਰ : ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਦੀ ਮਾਂ ਦਾ ਦਿਹਾਂਤ

ਫ਼ਿਲਮ ਦੇ ਟੀਜ਼ਰ ਤੇ ਟਰੇਲਰ ਤੋਂ ਇਲਾਵਾ ਅਨੁਰਾਗ ਕਸ਼ਯਪ ਦੀ ਅਮਿਤ ਤ੍ਰਿਵੇਦੀ ਨਾਲ ਤੀਜੀ ਫ਼ਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਲਈ ਸਾਰਿਆਂ ਵਲੋਂ ਇਕ ਹੀ ਸਵਾਲ ਪੁੱਛਿਆ ਜਾ ਰਿਹਾ ਹੈ ਕਿ ‘ਡੀ. ਜੇ. ਮੁਹੱਬਤ’ ਕੌਣ ਹੈ? ਅਫਵਾਹ ਇਹ ਹੈ ਕਿ ਫ਼ਿਲਮ ਨਿਰਮਾਤਾ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨਾਲ ਗੱਲਬਾਤ ਕਰ ਰਹੇ ਸਨ ਤੇ ਆਖਰਕਾਰ ਉਨ੍ਹਾਂ ਨੂੰ ਆਪਣਾ ‘ਡੀ. ਜੇ. ਮੁਹੱਬਤ’ ਮਿਲ ਗਿਆ ਹੈ, ਜਿਸ ਦਾ ਨਾਂ ਗੁਪਤ ਰੱਖਿਆ ਗਿਆ ਹੈ।

ਇਸ ਗੱਲ ਨੂੰ ਲੈ ਕੇ ਅਨੁਮਾਨ ਲਾਏ ਜਾ ਰਹੇ ਹਨ ਕਿ ਅਨੁਰਾਗ ਦੀ ‘ਡੀ. ਜੇ. ਮੁਹੱਬਤ’ ਇਕ ਸੁਪਰਸਟਾਰ ਦੀ ਕਹਾਣੀ ਹੈ, ਜੋ ਰੋਮਾਂਟਿਕ ਫ਼ਿਲਮਾਂ ਦਾ ਸਮਾਨਾਰਥੀ ਹੈ ਜਾਂ ਇਕ ਮਿਲੇਨੀਅਮ ਸਟਾਰ ਜਿਸ ਨੇ ਭਾਰਤ ਦੇ ਨੌਜਵਾਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਹਾਲਾਂਕਿ ਇਸ ਡਿਵੈਲਪਮੈਂਟ ’ਤੇ ਡਿਟੇੇਲਸ ਤੋਂ ਪਰਦਾ ਨਹੀਂ ਚੁੱਕਿਆ ਗਿਆ ਹੈ ਪਰ ਫ਼ਿਲਮ ਦੇ ਨਿਰਮਾਤਾ ਜਲਦ ਹੀ ਇਸ ਭੇਤ ਨੂੰ ਖ਼ਤਮ ਕਰ ਦੇਣਗੇ ਕਿਉਂਕਿ ‘ਆਲਮੋਸਟ ਪਿਆਰ ਵਿਦ ਡੀ. ਜੇ. ਮੁਹੱਬਤ’ ਦੀ ਰਿਲੀਜ਼ ਕੁਝ ਹੀ ਦਿਨ ਦੂਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News