'ਅਨੁਪਮਾ' ਫੇਮ ਰੁਪਾਲੀ ਗਾਂਗੁਲੀ ਦੇ ਇੰਸਟਾਗ੍ਰਾਮ 'ਤੇ ਹੋਏ 1 ਮਿਲੀਅਨ ਫਾਲੋਅਰਜ਼, ਪੋਸਟ ਰਾਹੀਂ ਸਾਂਝੀ ਕੀਤੀ ਖੁਸ਼ੀ

Tuesday, Jul 20, 2021 - 05:53 PM (IST)

'ਅਨੁਪਮਾ' ਫੇਮ ਰੁਪਾਲੀ ਗਾਂਗੁਲੀ ਦੇ ਇੰਸਟਾਗ੍ਰਾਮ 'ਤੇ ਹੋਏ 1 ਮਿਲੀਅਨ ਫਾਲੋਅਰਜ਼, ਪੋਸਟ ਰਾਹੀਂ ਸਾਂਝੀ ਕੀਤੀ ਖੁਸ਼ੀ

ਮੁੰਬਈ : ਮਸ਼ਹੂਰ ਟੀਵੀ ਸ਼ੋਅ 'ਅਨੁਪਮਾ' ਫੇਮ ਅਦਾਕਾਰਾ ਰੁਪਾਲੀ ਗਾਂਗੁਲੀ ਨੂੰ ਉਨ੍ਹਾਂ ਦੇ ਕਿਰਦਾਰ ਲਈ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਰੁਪਾਲੀ ਗਾਂਗੁਲੀ ਦੀ ਫੈਨ ਫਾਲੋਇੰਗ ਉਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਵੀ ਦੇਖੀ ਜਾ ਸਕਦੀ ਹੈ। ਰੁਪਾਲੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਜਿਹੇ 'ਚ ਉਨ੍ਹਾਂ ਦੇ ਫੈਨਜ਼ ਵੀ ਉਨ੍ਹਾਂ ਦੀਆਂ ਪੋਸਟਾਂ 'ਤੇ ਪਿਆਰ ਵਰ੍ਹਾਉਂਦੇ ਰਹਿੰਦੇ ਹਨ। ਹਾਲ ਹੀ 'ਚ ਰੁਪਾਲੀ ਦੇ ਇੰਸਟਾਗ੍ਰਾਮ 'ਤੇ 1 ਮਿਲੀਅਨ ਫਾਲੋਅਰਜ਼ ਹੋ ਗਏ ਹਨ। ਜਿਸ ਨੂੰ ਦੇਖ ਕੇ ਰੁਪਾਲੀ ਖੁਸ਼ੀ ਨਾਲ ਫੁੱਲੀ ਨਹੀਂ ਸਮਾ ਰਹੀ।

PunjabKesari
ਰੁਪਾਲੀ ਗਾਂਗੁਲੀ ਨੇ ਹਾਲ ਹੀ 'ਚ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਰਾਹੀਂ ਇਕ ਪੋਸਟ ਸੇਅਰ ਕੀਤਾ ਹੈ। ਜਿਸ 'ਚ ਉਨ੍ਹਾਂ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਰੁਪਾਲੀ ਨੇ ਆਪਣੀ ਇਸ ਖੁਸ਼ੀ ਨੂੰ ਜ਼ਾਹਿਰ ਕਰਦੇ ਹੋਏ ਆਪਣੇ ਫੈਨਜ਼ ਦਾ ਵੀ ਧੰਨਵਾਦ ਕੀਤਾ ਹੈ। ਰੁਪਾਲੀ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਹੱਥ ਜੋੜ ਕੇ ਖੜ੍ਹੀ ਹੋਈ ਅਤੇ ਮੁਸਕਰਾ ਰਹੀ ਹੈ।

PunjabKesari
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਰੁਪਾਲੀ ਨੇ ਕੈਪਸ਼ਨ 'ਚ ਲਿਖਿਆ ਧੰਨਵਾਦ ਮੇਰੀ 1 ਮਿਲੀਅਨ ਫੈਮਿਲੀ। ਇੱਥੇ ਇਕ ਮਿਲੀਅਨ ਦਿਲ ਜੁੜੇ ਹੋਏ ਹਨ ਮੇਰੇ ਸਫਰ ਤੋਂ ਸਾਡੇ ਸਫ਼ਰ ਤਕ! ਮੈਂ ਉਮੀਦ ਕਰਦੀ ਹਾਂ ਕਿ ਤੁਹਾਡਾ ਮੰਨੋਰੰਜਨ ਕਰਦੀ ਰਹਾਂਗੀ ਅਤੇ ਮੈਂ ਧੰਨਵਾਦ ਕਰਦੀ ਹਾਂ ਕਿ ਸਾਡਾ ਇਹ ਡਿਜੀਟਲ ਪਰਿਵਾਰ ਅੱਗੇ ਵਧਦਾ ਰਹੇ।

PunjabKesari
ਇਸ ਨਾਲ ਹੀ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਆਪਣੇ ਫੈਨਜ਼ ਨੂੰ ਮਿਲਣ ਲਈ ਕੱਲ੍ਹ ਸ਼ਾਮ ਨੂੰ 7 ਵਜੇ ਲਾਈਵ ਵੀ ਹੋਵੇਗੀ। ਇਸ ਦੌਰਾਨ ਉਹ ਆਪਣੇ ਫੈਨਜ਼ ਨਾਲ ਬਹੁਤ ਸਾਰੀਆਂ ਗੱਲਾਂ ਕਰੇਗੀ। ਜ਼ਿਕਰਯੋਗ ਹੈ ਕਿ ਰੁਪਾਲੀ ਗਾਂਗੁਲੀ ਨੇ ਸੀਰੀਅਲ 'ਅਨੁਪਮਾ' ਨਾਲ ਦੋਬਾਰਾ ਟੈਲੀਵਿਜ਼ਨ 'ਤੇ ਕਮਬੈਕ ਕੀਤਾ ਹੈ। ਉਨ੍ਹਾਂ ਨੇ ਕਈ ਸਾਲਾਂ ਤੋਂ ਆਪਣੇ ਬੱਚੇ ਅਤੇ ਪਰਿਵਾਰ ਦੀ ਖਾਤਿਰ ਐਕਟਿੰਗ ਤੋਂ ਦੂਰੀ ਬਣਾ ਲਈ ਸੀ। ਹਾਲਾਂਕਿ ਉਨ੍ਹਾਂ ਨੇ ਧਮਾਕੇਦਾਰ ਐਂਟਰੀ ਕੀਤੀ ਹੈ।


author

Aarti dhillon

Content Editor

Related News