ਕਿਰਨ ਖੇਰ ਦੀ ਹਾਲਤ ਨੂੰ ਲੈ ਕੇ ਅਨੁਪਮ ਨੇ ਜਾਰੀ ਕੀਤੀ ਵੀਡੀਓ, ਦੱਸਿਆ ''ਕਈ ਸਾਈਡ ਇਫੈਕਟਸ ਹਨ ਪਰ...''

Thursday, Apr 29, 2021 - 11:32 AM (IST)

ਕਿਰਨ ਖੇਰ ਦੀ ਹਾਲਤ ਨੂੰ ਲੈ ਕੇ ਅਨੁਪਮ ਨੇ ਜਾਰੀ ਕੀਤੀ ਵੀਡੀਓ, ਦੱਸਿਆ ''ਕਈ ਸਾਈਡ ਇਫੈਕਟਸ ਹਨ ਪਰ...''

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਅਨੁਪਮ ਖੇਰ ਦੀ ਪਤਨੀ ਤੇ ਚੰਡੀਗੜ੍ਹ ਸੰਸਦ ਮੈਂਬਰ ਅਤੇ ਅਦਾਕਾਰਾ ਕਿਰਨ ਖੇਰ ਇਨ੍ਹੀਂ ਦਿਨੀਂ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਪੀੜਤ ਹੈ। ਕਿਰਨ ਖੇਰ ਨੂੰ ਕੈਂਸਰ ਦੀ ਬਿਮਾਰੀ ਹੋਣ ਦੀ ਖ਼ਬਰ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਹੈਰਾਨ ਅਤੇ ਪ੍ਰੇਸ਼ਾਨ ਹੋ ਗਏ ਸਨ। ਕਿਰਨ ਖੇਰ ਦੀ ਸਲਾਮਤੀ ਦੀਆਂ ਦੁਆਵਾਂ ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਕਰ ਹਰੇ ਹਨ। ਨਾਲ ਹੀ ਹਰ ਕੋਈ ਇਹ ਜਾਨਣਾ ਚਾਹੁੰਦਾ ਹੈ ਕਿ ਆਖਿਰ ਹੁਣ ਉਨ੍ਹਾਂ ਦੀ ਪਸੰਦੀਦਾ ਅਦਾਕਾਰਾ ਦੀ ਤਬੀਅਤ ਕਿਵੇਂ ਹੈ। ਇਸ ਦੌਰਾਨ ਹੁਣ ਕਿਰਨ ਖੇਰ ਦੇ ਪਤੀ ਅਨੁਪਮ ਖੇਰ ਨੇ ਉਨ੍ਹਾਂ ਦੀ ਹੈਲਥ ਅਪਡੇਟ ਜਾਰੀ ਕੀਤਾ ਹੈ, ਜਿਸ 'ਤੇ ਉਨ੍ਹਾਂ ਨੇ ਅਦਾਕਾਰਾ ਨੂੰ ਲੈ ਕੇ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਹਨ।

 
 
 
 
 
 
 
 
 
 
 
 
 
 
 
 

A post shared by Anupam Kher (@anupampkher)

ਦਰਅਸਲ, ਅਨੁਪਮ ਖੇਰ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਲਾਈਵ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਕਿਰਨ ਖੇਰ ਬਾਰੇ ਪ੍ਰਸ਼ੰਸਕਾਂ ਵਲੋਂ ਪੁੱਛੇ ਗਏ ਕਈ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਕਿਹਾ, 'ਕਿਰਨ ਖੇਰ ਦੀ ਤਬੀਅਤ 'ਚ ਹੁਣ ਪਹਿਲਾਂ ਨਾਲੋਂ ਜ਼ਿਆਦਾ ਸੁਧਾਰ ਹੈ। ਉਹ ਠੀਕ ਹੋ ਰਹੀ ਹੈ ਪਰ ਜੋ ਦਵਾਈਆਂ ਉਹ ਲੈ ਰਹੀ ਹੈ ਉਸ ਦੇ ਕਈ ਸਾਈਡ ਇਫੈਕਟਸ (Side Effects) ਵੀ ਹਨ। ਉਹ ਕਾਫ਼ੀ ਦਲੇਰ ਹੈ ਅਤੇ ਉਮੀਦ ਹੈ ਕਿ ਜਲਦ ਹੀ ਠੀਕ ਹੋ ਕੇ ਵਾਸਪ ਆਵੇਗੀ। ਤੁਹਾਡੀਆਂ ਦੁਆਵਾਂ ਉਨ੍ਹਾਂ ਨਾਲ ਹਨ ਜਲਦ ਠੀਕ ਹੋ ਕੇ ਆਵੇਗੀ।' 

 
 
 
 
 
 
 
 
 
 
 
 
 
 
 
 

A post shared by Anupam Kher (@anupampkher)

ਦੱਸਣਯੋਗ ਹੈ ਕਿ ਕਿਰਨ ਖੇਰ ਦੇ ਕੈਂਸਰ ਨਾਲ ਜੰਗ ਲੜਨ ਦੀ ਖ਼ਬਰ ਉਨ੍ਹਾਂ ਦੇ ਪਤੀ ਅਨੁਪਮ ਖੇਰ ਨੇ ਹੀ ਦਿੱਤੀ ਸੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ 'ਚ ਲਿਖਿਆ ਸੀ ਕਿ, 'ਅਫਵਾਹਾਂ ਨਾਲ ਕਿਸੇ ਦਾ ਚੰਗਾ ਨਹੀਂ ਹੁੰਦਾ, ਇਸ ਲਈ ਸਿਕੰਦਰ ਅਤੇ ਮੈਂ ਤੁਹਾਨੂੰ ਸੂਚਿਤ ਕਰ ਰਹੇ ਹਾਂ ਕਿ ਕਿਰਨ ਨੂੰ Multiple Myeloma ਹੋਇਆ ਹੈ, ਜੋ ਇਕ ਤਰ੍ਹਾਂ ਦਾ ਬਲਡ ਕੈਂਸਰ ਹੈ। ਹੁਣ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਸਾਨੂੰ ਯਕੀਨ ਹੈ ਕਿ ਉਹ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋ ਕੇ ਬਾਹਰ ਆਵੇਗੀ।

 
 
 
 
 
 
 
 
 
 
 
 
 
 
 
 

A post shared by Anupam Kher (@anupampkher)


author

sunita

Content Editor

Related News