ਇਕ ਰਾਤ ''ਚ ਅਨੁਪਮ ਖੇਰ ਦੇ ਬਦਲੇ ਸੁਰ, ਮੋਦੀ ਸਰਕਾਰ ਦੀ ਨਿੰਦਿਆ ਕਰਨ ਤੋਂ ਬਾਅਦ ਕੀਤਾ ਨਵਾਂ ਟਵੀਟ

05/14/2021 6:21:18 PM

ਮੁੰਬਈ (ਬਿਊਰੋ) : ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਦਹਿਸ਼ਤ ਦਾ ਮਾਹੌਲ ਹੈ। ਹਾਲ ਹੀ 'ਚ ਬਾਲੀਵੁੱਡ ਅਦਾਕਾਰ ਅਨੁਪਮ ਖੇਰ  ਨੇ ਦੇਸ਼ ਦੀ ਇਸ ਸਥਿਤੀ ਲਈ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਪਰ ਹੁਣ ਉਨ੍ਹਾਂ ਦੇ ਸੁਰ ਬਦਲ ਗਏ ਹਨ। ਮੋਦੀ ਸਰਕਾਰ ਦੀ ਪ੍ਰਸ਼ੰਸਾ ਕਰਨ ਲਈ ਜਾਣੇ ਜਾਂਦੇ ਅਨੁਪਮ ਖੇਰ ਨੇ ਨੁਕਸਾਨੀ ਗਈ ਸ਼ਵੀ ਨੂੰ ਸਹੀ ਕਰਨ ਲਈ ਕੁਝ ਸਤਰਾਂ ਸਾਂਝੀਆਂ ਕੀਤੀਆਂ ਹਨ, ਜੋ ਹੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਅਕਸਰ ਹੀ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਪ੍ਰਸ਼ੰਸਾ ਕਰਦੇ ਅਨੁਪਮ ਖੇਰ ਨੇ ਬੁੱਧਵਾਰ ਨੂੰ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਦੇਸ਼ 'ਚ ਜੋ ਹੋ ਰਿਹਾ ਹੈ, ਉਸ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਸਹੀ ਹੈ। ਹੁਣ ਅਨੁਪਮ ਖੇਰ ਨੇ ਅੱਜ ਇੱਕ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, 'ਗਲਤੀ ਉਨ੍ਹਾਂ ਤੋਂ ਹੀ ਹੁੰਦੀ ਹੈ, ਜਿਹੜੇ ਕੰਮ ਕਰਦੇ ਹਨ, ਨਿਕੰਮਿਆਂ ਦੀ ਜ਼ਿੰਦਗੀ ਤਾਂ ਦੂਜਿਆਂ ਦੀਆਂ ਬੁਰਾਈਆਂ ਲੱਭਣ 'ਚ ਹੀ ਖ਼ਤਮ ਜੋ ਜਾਂਦੀ ਹੈ।' ਇਹ ਟਵੀਟ ਅਨਪੁਮ ਖੇਰ ਦੇ ਪਿਛਲੇ ਬਿਆਨ ਨਾਲ ਜੋੜਿਆ ਜਾ ਰਿਹਾ ਹੈ, ਜਿਸ 'ਚ ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਇਮੇਜ ਬਣਾਉਣ ਨਾਲੋਂ ਜ਼ਿੰਦਗੀ 'ਚ ਹੋਰ ਵੀ ਬਹੁਤ ਕੁੱਝ ਹੈ।

PunjabKesari

ਦੱਸ ਦਈਏ ਕਿ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਅਨੁਪਮ ਖੇਰ ਨੇ ਕਿਹਾ ਕਿ 'ਉਸ ਨੂੰ ਲੱਗਦਾ ਹੈ ਕਿ ਸਰਕਾਰ ਕੋਰੋਨਾ ਸੰਕਟ ਦੇ ਪ੍ਰਬੰਧਨ 'ਚ 'ਫਿਸਲ ਗਈ' ਹੈ। ਉਸ ਨੇ ਮੰਨਿਆ ਕਿ ਉਹ ਕਿਤੇ ਨਾ ਕਿਤੇ ਲੜਖੜਾ ਗਏ ਹਨ। ਇਹ ਸਮਾਂ ਉਨ੍ਹਾਂ ਲਈ ਇਸ ਗੱਲ ਨੂੰ ਸਮਝਣ ਦਾ ਹੈ ਕਿ ਇਮੇਜ ਬਣਾਉਣ ਤੋਂ ਇਲਾਵਾ ਵੀ ਜ਼ਿੰਦਗੀ 'ਚ ਹੋਰ ਵੀ ਬਹੁਤ ਕੁੱਝ ਹੈ।

PunjabKesari

ਅਨੁਪਮ ਨੂੰ ਪੁੱਛਿਆ ਗਿਆ ਕੀ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਆਪਣੀ ਸ਼ਵੀ (ਇਮੇਜ) ਬਣਾਉਣ ਦੀ ਬਜਾਏ ਰਾਹਤ ਪ੍ਰਦਾਨ ਕਰਨ 'ਤੇ ਵਧੇਰੇ ਕੇਂਦਰਿਤ ਹੋਣਾ ਚਾਹੀਦਾ ਸੀ ਅਤੇ ਕੋਰੋਨਾ ਨਾਲ ਪ੍ਰਭਾਵਿਤ ਪਰਿਵਾਰ ਹਸਪਤਾਲ 'ਚ ਬੈੱਡਾਂ ਲਈ ਤਰਲੇ ਮਾਰਦੇ, ਲਾਸ਼ਾਂ ਨੂੰ ਨਦੀ 'ਚ ਵਹਿੰਦੇ ਤੇ ਮਰੀਜਾਂ ਨੂੰ ਸੰਘਰਸ਼ ਕਰਦੇ ਹੋਏ ਵੇਖ ਕੇ ਉਨ੍ਹਾਂ ਨੂੰ ਕਿਵੇਂ ਦਾ ਮਹਿਸੂਸ ਹੋਇਆ? ਇਸ ਸਵਾਲ 'ਤੇ ਬਾਲੀਵੁੱਡ ਅਦਾਕਾਰ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਮਾਮਲਿਆਂ 'ਚ ਅਲੋਚਨਾ ਜਾਇਜ਼ ਸੀ ਅਤੇ ਸਰਕਾਰ ਲਈ ਇਹ ਮਹੱਤਵਪੂਰਨ ਹੈ ਕਿ ਉਹ ਅਜਿਹਾ ਕੰਮ ਕਰੇ, ਜਿਸ ਲਈ ਲੋਕਾਂ ਨੇ ਉਸ ਨੂੰ ਚੁਣਿਆ ਹੈ।'

ਅਨੁਪਮ ਖੇਰ ਨੇ ਕਿਹਾ ਕਿ 'ਮੇਰੇ ਹਿਸਾਬ ਨਾਲ ਲੋਕਾਂ ਦੇ ਤੌਰ ਸਾਨੂੰ ਗੁੱਸਾ ਆਉਣਾ ਚਾਹੀਦਾ, ਜੋ ਹੋ ਰਿਹਾ ਹੈ ਉਸ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਜ਼ਰੂਰੀ ਹੈ। ਕਿਤੇ ਨਾ ਕਿਤੇ ਉਨ੍ਹਾਂ ਤੋਂ ਗਲ਼ਤੀ ਹੋਈ ਹੈ। ਉਨ੍ਹਾਂ ਲਈ ਸਮਝਣ ਦਾ ਸਮਾਂ ਹੈ ਕਿ ਸ਼ਵੀ ਬਣਾਉਣ ਤੋਂ ਜ਼ਰੂਰੀ ਹੋਰ ਵੀ ਬਹੁਤ ਕੁਝ ਹੈ।'

ਨੋਟ - ਅਨੁਪਮ ਖੇਰ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ, ਕੁਮੈਂਟ ਬਾਕਸ ਚ ਜ਼ਰੂਰ ਦੱਸੋ।


sunita

Content Editor

Related News