ਅਨੁਪਮ ਖੇਰ ਦਾ ਆਮਿਰ-ਅਕਸ਼ੇ ’ਤੇ ਨਿਸ਼ਾਨਾ, ਕਾਰਤਿਕ ਤੇ ਖ਼ੁਦ ਨੂੰ ਦੱਸਿਆ ਸੁਪਰਸਟਾਰ

Thursday, Aug 18, 2022 - 11:22 AM (IST)

ਅਨੁਪਮ ਖੇਰ ਦਾ ਆਮਿਰ-ਅਕਸ਼ੇ ’ਤੇ ਨਿਸ਼ਾਨਾ, ਕਾਰਤਿਕ ਤੇ ਖ਼ੁਦ ਨੂੰ ਦੱਸਿਆ ਸੁਪਰਸਟਾਰ

ਮੁੰਬਈ (ਬਿਊਰੋ)– ਸਾਲ 2022 ਬਾਲੀਵੁੱਡ ਤੇ ਕਈ ਵੱਡੇ ਫ਼ਿਲਮੀ ਸਿਤਾਰਿਆਂ ਲਈ ਚੰਗਾ ਨਹੀਂ ਰਿਹਾ ਹੈ। ਆਮਿਰ ਖ਼ਾਨ ਤੋਂ ਲੈ ਕੇ ਅਕਸ਼ੇ ਕੁਮਾਰ ਤਕ ਦੀਆਂ ਫ਼ਿਲਮਾਂ ਇਸ ਸਾਲ ਬਾਕਸ ਆਫਿਸ ’ਤੇ ਫਲਾਪ ਸਾਬਿਤ ਹੋਈਆਂ ਹਨ। ਹਾਲਾਂਕਿ ਕੁਝ ਫ਼ਿਲਮਾਂ ਅਜਿਹੀਆਂ ਵੀ ਹਨ, ਜਿਨ੍ਹਾਂ ਨੇ ਚੰਗਾ ਬਿਜ਼ਨੈੱਸ ਕੀਤਾ ਹੈ। ਇਸ ਸਾਲ ਰਿਲੀਜ਼ ਹੋਈ ਅਨੁਪਮ ਖੇਰ ਦੀ ‘ਦਿ ਕਸ਼ਮੀਰ ਫਾਈਲਜ਼’ ਤੇ ਕਾਰਤਿਕ ਆਰੀਅਨ ਦੀ ਫ਼ਿਲਮ ‘ਭੂਲ ਭੁਲੱਈਆ 2’ ਨੇ ਬਾਕਸ ਆਫਿਸ ’ਤੇ ਰੱਜ ਕੇ ਧਮਾਲ ਮਚਾਇਆ ਹੈ। ਲਗਾਤਾਰ ਫਲਾਪ ਹੋ ਰਹੀਆਂ ਬਾਲੀਵੁੱਡ ਫ਼ਿਲਮਾਂ ਵਿਚਾਲੇ ਅਨੁਪਮ ਖੇਰ ਨੇ ਇਸ਼ਾਰਿਆਂ ’ਚ ਵੱਡੀ ਗੱਲ ਆਖ ਦਿੱਤੀ ਹੈ।

ਅਸਲ ’ਚ ਹਾਲ ਹੀ ’ਚ ਅਨੁਪਮ ਖੇਰ ਨੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਨ੍ਹਾਂ ਨਾਲ ਕਾਰਤਿਕ ਆਰੀਅਨ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨਾਲ ਹੀ ਅਨੁਪਮ ਨੇ ਕਾਰਤਿਕ ਤੇ ਖ਼ੁਦ ਨੂੰ ਸੁਪਰਸਟਾਰ ਦੱਸਿਆ ਹੈ। ਉਨ੍ਹਾਂ ਕੈਪਸ਼ਨ ’ਚ ਲਿਖਿਆ, ‘‘ਇਕ ਅਦਾਕਾਰ ਦੇ ਸੁਪਰਸਟਾਰ ਕਹਾਉਣ ਦਾ ਪੈਮਾਨਾ ਉਸ ਦੀਆਂ ਫ਼ਿਲਮਾਂ ਦੀ ਕਮਾਈ ’ਤੇ ਨਿਰਭਰ ਕਰਦਾ ਹੈ। ਮੈਂ ਤੁਹਾਡੇ ਨਾਲ ਦੋ ਸੁਪਰਸਟਾਰਜ਼ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ। ਮੇਰੀ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਨੇ ਇਸ ਸਾਲ ਦੁਨੀਆ ਭਰ ’ਚ 350 ਕਰੋੜ ਰੁਪਏ ਤੇ ਕਾਰਤਿਕ ਦੀ ਫ਼ਿਲਮ ‘ਭੂਲ ਭੁਲੱਈਆ 2’ ਨੇ 250 ਕਰੋੜ ਰੁਪਏ ਦਾ ਬਿਜ਼ਨੈੱਸ ਕੀਤਾ ਹੈ।’’

ਇਹ ਖ਼ਬਰ ਵੀ ਪੜ੍ਹੋ : ਰਾਘਵ ਨਾਲ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ’ਤੇ ਸ਼ਹਿਨਾਜ਼ ਗਿੱਲ ਨੇ ਤੋੜੀ ਚੁੱਪੀ

ਉਨ੍ਹਾਂ ਅੱਗੇ ਲਿਖਿਆ, ‘‘ਸਮਾਂ ਬਦਲ ਰਿਹਾ ਹੈ। ਵਿਵਸਥਾ ਤੇ ਲੋਕਾਂ ਦੀ ਪਸੰਦ ਵੀ। ਕਿਸ ਨੇ ਸੋਚਿਆ ਹੋਵੇਗਾ ਕਿ ਇਕ ਅਜਿਹਾ ਦਿਨ ਵੀ ਆਵੇਗਾ, ਜਦੋਂ ਮੇਰੀ ਫ਼ਿਲਮ 350 ਕਰੋੜ ਰੁਪਏ ਦੀ ਕਮਾਈ ਕਰੇਗੀ। ਇਸ ਬਦਲਾਅ ਦਾ ਸੁਆਗਤ ਹੈ। ਉਮੀਦ ਹੈ ਤੁਸੀਂ ਵੀ ਕਰੋਗੇ।’’

ਉਨ੍ਹਾਂ ਕਿਹਾ, ‘‘ਹਾਲ ਹੀ ’ਚ ਕਾਰਤਿਕ ਨਾਲ ਮਿਲ ਕੇ ਕਾਫੀ ਖ਼ੁਸ਼ੀ ਹੋਈ। ਇਕ ਅਦਾਕਾਰ ਤੇ ਸੁਪਰਸਟਾਰ ਦੇ ਤੌਰ ’ਤੇ ਉਹ ਇਥੇ ਲੰਮੇ ਸਮੇਂ ਤਕ ਰਹਿਣ ਵਾਲੇ ਹਨ। ਮੈਂ ਤਾਂ ਲਗਭਗ ਪਿਛਲੇ 40 ਸਾਲਾਂ ਤੋਂ ਦੌੜ ਰਿਹਾ ਹਾਂ ਤੇ ਹੋਰ ਵੀ ਬਹੁਤ ਸਾਲ ਅਜੇ ਦੌੜਨਾ ਹੈ ਤੇ ਕਾਰਤਿਕ ਵਰਗੇ ਨੌਜਵਾਨਾਂ ਨਾਲ ਮੁਕਾਬਲਾ ਕਰਨਾ ਹੈ। ਜੈ ਹੋ!’’

 
 
 
 
 
 
 
 
 
 
 
 
 
 
 

A post shared by Anupam Kher (@anupampkher)

ਅਨੁਪਮ ਖੇਰ ਦੀ ਇਹ ਪੋਸਟ ਅਜਿਹੇ ਸਮੇਂ ਆਈ ਹੈ, ਜਦੋਂ ਆਮਿਰ ਖ਼ਾਨ ਤੇ ਅਕਸ਼ੇ ਕੁਮਾਰ ਵਰਗੇ ਸੁਪਰਸਟਾਰਜ਼ ਦੀਆਂ ਫ਼ਿਲਮਾਂ ਬਾਕਸ ਆਫਿਸ ’ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀਆਂ। ਦੱਸ ਦੇਈਏ ਕਿ 11 ਅਗਸਤ ਨੂੰ ਅਕਸ਼ੇ ਤੇ ਆਮਿਰ ਦੀਆਂ ਫ਼ਿਲਮਾਂ ਸਿਨੇਮਾਘਰਾਂ ’ਚ ਰਿਲੀਜ਼ ਹੋਈਆਂ ਸਨ। ਇਨ੍ਹਾਂ ਦੋਵਾਂ ਹੀ ਫ਼ਿਲਮਾਂ ਦੀ ਕਮਾਈ ਨਿਰਾਸ਼ਾਜਨਕ ਰਹੀ ਹੈ। ਦੋਵੇਂ ਹੀ ਫ਼ਿਲਮਾਂ 50 ਕਰੋੜ ਰੁਪਏ ਦਾ ਅੰਕੜਾ ਪਾਰ ਨਹੀਂ ਕਰ ਸਕੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News