ਮਹੇਸ਼ ਭੱਟ ਤੇ ਅਨੁਪਮ ਖੇਰ ਨੇ ਮੋਦੀ ਦੀ ਲਾਹੌਰ ਯਾਤਰਾ ਦਾ ਕੀਤਾ ਸਵਾਗਤ
Saturday, Dec 26, 2015 - 01:29 PM (IST)

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਅਨੁਪਮ ਖੇਰ ਅਤੇ ਫਿਲਮਕਾਰ ਮਹੇਸ਼ ਭੱਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਚਾਨਕ ਲਾਹੌਰ ਯਾਤਰਾ ਦਾ ਸਵਾਗਤ ਕੀਤਾ ਹੈ। ਅਨੁਪਮ ਨੇ ਜਿਥੇ ਇਸ ਯਾਤਰਾ ਨੂੰ ਇਕ ਮਹੱਤਵਪੂਰਨ ਕੂਟਨੀਤਕ ਕਦਮ ਦੱਸਿਆ। ਉਥੇ ਮਹੇਸ਼ ਭੱਟ ਨੇ ਆਸ ਜਤਾਈ ਕਿ ਇਕ ਦਿਨ ਆਮ ਆਦਮੀ ਵੀ ਇੰਝ ਅਚਾਨਕ ਯਾਤਰਾਵਾਂ ਦਾ ਮਜ਼ਾ ਲੈ ਸਕੇਗਾ।
ਅਨੁਪਮ ਨੇ ਕਿਹਾ ਕਿ ਮੋਦੀ ਦੋਹਾਂ ਦੇਸ਼ਾਂ ਵਿਚਾਲੇ ਸਥਿਤੀ ਨੂੰ ਉਸੇ ਤਰ੍ਹਾਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਵੇਂ ਇਕ ਪਰਿਵਾਰ ਦਾ ਮੁਖੀ ਕਰਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਰਾਜਨੀਤਕ ਦਲਾਂ ਨੂੰ ਸ਼ੀਸ਼ਾ ਦਿਖਾਉਂਦੇ ਹਨ, ਇਸ ਲਈ ਉਹ ਇਨ੍ਹਾਂ ਦੇ ਨਿਸ਼ਾਨੇ ''ਤੇ ਹਨ। ਉਨ੍ਹਾਂ ਦਾ ਕਹਿਣੈ ਕਿ ਮੈਂ ਪ੍ਰਧਾਨ ਮੰਤਰੀ ਬਾਰੇ ਇਕ ਗੱਲ ਕਹਾਂਗਾ ਕਿ ਉਹ ਉਸ ਤਰ੍ਹਾਂ ਦੇ ਨੇਤਾ ਹਨ, ਜਿਨ੍ਹਾਂ ਨੇ ਰਾਜਨੀਤਕਾਂ ਨੂੰ ਸ਼ੀਸ਼ਾ ਦਿਖਾਇਆ ਹੈ ਅਤੇ ਸ਼ੀਸ਼ੇ ਨੇ ਦੱਸਿਆ ਕਿ ਉਹ ਮੋਦੀ ਵਾਂਗ ਮਿਹਨਤੀ ਤੇ ਗੰਭੀਰ ਨਹੀਂ ਹਨ।
ਉਧਰ ਮਹੇਸ਼ ਭੱਟ ਨੇ ਟਵੀਟ ਕੀਤਾ ਕਿ ਅੱਜਕਲ ਉਨ੍ਹਾਂ ਦੀ ਬੇਟੀ ਅਤੇ ਫਿਲਮਕਾਰ ਪੂਜਾ ਭੱਟ ਕ੍ਰਿਸਮਸ ਦਾ ਜਸ਼ਨ ਮਨਾਉਣ ਲਈ ਆਪਣੇ ਦੋਸਤਾਂ ਨਾਲ ਪਾਕਿਸਤਾਨ ''ਚ ਹੀ ਹੈ। ਉਨ੍ਹਾਂ ਕਿਹਾ ਕਿ ਜੋ ਮਹੇਸ਼ ਭੱਟ ਨੇ ਕੀਤਾ, ਉਹ ਲੱਖਾਂ ਲੋਕ ਵੀ ਕਰਨਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਕੱਲ ਅਫਗਾਨਿਸਤਾਨ ਤੋਂ ਪਰਤਣ ਵੇਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੂੰ ਦੇ ਜਨਮ ਦਿਨ ਅਤੇ ਉਨ੍ਹਾਂ ਦੀ ਦੋਹਤੀ ਦੇ ਵਿਆਹ ਦੀ ਵਧਾਈ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਾਨਕ ਪਾਕਿਸਤਾਨ ਪਹੁੰਚ ਗਏ ਸਨ।