''ਬਿੱਗ ਬੌਸ 14'' ''ਚ ਹੋਵੇਗੀ ਹੁਣ ਇਸ ਪੰਜਾਬੀ ਗੱਭਰੂ ਦੀ ਐਂਟਰੀ, ਸਭ ਤੋਂ ਮਹਿੰਗਾ ਹੋਵੇਗਾ ਘਰ ਦਾ ਮੁਕਾਬਲੇਬਾਜ਼

11/1/2020 10:10:09 AM

ਮੁੰਬਈ (ਬਿਊਰੋ) : ਇਸ ਹਫ਼ਤੇ 'ਬਿੱਗ ਬੌਸ 14' ਵਿਚ ਤਿੰਨ ਨਵੇਂ ਪ੍ਰਤੀਯੋਗੀਆਂ ਦੀ ਵਾਈਲਡ ਕਾਰਡ ਐਂਟਰੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਕ ਹੋਰ ਐਂਟਰੀ 'ਬਿੱਗ ਬੌਸ' ਦੇ ਘਰ ਵਿਚ ਹੋਣ ਜਾ ਰਹੀ ਹੈ। 'ਯੇ ਹੈ ਮੁਹੱਬਤੇਂ' ਫੇਮ ਅਲੀ ਗੋਨੀ ਜਲਦ ਹੀ ਘਰ 'ਚ ਦਾਖ਼ਲ ਹੋਣ ਵਾਲੇ ਹਨ। ਇਹ ਕਿਹਾ ਜਾ ਰਿਹਾ ਹੈ ਕਿ 'ਬਿੱਗ ਬੌਸ 14' ਵਿਚ ਪਹੁੰਚੇ ਮੁਕਾਬਲੇ ਵਿਚੋਂ ਉਹ ਸੀਜ਼ਨ ਦੇ ਸਭ ਤੋਂ ਮਹਿੰਗੇ ਮੁਕਾਬਲੇਬਾਜ਼ ਵੀ ਹੋਣਗੇ। 'ਟੈਲੀਚੱਕਰ' ਦੀ ਰਿਪੋਰਟ ਦੇ ਅਨੁਸਾਰ ਅਲੀ ਗੋਨੀ ਨੂੰ 'ਬਿੱਗ ਬੌਸ' ਲਈ ਆਫ਼ਰ ਮਿਲਿਆ ਸੀ, ਜਿਸ ਦੇ ਲਈ ਉਨ੍ਹਾਂ ਹਾਂ ਕਰ ਦਿੱਤੀ। 

 
 
 
 
 
 
 
 
 
 
 
 
 
 

🐍 😛😂

A post shared by 𝓣𝓱𝓮 𝓐𝓵𝔂 𝓖𝓸𝓷𝓲 ~ علی گونی (@alygoni) on Oct 28, 2020 at 3:33am PDT


ਖ਼ਬਰਾਂ ਮੁਤਾਬਕ, ਅਲੀ ਗੋਨੀ ਨਵੰਬਰ ਦੇ ਪਹਿਲੇ ਹਫ਼ਤੇ 'ਬਿੱਗ ਬੌਸ 14' ਵਿਚ ਐਂਟਰੀ ਕਰਨਗੇ। ਹਾਲਾਂਕਿ ਸੀਜ਼ਨ ਦੇ ਸ਼ੁਰੂ ਵਿਚ ਨਿਰਮਾਤਾ ਉਨ੍ਹਾਂ ਕੋਲ ਪਹੁੰਚੇ ਸਨ ਪਰ ਉਹ ਉਨ੍ਹਾਂ ਦਿਨਾਂ ਵਿਚ ਆਪਣੇ ਹੋਰ ਕੰਮਾਂ ਵਿਚ ਰੁੱਝੇ ਹੋਏ ਸਨ, ਜਿਸ ਕਾਰਨ ਉਹ ਸ਼ੋਅ ਵਿਚ ਪਹਿਲਾਂ ਐਂਟਰੀ ਨਹੀਂ ਲੈ ਸਕੇ। 

 
 
 
 
 
 
 
 
 
 
 
 
 
 

“Taqdeer haatho mein hai... lakeeron mein nahi dost“ 🎭

A post shared by 𝓣𝓱𝓮 𝓐𝓵𝔂 𝓖𝓸𝓷𝓲 ~ علی گونی (@alygoni) on Oct 26, 2020 at 4:35am PDT


ਦੱਸ ਦਈਏ ਕਿ ਅਲੀ ਗੋਨੀ ਅਤੇ ਜੈਸਮੀਨ ਭਸੀਨ ਦੋਵੇਂ ਚੰਗੇ ਦੋਸਤ ਹਨ। ਦੋਵੇਂ ਸੋਸ਼ਲ ਮੀਡੀਆ 'ਤੇ ਇਕ-ਦੂਜੇ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹੇ ਹਨ। ਅਲੀ ਗੋਨੀ ਦੀ ਘਰ ਵਿਚ ਦਾਖ਼ਲ ਹੋਣ ਨਾਲ ਜੈਸਮੀਨ ਨੂੰ ਚੰਗਾ ਸਮਰਥਨ ਮਿਲ ਸਕਦਾ ਹੈ।

 
 
 
 
 
 
 
 
 
 
 
 
 
 

‼️Voting lines are open till 11:30pm tonight.. let’s show some love to our girl @jasminbhasin2806 ❤️ who is giving her best and killing it 💪🏼 jis jis ne abhi tak vote nahi kiya abhi jaaiye voot app pe vote kijiye 🙏🏼❤️ dil se thank u sab ko 💜

A post shared by 𝓣𝓱𝓮 𝓐𝓵𝔂 𝓖𝓸𝓷𝓲 ~ علی گونی (@alygoni) on Oct 16, 2020 at 8:22am PDT


ਹਾਲ ਦੇ ਐਪੀਸੋਡਾਂ ਵਿਚ ਲੋਕਾਂ ਨੂੰ ਛੋਟੀਆਂ-ਛੋਟੀਆਂ ਗੱਲਾਂ 'ਤੇ ਜੈਸਮੀਨ ਦਾ ਰੋਣਾ ਸਮਝ ਨਹੀਂ ਆ ਰਿਹਾ ਹੈ। ਜੈਸਮੀਨ ਖੇਡ ਦੌਰਾਨ ਸਿਰਫ਼ ਰੋਂਦੀ ਦਿਖਾਈ ਦਿੰਦੀ ਹੈ, ਜਿਸ ਵਿਚ ਅਲੀ ਗੋਨੀ ਉਸ ਦੇ ਸਲਾਹਕਾਰ ਵਜੋਂ ਉਭਰ ਸਕਦਾ ਹੈ। ਅਲੀ ਗੋਨੀ ਦੀ ਫੀਸਾਂ ਬਾਰੇ ਚਰਚਾਵਾਂ ਹਨ ਕਿ ਉਹ 'ਬਿੱਗ ਬੌਸ 14' ਵਿਚ ਸਭ ਤੋਂ ਵੱਧ ਫੀਸ ਲੈਣ ਵਾਲਾ ਹੋਣਗੇ। ਅਜਿਹੀਆਂ ਖ਼ਬਰਾਂ ਹਨ ਕਿ ਅਲੀ ਗੋਨੀ ਦੀ ਫੀਸ ਪ੍ਰਤੀ ਹਫ਼ਤੇ 3.5 ਲੱਖ ਜਾਂ 4 ਲੱਖ ਹੋ ਸਕਦੀ ਹੈ।

 
 
 
 
 
 
 
 
 
 
 
 
 
 

“ Ab tera Zikr nahi, Lekin Fikar aaj bhi karta hoon” 🖊 🎭

A post shared by 𝓣𝓱𝓮 𝓐𝓵𝔂 𝓖𝓸𝓷𝓲 ~ علی گونی (@alygoni) on Sep 16, 2020 at 5:13am PDT


sunita

Content Editor sunita