ਅੰਕਿਤਾ ਲੋਖ਼ੰਡੇ ਗਰਲ ਗੈਂਗ ਨਾਲ ਮਸਤੀ ਕਰਦੀ ਆਈ ਨਜ਼ਰ, ਦਿੱਤੇ ਖ਼ੂਬਸੂਰਤ ਪੋਜ਼ (ਦੇਖੋ ਤਸਵੀਰਾਂ)
Monday, Jul 18, 2022 - 04:50 PM (IST)
![ਅੰਕਿਤਾ ਲੋਖ਼ੰਡੇ ਗਰਲ ਗੈਂਗ ਨਾਲ ਮਸਤੀ ਕਰਦੀ ਆਈ ਨਜ਼ਰ, ਦਿੱਤੇ ਖ਼ੂਬਸੂਰਤ ਪੋਜ਼ (ਦੇਖੋ ਤਸਵੀਰਾਂ)](https://static.jagbani.com/multimedia/16_49_473577447s1234567890123456789012345678901234.jpg)
ਮੁੰਬਈ: ਅਦਾਕਾਰਾ ਅੰਕਿਤਾ ਲੋਖ਼ੰਡੇ ਸੋਸ਼ਲ ਮੀਡੀਆ ’ਤੇ ਐਕਟਿਵ ਸਟਾਰਸ ’ਚੋਂ ਇਕ ਹੈ। ਅਦਾਕਾਰਾ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਗਰਲ ਗੈਂਗ ਦੇ ਨਾਲ ਕੁਝ ਮਜ਼ੇਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆ ਰਹੀਆਂ ਹਨ।
ਤਸਵੀਰਾਂ ’ਚ ਅੰਕਿਤਾ ਬਲੈਕ ਐਂਡ ਵਾਈਟ ਆਊਟਫ਼ਿਟ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ ਅਤੇ ਆਪਣੇ ਵਾਲ ਖੁੱਲ੍ਹੇ ਛੱਡੇ ਹਨ। ਇਸ ਲੁੱਕ ’ਚ ਅਦਾਕਾਰਾ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ।
ਇਹ ਵੀ ਪੜ੍ਹੋ : ਸੱਸ ਨਾਲ ਲੰਚ ਡੇਟ ’ਤੇ ਪਹੁੰਚੀ ਅਨੁਪਮਾ, ਅਸਲ ਜ਼ਿੰਦਗੀ ’ਚ ਰੁਪਾਲੀ ਗਾਂਗੁਲੀ ਇੰਝ ਕਰਦੀ ਹੈ ਸੱਸ ਦੀ ਸੇਵਾ
ਅੰਕਿਤਾ ਆਪਣੇ ਗਰਲ ਗੈਂਗ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ, ਜਿਸ ’ਚ ਮਿਸ਼ਟੀ ਤਿਆਗੀ, ਜੀਆ ਮੁਸਤਫ਼ਾ, ਅਪਰਨਾ ਦੀਕਸ਼ਿਤ, ਆਸ਼ਿਤਾ ਧਵਨ ਨਜ਼ਰ ਆ ਰਹੀਆਂ ਹਨ।
ਇਹ ਵੀ ਪੜ੍ਹੋ : ਆਦਿਤਿਆ ਦੇ ਸਿਰ ਸਜਿਆ DANCE DEEWANE JUNIORS ਦਾ ਤਾਜ, ਕੋਰੀਓਗ੍ਰਾਫ਼ਰ ਨੇ ਮੋਢਿਆਂ ’ਤੇ ਚੁੱਕਿਆ
ਤਸਵੀਰਾਂ ਸਾਂਝੀਆਂ ਕਰਦੇ ਹੋਏ ਅੰਕਿਤਾ ਨੇ ਲਿਖਿਆ ਕਿ ਕਿਉਂਕਿ ਹਰ ਦੋਸਤ ਮਹੱਤਵਪੂਰਨ ਹੁੰਦਾ ਹੈ। ਇਸ ਦੇ ਨਾਲ ਦਿਲ ਦਾ ਇਮੋਜੀ ਪੋਸਟ ਕੀਤਾ ਹੈ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।
ਅੰਕਿਤਾ ਟੀ.ਵੀ ਸਰੀਅਰ ’ਚ ਕੰਮ ਦੀ ਗੱਲ ਕਰੀਏ ਤਾਂ ਅੰਕਿਤਾ ‘ਪਵਿਤਰ ਰਿਸ਼ਤਾ 2’ ’ਚ ਨਜ਼ਰ ਆਈ ਸੀ। ਇਸ ਸ਼ੋਅ ’ਚ ਅੰਕਿਤਾ ਨਾਲ ਸ਼ਾਇਰ ਸ਼ੇਖ ਨਜ਼ਰ ਆਏ ਸਨ। ਇਸ ਨੂੰ OTT ’ਤੇ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।