ਪ੍ਰਸਿੱਧ ਅਦਾਕਾਰਾ ਨੇ ਪਬਲਿਕ ਪਲੇਸ 'ਤੇ ਪਤੀ ਨਾਲ ਕੀਤੀ ਲੜਾਈ! ਸਾਹਮਣੇ ਆਈ ਵੀਡੀਓ
Monday, Aug 05, 2024 - 04:33 PM (IST)
ਮੁੰਬਈ (ਬਿਊਰੋ) - ਅੰਕਿਤਾ ਲੋਖੰਡੇ ਦੇ ਪਤੀ ਅਤੇ 'ਬਿੱਗ ਬੌਸ 17' ਦੇ ਪ੍ਰਤੀਯੋਗੀ ਵਿੱਕੀ ਜੈਨ 1 ਅਗਸਤ ਨੂੰ 38 ਸਾਲ ਦੇ ਹੋ ਗਏ ਹਨ। ਇਸ ਮੌਕੇ 'ਤੇ ਅੰਕਿਤਾ ਨੇ ਆਪਣੇ ਪਤੀ ਦੇ ਨਾਂ 'ਤੇ ਜਨਮਦਿਨ ਦਾ ਨੋਟ ਲਿਖਿਆ ਅਤੇ ਇਕ ਵੀਡੀਓ ਵੀ ਸ਼ੇਅਰ ਕੀਤਾ। 3 ਦਿਨ ਬਾਅਦ, ਉਨ੍ਹਾਂ ਨੇ ਆਪਣੇ ਦੋਸਤਾਂ ਲਈ ਇੱਕ ਸ਼ਾਨਦਾਰ ਜਨਮਦਿਨ ਪਾਰਟੀ ਦਿੱਤੀ। ਅੰਕਿਤਾ-ਵਿੱਕੀ ਨੇ ਇਹ ਪਾਰਟੀ ਜੁਹੂ ਦੇ ਇੱਕ ਰੈਸਟੋਰੈਂਟ 'ਚ ਆਯੋਜਿਤ ਕੀਤੀ ਸੀ। ਇਸ 'ਚ ਟੀਵੀ ਇੰਡਸਟਰੀ ਤੋਂ ਅੰਕਿਤਾ ਅਤੇ ਵਿੱਕੀ ਦੇ ਕਈ ਦੋਸਤਾਂ ਨੇ ਹਿੱਸਾ ਲਿਆ। ਪਾਰਟੀ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਅੰਕਿਤਾ ਇੱਕ ਵਾਰ ਫਿਰ ਗੁੱਸੇ 'ਚ ਦਿਖਾਈ ਦੇ ਰਹੀ ਹੈ।
ਪੈਪਰਾਜੀ Viral Bhayani ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਅੰਕਿਤਾ ਕਾਫੀ ਗੁੱਸੇ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਹੂਡੀ ਦੇ ਨਾਲ ਇੱਕ ਚਮਕਦਾਰ ਕਾਲੇ ਰੰਗ ਦੀ ਡਰੈਸ ਪਾਈ ਹੋਈ ਸੀ। ਇਸ ਦੌਰਾਨ ਵਿੱਕੀ ਪ੍ਰਿੰਟਿਡ ਕੈਜ਼ੂਅਲ ਕਮੀਜ਼ ਅਤੇ ਸਫੇਦ ਪੈਂਟ 'ਚ ਨਜ਼ਰ ਆਏ। ਉਨ੍ਹਾਂ ਦਾ ਕਰੀਬੀ ਦੋਸਤ ਅਤੇ ਫ਼ਿਲਮ ਨਿਰਮਾਤਾ ਸੰਦੀਪ ਸਿੰਘ ਮਜ਼ਾਕੀਆ ਢੰਗ ਨਾਲ ਉਨ੍ਹਾਂ ਦੀ ਹੂਡੀ ਨੂੰ ਛੇੜਦਾ ਹੈ। ਅੰਕਿਤਾ ਨੂੰ ਗੁੱਸਾ ਆ ਜਾਂਦਾ ਹੈ। ਇਹ ਦੇਖ ਕੇ ਵਿੱਕੀ ਜੈਨ ਖੂਬ ਹੱਸਦੇ ਹਨ। ਅੰਕਿਤਾ ਨੇ ਆਪਣੇ ਗੁੱਸੇ ਨੂੰ ਸ਼ਾਂਤ ਕੀਤਾ ਅਤੇ ਦੋਹਾਂ ਦੇ ਨਾਲ ਪੋਜ਼ ਦਿੱਤੇ। ਵੀਡੀਓ 'ਚ ਦਿਖਾਈ ਦੇਣ ਵਾਲੇ ਵਿਵਹਾਰ ਕਾਰਨ ਅੰਕਿਤਾ ਲੋਖੰਡੇ ਨੂੰ ਫਿਰ ਤੋਂ ਟ੍ਰੋਲ ਕੀਤਾ ਜਾ ਰਿਹਾ ਹੈ। ਲੋਕ ਉਨ੍ਹਾਂ ਨੂੰ ਓਵਰਐਕਟਿੰਗ ਕਹਿ ਰਹੇ ਹਨ ਤਾਂ ਕੋਈ ਉਨ੍ਹਾਂ ਨੂੰ ਡਰਮੇਬਾਜ਼ ਕਹਿ ਰਹੇ ਹਨ।
ਦੱਸ ਦੇਈਏ ਕਿ 'ਬਿੱਗ ਬੌਸ 17' 'ਚ ਹੁੰਦੇ ਹੋਏ ਅਤੇ ਸ਼ੋਅ ਦੇ ਬਾਹਰ ਜਨਤਕ ਸਥਾਨਾਂ 'ਤੇ ਦੋਵਾਂ ਵਿਚਾਲੇ ਕਾਫ਼ੀ ਲੜਾਈਆਂ ਅਤੇ ਨਾਰਾਜ਼ਗੀ ਦੇਖਣ ਨੂੰ ਮਿਲੀ ਹੈ। ਵਿੱਕੀ ਜੈਨ ਦੇ ਜਨਮਦਿਨ ਦੀ ਪਾਰਟੀ 'ਚ ਰਸ਼ਮੀ ਦੇਸਾਈ, ਅਰਜੁਨ ਬਿਜਲਾਨੀ, ਕ੍ਰਿਸ਼ਨਾ ਅਭਿਸ਼ੇਕ, ਕਸ਼ਮੀਰਾ ਸ਼ਾਹ, ਅੰਮ੍ਰਿਤਾ ਖਾਨਵਿਲਕਰ, ਰਾਹੁਲ ਵੈਦਿਆ, ਅਲੀ ਗੋਨੀ ਅਤੇ ਕਈ ਟੀਵੀ ਕਲਾਕਾਰਾਂ ਨੇ ਸ਼ਿਰਕਤ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।