ਮਸ਼ਹੂਰ ਅਦਾਕਾਰਾ ਖਿਲਾਫ਼ FIR ਦਰਜ, ਜਾਣੋ ਕੀ ਹੈ ਮਾਮਲਾ

Thursday, Feb 13, 2025 - 09:55 AM (IST)

ਮਸ਼ਹੂਰ ਅਦਾਕਾਰਾ ਖਿਲਾਫ਼ FIR ਦਰਜ, ਜਾਣੋ ਕੀ ਹੈ ਮਾਮਲਾ

ਮੁੰਬਈ- ਟੀ.ਵੀ. ਅਦਾਕਾਰਾ ਅੰਕਿਤਾ ਲੋਖੰਡੇ ਵਿਰੁੱਧ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਖ਼ਬਰ ਸਾਹਮਣੇ ਆਉਂਦੇ ਹੀ ਉਸ ਦੇ ਪ੍ਰਸ਼ੰਸਕਾਂ 'ਚ ਸਨਸਨੀ ਫੈਲ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸ਼ਿਕਾਇਤ ਮਾਡਲ ਅਤੇ ਅਦਾਕਾਰਾ ਰੋਜ਼ਲਿਨ ਖਾਨ ਨੇ ਅੰਧੇਰੀ ਮੈਜਿਸਟ੍ਰੇਟ ਕੋਰਟ ਵਿੱਚ ਦਾਇਰ ਕੀਤੀ ਹੈ। ਰੋਜ਼ਲਿਨ ਦਾ ਦੋਸ਼ ਹੈ ਕਿ ਅੰਕਿਤਾ ਨੇ ਸੋਸ਼ਲ ਮੀਡੀਆ 'ਤੇ ਉਸ ਵਿਰੁੱਧ ਭੱਦੀਆਂ ਟਿੱਪਣੀਆਂ ਕੀਤੀਆਂ ਹਨ। ਇਸ ਨਾਲ ਉਸਦੀ ਛਵੀ ਨੂੰ ਬਹੁਤ ਨੁਕਸਾਨ ਹੋਇਆ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ...

ਇਹ ਵੀ ਪੜ੍ਹੋ-ਬੱਚਿਆਂ ਨੂੰ ਲੱਗੀਆਂ ਮੌਜਾਂ, 14 ਫਰਵਰੀ ਨੂੰ ਛੁੱਟੀ ਦਾ ਐਲਾਨ

ਰੋਜ਼ਲਿਨ ਖਾਨ ਦਾ ਇਲਜ਼ਾਮ
ਰੋਜ਼ਲਿਨ ਖਾਨ ਦੇ ਅਨੁਸਾਰ, ਅੰਕਿਤਾ ਨੇ ਹਾਲ ਹੀ ਵਿੱਚ ਇੱਕ ਯੂਟਿਊਬ ਚੈਨਲ ਨੂੰ ਇੱਕ ਇੰਟਰਵਿਊ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਟੀ.ਵੀ. ਅਦਾਕਾਰਾ ਹਿਨਾ ਖਾਨ ਨਾਲ ਸਬੰਧਤ ਕੁਝ ਸਵਾਲ ਪੁੱਛੇ। ਇਸ ਇੰਟਰਵਿਊ ਤੋਂ ਬਾਅਦ, ਅੰਕਿਤਾ ਲੋਖੰਡੇ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਵੀਡੀਓ ਸਾਂਝਾ ਕੀਤਾ। ਇਸ 'ਤੇ ਉਸ ਨੇ ਰੋਜ਼ਲਿਨ 'ਤੇ ਭੱਦੀਆਂ ਟਿੱਪਣੀਆਂ ਵੀ ਲਿਖੀਆਂ। ਰੋਜ਼ਲਿਨ ਕਹਿੰਦੀ ਹੈ, “ਅੰਕਿਤਾ ਨੇ ਮੇਰੇ ਸੋਚਣ ਦੇ ਤਰੀਕੇ 'ਤੇ ਹਮਲਾ ਕੀਤਾ ਅਤੇ ਮੈਨੂੰ ਇੱਕ ਡਿੱਗਿਆ ਹੋਇਆ ਵਿਅਕਤੀ ਕਿਹਾ। ਇਸ ਨਾਲ ਮੇਰੀ ਛਵੀ ਨੂੰ ਬਹੁਤ ਨੁਕਸਾਨ ਹੋਇਆ ਹੈ। ਮੈਂ ਅਜਿਹੀਆਂ ਟਿੱਪਣੀਆਂ ਬਰਦਾਸ਼ਤ ਨਹੀਂ ਕਰ ਸਕਦੀ।" ਰੋਜ਼ਲਿਨ ਨੇ ਇਸ ਵਿਵਾਦ ਤੋਂ ਮਾਨਸਿਕ ਅਤੇ ਭਾਵਨਾਤਮਕ ਤੌਰ 'ਤੇ ਦੁਖੀ ਹੋਣ ਦਾ ਦਾਅਵਾ ਕੀਤਾ ਹੈ। ਉਸ ਨੇ ਕਿਹਾ ਕਿ ਉਸ ਦੇ ਮਨ 'ਚ ਇੱਕੋ ਇੱਕ ਸਵਾਲ ਸੀ ਕਿ "ਕੀ ਕੋਈ ਕੈਂਸਰ ਦੇ ਇਲਾਜ ਤੋਂ ਬਾਅਦ ਸਕੂਬਾ ਡਾਈਵਿੰਗ ਕਰ ਸਕਦਾ ਹੈ?" ਉਸ ਨੇ ਇਹ ਸਵਾਲ ਆਪਣੀਆਂ ਚਿੰਤਾਵਾਂ ਦੇ ਆਧਾਰ 'ਤੇ ਪੁੱਛਿਆ ਪਰ ਇਸਨੂੰ ਗਲਤ ਤਰੀਕੇ ਨਾਲ ਲਿਆ ਗਿਆ। ਉਸ ਨੇ ਕਿਹਾ, “ਮੈਂ ਖੁਦ ਕੈਂਸਰ ਦਾ ਇਲਾਜ ਕਰਵਾਇਆ ਹੈ, ਇਸੇ ਲਈ ਮੈਂ ਇਹ ਸਵਾਲ ਪੁੱਛਿਆ ਹੈ ਪਰ ਹਿਨਾ ਖਾਨ ਦੇ ਪ੍ਰਸ਼ੰਸਕਾਂ ਅਤੇ ਅੰਕਿਤਾ ਨੇ ਇਸ ਨੂੰ ਗਲਤ ਤਰੀਕੇ ਨਾਲ ਸਮਝਿਆ ਅਤੇ ਦਿਖਾਇਆ ਹੈ।"

ਇਹ ਵੀ ਪੜ੍ਹੋ- 32 ਸਾਲਾਂ ਫੈਸ਼ਨ ਡਿਜ਼ਾਈਨਰ ਦਾ ਹੋਇਆ ਦਿਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ

ਇੰਸਟਾਗ੍ਰਾਮ 'ਤੇ ਵਧੀ ਟ੍ਰੋਲਿੰਗ
ਇਸ ਵਿਵਾਦ ਤੋਂ ਬਾਅਦ, ਰੋਜ਼ਲਿਨ ਨੂੰ ਸੋਸ਼ਲ ਮੀਡੀਆ 'ਤੇ ਭਾਰੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਉਸ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਹਿਨਾ ਖਾਨ ਦੇ ਹੱਕ 'ਚ ਉਸ ਦੇ ਖਿਲਾਫ ਮਾੜੀਆਂ ਟਿੱਪਣੀਆਂ ਕਰ ਰਹੇ ਹਨ, ਜਿਸ ਨਾਲ ਉਸ ਦੀ ਮਾਨਸਿਕ ਸਿਹਤ 'ਤੇ ਬਹੁਤ ਅਸਰ ਪੈ ਰਿਹਾ ਹੈ।

ਕੀ ਸੀ ਅੰਕਿਤਾ ਦਾ ਵਿਵਾਦਪੂਰਨ ਬਿਆਨ 
ਅੰਕਿਤਾ ਲੋਖੰਡੇ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਰੋਜ਼ਲਿਨ ਦੇ ਇੰਟਰਵਿਊ ਦਾ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ, "ਕੋਈ ਇੰਨਾ ਹੇਠਾਂ ਕਿਵੇਂ ਡਿੱਗ ਸਕਦਾ ਹੈ? ਇਹ ਬਹੁਤ ਘਿਣਾਉਣਾ ਹੈ। ਅੰਕਿਤਾ ਨੇ ਇਹ ਵੀ ਦਾਅਵਾ ਕੀਤਾ ਕਿ ਰੋਜ਼ਲਿਨ ਨੇ ਹਿਨਾ ਖਾਨ ਦੀ ਹਾਲਤ ਬਾਰੇ ਗਲਤ ਬਿਆਨ ਦਿੱਤੇ ਸਨ। ਇਸ ਪੋਸਟ ਤੋਂ ਬਾਅਦ ਵਿਵਾਦ ਹੋਰ ਵਧ ਗਿਆ ਅਤੇ ਮਾਮਲਾ ਕਾਨੂੰਨੀ ਪੱਧਰ 'ਤੇ ਪਹੁੰਚ ਗਿਆ। ਰੋਜ਼ਲਿਨ ਦੇ ਵਕੀਲ ਨੇ ਸਪੱਸ਼ਟ ਕੀਤਾ ਕਿ ਇਹ ਸਿਰਫ਼ ਇੱਕ ਸਿਵਲ ਕੇਸ ਨਹੀਂ ਹੈ ਸਗੋਂ ਇੱਕ ਅਪਰਾਧਿਕ ਮਾਣਹਾਨੀ ਦਾ ਕੇਸ ਹੈ। ਇਸ ਦਾ ਮਤਲਬ ਹੈ ਕਿ ਅੰਕਿਤਾ ਲੋਖੰਡੇ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ- ਯੂਟਿਊਬਰ ਰਣਵੀਰ ਇਲਾਹਾਬਾਦੀਆ 'ਤੇ ਭੜਕੇ ਅਦਾਕਾਰ ਮੁਕੇਸ਼ ਖੰਨਾ, ਕਿਹਾ...

ਅੰਕਿਤਾ ਲੋਖੰਡੇ ਨੇ ਨਹੀਂ ਦਿੱਤੀ ਕੋਈ ਪ੍ਰਤੀਕਿਰਿਆ 
ਤੁਹਾਨੂੰ ਦੱਸ ਦੇਈਏ ਕਿ ਅੰਕਿਤਾ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਇਸ ਮਾਮਲੇ ਨੇ ਸੋਸ਼ਲ ਮੀਡੀਆ 'ਤੇ ਬਹੁਤ ਧਿਆਨ ਖਿੱਚਿਆ ਹੈ ਅਤੇ ਪ੍ਰਸ਼ੰਸਕਾਂ ਵਿੱਚ ਇੱਕ ਵੱਡੀ ਬਹਿਸ ਛੇੜ ਦਿੱਤੀ ਹੈ ਪਰ ਕਿਤੇ ਨਾ ਕਿਤੇ ਅਦਾਕਾਰਾ ਦੇ ਪ੍ਰਸ਼ੰਸਕਾਂ ਲਈ ਚਿੰਤਾ ਵੀ ਵਧ ਗਈ ਹੈ। ਪ੍ਰਸ਼ੰਸਕ ਕਿਤੇ ਨਾ ਕਿਤੇ ਇਸ ਵਿਵਾਦ 'ਤੇ ਅਦਾਕਾਰਾ ਦੀ ਪ੍ਰਤੀਕਿਰਿਆ ਦੀ ਉਡੀਕ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News