ਅੰਕਿਤਾ ਨੇ ਸੁਸ਼ਾਂਤ ਨੂੰ ਲੈ ਕੇ ਕੀਤਾ ਸੀ ਝੂਠਾ ਦਾਅਵਾ! ਹੁਣ ਬੁਰੀ ਫਸੀ, ਰਿਆ ਚੱਕਰਵਰਤੀ ਦੀ ਗੱਲ ਨਿਕਲੀ ਸਹੀ?

01/04/2024 11:31:43 AM

ਮੁੰਬਈ (ਬਿਊਰੋ)– ਟੀ. ਵੀ. ਅਦਾਕਾਰਾ ਅੰਕਿਤਾ ਲੋਖੰਡੇ ਇਸ ਸਮੇਂ ਰਿਐਲਿਟੀ ਸ਼ੋਅ ‘ਬਿੱਗ ਬੌਸ 17’ ’ਚ ਨਜ਼ਰ ਆ ਰਹੀ ਹੈ। ਉਸ ਦਾ ਪਤੀ ਵਿੱਕੀ ਜੈਨ ਵੀ ਉਸ ਦੇ ਨਾਲ ਹੈ। ਉਹ ਸ਼ੋਅ ’ਚ ਕਈ ਵਾਰ ਆਪਣੇ ਸਾਬਕਾ ਬੁਆਏਫਰੈਂਡ ਸੁਸ਼ਾਂਤ ਸਿੰਘ ਰਾਜਪੂਤ ਦਾ ਜ਼ਿਕਰ ਕਰਦੀ ਹੈ। ਹੁਣ ਉਸ ਨੇ ਮਰਹੂਮ ਅਦਾਕਾਰ ਸੁਸ਼ਾਂਤ ਦੇ ਚਿੰਤਾ ਰੋਗ ਕਲੌਸਟੇਰੋਫੋਬੀਆ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਹੈ, ਜਿਸ ਕਾਰਨ ਉਹ ਖ਼ੁਦ ਫੱਸ ਗਈ ਹੈ। ਸੋਸ਼ਲ ਮੀਡੀਆ ’ਤੇ ਯੂਜ਼ਰਸ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਤੇ ਉਸ ਨੂੰ ਦੋਗਲਾ ਤੇ ਝੂਠਾ ਵੀ ਕਹਿ ਰਹੇ ਹਨ।

‘ਬਿੱਗ ਬੌਸ 17’ ’ਚ ਅੰਕਿਤਾ ਲੋਖੰਡੇ ਇਹ ਕਹਿੰਦਿਆਂ ਦੇਖੀ ਗਈ ਸੀ ਕਿ ਸੁਸ਼ਾਂਤ ਸਿੰਘ ਰਾਜਪੂਤ ਨੂੰ ਵੀ ਕਲੌਸਟੇਰੋਫੋਬੀਆ ਸੀ। ਇਹ ਇਕ ਚਿੰਤਾ ਸਬੰਧੀ ਵਿਕਾਰ ਹੈ, ਜੋ ਡਰ ਨਾਲ ਸਬੰਧਤ ਸਮੱਸਿਆ ਹੈ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਬਿਆਨ ਨੂੰ ਲੈ ਕੇ ਇੰਨਾ ਰੌਲਾ ਕਿਉਂ ਪਿਆ ਹੈ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ 'ਚ ਬੱਝੇ ਆਮਿਰ ਖ਼ਾਨ ਦੀ ਧੀ ਇਰਾ ਤੇ ਨੂਪੁਰ ਸ਼ਿਖਰੇ, ਸਾਹਮਣੇ ਆਈਆਂ ਤਸਵੀਰਾਂ

ਰੀਆ ਚੱਕਰਵਰਤੀ ਨੇ ਕਿਹਾ ਸੀ, ‘‘ਸੁਸ਼ਾਂਤ ਦਵਾਈ ਲੈਂਦਾ ਹੈ’’
ਦਰਅਸਲ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਨੇ ਇਕ ਇੰਟਰਵਿਊ ’ਚ ਖ਼ੁਲਾਸਾ ਕੀਤਾ ਸੀ ਕਿ ਸੁਸ਼ਾਂਤ ਨੂੰ ਕਲੌਸਟੇਰੋਫੋਬੀਆ ਸੀ। ਉਸ ਨੇ ਖ਼ੁਦ ਰੀਆ ਨੂੰ ਦੱਸਿਆ ਕਿ ਉਹ ਫਲਾਈਟ ਤੋਂ ਬਹੁਤ ਕਲੌਸਟੇਰੋਫੋਬਿਕ ਹੈ। ਇਸ ਦੇ ਲਈ ਉਹ ਦਵਾਈ ਵੀ ਲੈਂਦਾ ਹੈ। ਉਹ ਹਮੇਸ਼ਾ ਉਹ ਦਵਾਈ ਆਪਣੇ ਨਾਲ ਰੱਖਦਾ ਸੀ ਤੇ ਫਲਾਈਟ ’ਚ ਸਵਾਰ ਹੋਣ ਤੋਂ ਪਹਿਲਾਂ ਇਸ ਦਾ ਸੇਵਨ ਕਰਦਾ ਸੀ।

ਅੰਕਿਤਾ ਨੇ ਰੀਆ ਦੇ ਦਾਅਵੇ ਨੂੰ ਕੀਤਾ ਸੀ ਖਾਰਜ
ਅੰਕਿਤਾ ਨੇ ਰੀਆ ਦੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਸੀ। ਉਸ ਨੇ ਸੁਸ਼ਾਂਤ ਦੀ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ’ਚ ਉਹ ਖ਼ੁਦ ਫਲਾਈਟ ਉਡਾਉਂਦੇ ਨਜ਼ਰ ਆ ਰਹੇ ਹਨ। ਇਸ ਨੂੰ ਸ਼ੇਅਰ ਕਰਦਿਆਂ ਅੰਕਿਤਾ ਨੇ ਕੈਪਸ਼ਨ ’ਚ ਲਿਖਿਆ, ‘‘ਕੀ ਇਹ ਕਲੌਸਟੇਰੋਫੋਬੀਆ ਹੈ? ਤੁਸੀਂ ਹਮੇਸ਼ਾ ਉੱਡਣਾ ਚਾਹੁੰਦੇ ਸੀ ਤੇ ਤੁਸੀਂ ਕੀਤਾ। ਸਾਨੂੰ ਤੁਹਾਡੇ ’ਤੇ ਮਾਣ ਹੈ।’’

PunjabKesari

ਸੁਸ਼ਾਂਤ ਨੇ ਖ਼ੁਦ ਕੀਤਾ ਸੀ ਖ਼ੁਲਾਸਾ
ਉਥੇ ਹੀ ਸਾਲ 2015 ’ਚ ਸੁਸ਼ਾਂਤ ਨੇ ਖ਼ੁਦ ਖ਼ੁਲਾਸਾ ਕੀਤਾ ਸੀ ਕਿ ਉਹ ਕਲੌਸਟੇਰੋਫੋਬੀਆ ਨਾਲ ਜੂਝ ਰਹੇ ਸਨ। ਉਨ੍ਹਾਂ ਨੇ ਜ਼ੀ ਕੈਫੇ ਨੂੰ ਇਕ ਇੰਟਰਵਿਊ ਦਿੱਤਾ, ਜਿਸ ’ਚ ਉਸ ਨੇ ਸੱਚ ਤੇ ਝੂਠ ਨਾਲ ਜੁੜੀ ਇਕ ਗੇਮ ਖੇਡੀ। ਉਨ੍ਹਾਂ ਨੇ ਆਪਣੇ ਬਾਰੇ ਤਿੰਨ ਤੱਥ ਦੱਸਣੇ ਸਨ, ਜਿਨ੍ਹਾਂ ’ਚੋਂ ਇਕ ਝੂਠ ਸੀ। ਸੁਸ਼ਾਂਤ ਨੇ ਤਿੰਨ ਗੱਲਾਂ ਦੱਸੀਆਂ– 1. ਉਸ ਨੂੰ ਕਲੌਸਟੇਰੋਫੋਬੀਆ ਹੈ, 2. ਉਹ ਹਰ ਰੋਜ਼ 6 ਘੰਟੇ ਸੌਂਦਾ ਹੈ, 3. ਉਹ ਬਹੁਤ ਬੁਰਾ ਗਾਇਕ ਹੈ। ਬਾਅਦ ’ਚ ਉਸ ਨੇ ਖ਼ੁਲਾਸਾ ਕੀਤਾ ਕਿ ਦੂਜਾ ਬਿਆਨ ਝੂਠਾ ਸੀ। ਉਹ ਇਨਸੌਮਨੀਆ ਤੋਂ ਪੀੜਤ ਹੈ ਤੇ ਹਰ ਰੋਜ਼ ਸਿਰਫ਼ ਦੋ ਘੰਟੇ ਹੀ ਸੌਂ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News