ਅਨੀਤਾ ਹਸਨੰਦਾਨੀ ਨੇ ਇੰਸਟਾ ’ਤੇ ਸਾਂਝੀ ਕੀਤੀ ਵੀਡੀਓ, ਦੱਸੇ ਬ੍ਰੈਸਟਫੀਡਿੰਗ ਦੇ ਫ਼ਾਇਦੇ

Friday, May 07, 2021 - 03:26 PM (IST)

ਅਨੀਤਾ ਹਸਨੰਦਾਨੀ ਨੇ ਇੰਸਟਾ ’ਤੇ ਸਾਂਝੀ ਕੀਤੀ ਵੀਡੀਓ, ਦੱਸੇ ਬ੍ਰੈਸਟਫੀਡਿੰਗ ਦੇ ਫ਼ਾਇਦੇ

ਮੁੰਬਈ: ਫ਼ਿਲਮ ਇੰਡਸਟਰੀ ’ਚ ਕਈ ਸਿਤਾਰੇ ਅਜਿਹੇ ਹਨ ਜੋ ਆਪਣੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਚੀਜ਼ਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਅਦਾਕਾਰਾ ਅਨਿਤਾ ਹਸਨੰਦਾਨੀ ਵੀ ਆਪਣੇ ਵੱਖਰੇ ਅੰਦਾਜ਼ ਲਈ ਮਸ਼ਹੂਰ ਹੈ। ਹੁਣ ਉਨ੍ਹਾਂ ਨੇ ਬ੍ਰੈਸਟਫੀਡਿੰਗ ਨੂੰ ਲੈ ਕੇ ਆਪਣੀ ਰਾਏ ਦਿੱਤੀ ਹੈ। ਹਾਲ ਹੀ ’ਚ ਅਨੀਤਾ ਮਾਂ ਬਣੀ ਹੈ ਅਤੇ ਅਤੇ ਉਨ੍ਹਾਂ ਨੇ ਦੱਸਿਆ ਕਿ ਬੱਚੇ ਲਈ ਮਾਂ ਦਾ ਦੁੱਧ ਕਿੰਨਾ ਜ਼ਰੂਰੀ ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਹੈ। 

PunjabKesari
ਵੀਡੀਓ ’ਚ ਅਨੀਤਾ ਦੇ ਨਾਲ ਉਨ੍ਹਾਂ ਦਾ ਪੁੱਤਰ ਵੀ ਨਜ਼ਰ ਆ ਰਿਹਾ ਹੈ। ਵੀਡੀਓ ’ਚ ਉਹ ਕਹਿ ਰਹੀ ਹੈ ਕਿ ਉਹ ਆਰਵ ਨੂੰ ਹੁਣ ਤੱਕ ਬ੍ਰੈਸਟਫੀਡ ਦਿੰਦੀ ਹੈ। ਅਨੀਤਾ ਕਹਿੰਦੀ ਹੈ ਕਿ ਮੇਰਾ ਸਭ ਤੋਂ ਵੱਡਾ ਪ੍ਰਸੰਗ ਹੈ ਕਿ ਕੀ ਮੈਂ ਆਪਣੇ ਬੱਚੇ ਲਈ ਸਭ ਕੁਝ ਕਰਾਂ ? ਜਦੋਂ ਤੋਂ ਆਰਵ ਪੈਦਾ ਹੋਇਆ, ਸਭ ਨੇ ਮੈਨੂੰ ਇਕ ਹੀ ਸਲਾਹ ਦਿੱਤੀ ਚਾਹੇ ਡਾਕਟਰ ਹੋਵੇ, ਕਿ ਬੱਚੇ ਲਈ ਮਾਂ ਦਾ ਦੁੱਧ ਕਿੰਨਾ ਲਾਹੇਵੰਦ ਹੈ।


ਅਨੀਤਾ ਨੇ ਅੱਗੇ ਕਿਹਾ ਕਿ ਬੈ੍ਰਸਟ ਮਿਲਕ ’ਚ ਉਹ ਐਂਟੀ-ਬਾਡੀਜ਼ ਹੁੰਦੀ ਹੈ ਜੋ ਤੁਹਾਡੇ ਬੱਚੇ ਦੀ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦੀ ਹੈ। ਮੈਂ ਫ਼ੈਸਲਾ ਲਿਆ ਹੈ ਕਿ ਮੈਂ ਆਰਵ ਨੂੰ ਬ੍ਰੈਸਟਫੀਡ ਕਰਵਾਂਗੀ ਜਦੋਂ ਤੱਕ ਮੈਂ ਕਰਵਾ ਸਕਦੀ ਹਾਂ ਕਰੀਬ ਛੇ ਮਹੀਨੇ ਤੱਕ। ਬ੍ਰੈਸਟਫੀਡ ਸਭ ਤੋਂ ਬੈਸਟ ਫੀਡ ਹੁੰਦੀ ਹੈ ਤੁਹਾਡੇ ਬੱਚੇ ਦੇ ਲਈ’। 

PunjabKesari
ਅਨੀਤਾ ਅਤੇ ਉਨ੍ਹਾਂ ਦੇ ਪਤੀ ਰੋਹਿਤ ਰੈੱਡੀ ਆਪਣੇ ਪੁੱਤਰ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਹਨ। ਹਾਲ ਹੀ ’ਚ ਉਨ੍ਹਾਂ ਨੇ ਆਰਵ ਲਈ ਇਕ ਪਾਲਨਾ ਖਰੀਦਿਆ ਸੀ ਜਿਸ ਦੀ ਕੀਮਤ 18,999 ਰੁਪਏ ਹੈ। ਅਨੀਤਾ ਨੇ 9 ਫਰਵਰੀ ਨੂੰ ਪੁੱਤਰ ਆਰਵ ਨੂੰ ਜਨਮ ਦਿੱਤਾ ਸੀ। ਇਨੀਂ ਦਿਨੀਂ ਉਹ ਮਦਰਹੁੱਡ ਦਾ ਕਾਫ਼ੀ ਆਨੰਦ ਲੈ ਲਈ ਹੈ ਅਤੇ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਸਰਗਰਮ ਹੈ। ਉਹ ਹਮੇਸ਼ਾ ਤੋਂ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਪੁੱਤਰ ਆਰਵ ਦੇ ਨਾਲ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝੀਆਂ ਕਰ ਰਹੀ ਹੈ।  


author

Aarti dhillon

Content Editor

Related News