ਅਸਲ ਜ਼ਿੰਦਗੀ ''ਚ ਬੇਹੱਦ ਹੌਟ ਹੈ ਅੰਗੂਰੀ ਭਾਬੀ (ਤਸਵੀਰਾਂ)

12/12/2015 4:43:00 PM

ਨਵੀਂ ਦਿੱਲੀ : ਐਂਡ ਟੀ.ਵੀ. ''ਤੇ ਪ੍ਰਸਾਰਿਤ ਹੁੰਦੇ ਸੀਰੀਅਲ ''ਭਾਬੀ ਜੀ ਘਰ ਪਰ ਹੈਂ'' ''ਚ ਅੰਗੂਰੀ ਭਾਬੀ ਭਾਵ ਸ਼ਿਲਪਾ ਸ਼ਿੰਦੇ ਦਾ ਕਿਰਦਾਰ ਕਾਫੀ ਦਿਲਚਸਪ ਹੈ। ਸੀਰੀਅਲ ''ਚ ਸਾਧਾਰਨ ਔਰਤ ਦਾ ਕਿਰਦਾਰ ਨਿਭਾਉਣ ਵਾਲੀ ਸ਼ਿਲਪਾ ਅਸਲ ਜ਼ਿੰਦਗੀ ''ਚ ਕਾਫੀ ਬਿੰਦਾਸ ਹੈ। 
ਮੀਡੀਆ ਅਨੁਸਾਰ ਸ਼ਿਲਪਾ ਦਾ ਅਜੇ ਵਿਆਹ ਨਹੀਂ ਹੋਇਆ। ਮੀਡੀਆ ''ਚ ਛਪੀਆਂ ਖ਼ਬਰਾਂ ਅਨੁਸਾਰ ਸਾਲ 2009 ਵਿਚ ਉਸ ਦਾ ਵਿਆਹ ਅਦਾਕਾਰ ਰੋਮਿਤ ਨਾਲ ਹੋਣਾ ਸੀ ਪਰ ਅਚਾਨਕ ਇਹ ਰਿਸ਼ਤਾ ਟੁੱਟ ਗਿਆ।
ਸ਼ਿਲਪਾ ਪਿਛਲੇ 15 ਸਾਲਾਂ ਤੋਂ ਟੀ.ਵੀ. ਜਗਤ ਨਾਲ ਜੁੜੀ ਹੋਈ ਹੈ। ਉਸ ਨੇ ਦੂਰਦਰਸ਼ਨ, ਸਟਾਰ ਪਲੱਸ, ਐਂਡ ਟੀ.ਵੀ., ਸਬ ਟੀ.ਵੀ. ਅਤੇ ਲਾਈਫ ਓ.ਕੇ. ਵਰਗੇ ਕਈ ਚੈਨਲਾਂ ''ਚ ਕੰਮ ਕੀਤਾ ਹੈ। ''ਕਭੀ ਆਏ ਨ ਜੁਦਾਈ'', ''ਲਾਲ ਮਿਰਚੀ'', ''ਮਾਇਕਾ'', ''ਚਿੜੀਆਘਰ'', ''ਦੇਵੋਂ ਕੇ ਦੇਵ ਮਹਾਦੇਵ'' ਅਤੇ ''ਲਾਪਤਾਗੰਜ'' ਵਰਗੇ ਕਈ ਸੀਰੀਅਲਾਂ ''ਚ ਉਸ ਨੇ ਕੰਮ ਕੀਤਾ ਹੈ। ਸ਼ਿਲਪਾ ਕਹਿੰਦੀ ਹੈ ਕਿ ਧਾਰਮਿਕ ਸੀਰੀਅਲਾਂ ''ਚ ''ਦੇਵੀ'' ਦੇ ਕਿਰਦਾਰ ਨਿਭਾਉਣਾ ਉਸ ਨੂੰ ਬਿਲਕੁਲ ਪਸੰਦ ਨਹੀਂ।
ਮੀਡੀਆ ''ਚ ਆਈਆਂ ਖ਼ਬਰਾਂ ਅਨੁਸਾਰ ਕੁਝ ਦਿਨ ਪਹਿਲਾਂ ਨਿਰਮਾਤਾ-ਨਿਰਦੇਸ਼ਕ ਰਾਕੇਸ਼ ਚੌਧਰੀ ਨਾਲ ਉਸ ਦਾ ਝਗੜਾ ਹੋਇਆ ਸੀ। ਜ਼ਿਕਰਯੋਗ ਹੈ ਕਿ ਸ਼ਿਲਪਾ ਮਰਾਠੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਉਸ ਦੀ ਭਾਸ਼ਾ ਹਿੰਦੀ ਹੈ ਪਰ ਉਹ ਮਰਾਠੀ ਵੀ ਬੋਲ ਲੈਂਦੀ ਹੈ। ਦਿਖਾ ਰਹੇ ਹਾਂ ਅੰਗੂਰੀ ਭਾਬੀ ਭਾਵ ਸ਼ਿਲਪਾ ਦੀਆਂ ਕੁਝ ਗਲੈਮਰਸ ਤਸਵੀਰਾਂ, ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਨਹੀਂ ਦੇਖੀਆਂ।


Related News