''ਅੰਗੂਰੀ ਭਾਭੀ'' ਨੇ ਕੀਤਾ ਆਪਣੇ ਕੈਰੀਅਰ ਨਾਲ ਸਮਝੌਤਾ, ਲਿਆ ਇਹੋ ਜਿਹੇ ਫੈਸਲਾ

Thursday, Apr 14, 2016 - 01:06 PM (IST)

''ਅੰਗੂਰੀ ਭਾਭੀ'' ਨੇ ਕੀਤਾ ਆਪਣੇ ਕੈਰੀਅਰ ਨਾਲ ਸਮਝੌਤਾ, ਲਿਆ ਇਹੋ ਜਿਹੇ ਫੈਸਲਾ

ਮੁੰਬਈ : ਟੀ.ਵੀ. ਦਾ ਕਾਮੇਡੀ ਸ਼ੋਅ ''ਭਾਭੀ ਜੀ ਘਰ ਪੇ ਹੈਂ'' ''ਚ ''ਅੰਗੂਰੀ ਭਾਬੀ'' ਦੇ ਕਿਰਦਾਰ ਨਾਲ ਮਸ਼ਹੂਰ ਹੋਣ ਵਾਲੀ ਅਦਾਕਾਰਾ ਸ਼ਿਲਪਾ ਸ਼ਿੰਦੇ ਦੀ ਇਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਨੇ ਆਪਣੇ ਨਿਜੀ ਜ਼ਿੰਦਗੀ ''ਚ ਬਹੁਤ ਉਤਾਅ-ਚੜਾਅ ਦੇਖੇ ਹਨ ਪਰ ਹੁਣ ਉਹ ਆਪਣੇ ਕੈਰੀਅਰ ''ਚ ਵੀ ਉਤਾਅ-ਚੜਾਅ ਦਾ ਸਾਹਮਣਾ ਕਰ ਰਹੀ ਹੈ। ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਿਲਪਾ ਹੁਣ ਕਦੀ ਵੀ ਟੀ.ਵੀ. ਸ਼ੋਅ ''ਚ ਨਜ਼ਰ ਨਹੀਂ ਆਵੇਗੀ। ਉਨ੍ਹਾਂ ਦੇ ''ਭਾਭੀ ਜੀ ਘਰ ਪੇ ਹੈਂ'' ਸੀਰੀਅਲ ਛੱਡਣ ਤੋਂ ਬਾਅਦ ਉਨ੍ਹਾਂ ਦਾ ਕੈਰੀਅਰ ਪੂਰੀ ਤਰ੍ਹਾਂ ਖ਼ਤਮ ਹੁੰਦਾ ਦਿਖਾਈ ਦੇ ਰਿਹਾ ਹੈ। ਅਸਲ ''ਚ ਇਹ ਸੀਰੀਅਲ ਛੱਡਣ ਅਤੇ ਗਲਤ ਵਿਵਹਾਰ ਕਰਨ ਕਾਰਨ ਸੀਰੀਅਲ ਦੇ ਨਿਰਮਾਤਾ ਬਿਨੇ ਕਪੂਰ ਨੇ ਸ਼ਿਲਪਾ ਵਿਰੁੱਧ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਸ਼ਿਲਪਾ ਨੇ ਕਿਹਾ ਕਿ ਉਹ ਟੀ.ਵੀ. ਦੀ ਦੁਨੀਆ ''ਚ ਵਾਪਸ ਨਹੀਂ ਆਵੇਗੀ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਨੂੰ ਉਨ੍ਹਾਂ ''ਤੇ ਬੈਨ ਲਗਾਉਣ ਦੀ ਕੋਈ ਲੋੜ ਨਹੀਂ ਹੈ। ਇਸ ਮਾਮਲੇ ''ਚ ਸ਼ਿਲਪਾ ਵੀ ਝੁਕਣ ਲਈ ਤਿਆਰ ਨਹੀਂ ਹੈ। ਉਨ੍ਹਾਂ ਨੇ ਇਕ ਇੰਟਰਵਿਊ ''ਚ ਕਿਹਾ ਕਿ ਉਹ ਸ਼ੋਅ ਦੇ ਨਿਰਮਾਤਾ ਨੂੰ ਕੋਰਟ ਤੱਕ ਲੈ ਕੇ ਜਾਵੇਗੀ।


Related News