ਪੂਰਾ ਹੋਇਆ ਅਨਨਿਆ ਪਾਂਡੇ ਦੀ ਜ਼ਿੰਦਗੀ ਦਾ ਇਹ ਸੁਪਨਾ

Sunday, May 30, 2021 - 04:35 PM (IST)

ਪੂਰਾ ਹੋਇਆ ਅਨਨਿਆ ਪਾਂਡੇ ਦੀ ਜ਼ਿੰਦਗੀ ਦਾ ਇਹ ਸੁਪਨਾ

ਮੁੰਬਈ (ਬਿਊਰੋ)– ਅਨਨਿਆ ਪਾਂਡੇ ਨੇ ਬਾਲੀਵੁੱਡ ’ਚ ਆਪਣੇ 2 ਸਾਲ ਪੂਰੇ ਕਰ ਲਏ ਹਨ। ਅਨਨਿਆ ਨੇ 2019 ’ਚ ਟਾਈਗਰ ਸ਼ਰਾਫ ਤੇ ਤਾਰਾ ਸੁਤਾਰੀਆ ਨਾਲ ਪਹਿਲੀ ਫ਼ਿਲਮ ‘ਸਟੂਡੈਂਟ ਆਫ ਦਿ ਈਅਰ 2’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। 

ਇਨ੍ਹਾਂ 2 ਸਾਲਾਂ ’ਚ ਕਾਫੀ ਪ੍ਰਸਿੱਧੀ ਖੱਟ ਚੁੱਕੀ ਅਨਨਿਆ ਨੇ ਇੰਸਟਾਗ੍ਰਾਮ ’ਤੇ ਆਪਣੇ ਫ਼ਿਲਮੀ ਸਫਰ ਨੂੰ ਦਿਖਾਉਂਦਿਆਂ ਕੁਝ ਖ਼ਾਸ ਪਲਾਂ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਸੀ। ਉਸ ਨੇ ਇੰਸਟਾ ਸਟੋਰੀ ’ਤੇ ਆਪਣੇ ਫ਼ਿਲਮੀ ਸਫਰ ’ਚ ਸਾਥ ਦੇਣ ਵਾਲਿਆਂ ਦਾ ਧੰਨਵਾਦ ਅਦਾ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਵਾਣੀ ਕਪੂਰ ਦਾ ਹੁਣ ਤਕ ਦਾ ਸਭ ਤੋਂ ਹੌਟ ਫੋਟੋਸ਼ੂਟ ਆਇਆ ਸਾਹਮਣੇ, ਦੇਖੋ ਤਸਵੀਰਾਂ

ਨਾਲ ਹੀ ਇਕ ਇੰਟਰਵਿਊ ’ਚ ਉਸ ਨੇ ਕਿਹਾ, ‘ਪਿਛਲੇ ਦੋ ਸਾਲਾਂ ਦਾ ਸਫਰ ਸ਼ਾਨਦਾਰ ਰਿਹਾ ਹੈ। ਮੈਂ ਅਸਲ ’ਚ ਬਹੁਤ ਧੰਨਵਾਦੀ ਹਾਂ, ਜੋ ਆਪਣੇ ਸੁਪਨੇ ਨੂੰ ਮਾਣ ਰਹੀ ਹਾਂ। ਆਪਣੇ ਆਲੇ-ਦੁਆਲੇ ਦੇ ਸਾਰੇ ਲੋਕਾਂ ਦਾ ਪਿਆਰ, ਉਤਸ਼ਾਹ, ਗਿਆਨ ਤੇ ਸਲਾਹ ਦੇ ਬਿਨਾਂ ਇਥੇ ਹੋਣਾ ਸੰਭਵ ਨਹੀਂ ਸੀ।’

ਦੱਸਣਯੋਗ ਹੈ ਕਿ ਅਨਨਿਆ ਦੀ ਅਦਾਕਾਰੀ ਨੂੰ ‘ਸਟੂਡੈਂਟ ਆਫ ਦਿ ਈਅਰ 2’ ’ਚ ਖੂਬ ਪਸੰਦ ਕੀਤਾ ਗਿਆ ਸੀ। ਅਨਨਿਆ ਮਸ਼ਹੂਰ ਅਦਾਕਾਰ ਚੰਕੀ ਪਾਂਡੇ ਦੀ ਬੇਟੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News