ਜਨਮਦਿਨ ਮੌਕੇ ’ਤੇ ਜਾਣੋ ਕਿੰਨੀ ਹੈ ਅਨਨਿਆ ਪਾਂਡੇ ਦੀ ਨੈੱਟਵਰਥ, ਲਗਜ਼ਰੀ ਕਾਰਾਂ ਦਾ ਰੱਖਦੀ ਹੈ ਸ਼ੌਕ

Sunday, Oct 30, 2022 - 12:32 PM (IST)

ਜਨਮਦਿਨ ਮੌਕੇ ’ਤੇ ਜਾਣੋ ਕਿੰਨੀ ਹੈ ਅਨਨਿਆ ਪਾਂਡੇ ਦੀ ਨੈੱਟਵਰਥ, ਲਗਜ਼ਰੀ ਕਾਰਾਂ ਦਾ ਰੱਖਦੀ ਹੈ ਸ਼ੌਕ

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨਨਿਆ ਪਾਂਡੇ ਅੱਜ ਆਪਣਾ 24ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਦੀ ਖੂਬਸੂਰਤੀ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ। ਅਨਨਿਆ ਪਾਂਡੇ ਨੇ ਫ਼ਿਲਮੀ ਕਰੀਅਰ ’ਚ ਕਾਫ਼ੀ ਮਸ਼ਹੂਰ ਫ਼ਿਲਮਾਂ ਦਿੱਤੀਆਂ ਹਨ।ਅਦਾਕਾਰਾ ਨੇ ਬਹੁਤ ਘੱਟ ਸਮੇਂ ’ਚ ਆਪਣੀ ਪਹਿਚਾਣ ਬਣਾਈ ਹੈ।

PunjabKesari
 

ਫ਼ਿਲਮੀ ਕਰੀਅਰ ਦੀ ਸ਼ੁਰੂਆਤ

ਅਨਨਿਆ ਪਾਂਡੇ ਨੇ 'ਸਟੂਡੈਂਟ ਆਫ ਦਿ ਈਅਰ 2' ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਫ਼ਿਲਮ ਇੰਡਸਟਰੀ ਨੂੰ ਕਾਫ਼ੀ ਦਮਦਾਰ ਫ਼ਿਲਮਾਂ ਦਿੱਤੀਆਂ ਹਨ। ਅਦਾਕਾਰਾ ਨੂੰ ਅਦਾਕਾਰੀ ਵਿਰਾਸਤ ’ਚ ਮਿਲੀ ਹੈ। ਉਸ ਦੇ ਪਿਤਾ ‘ਚੰਕੀ ਪਾਂਡੇ’ ਵੀ ਆਪਣੇ ਸਮੇਂ ਦੇ ਮਹਾਨ ਅਦਾਕਾਰ ਰਹੇ ਹਨ। 

PunjabKesari

ਇਹ ਵੀ ਪੜ੍ਹੋ : ਅਹਿਮਦਾਬਾਦ ਦੀਆਂ ਸੜਕਾਂ ’ਤੇ ਗੂੰਜਿਆ ਕਾਰਤਿਕ ਆਰੀਅਨ ਦਾ ਨਾਂ, ਪ੍ਰਸ਼ੰਸਕਾਂ ਦੀ ਭੀੜ ਵੀਡੀਓ ’ਚ ਆਈ ਨਜ਼ਰ

ਦੱਸ ਦੇਈਏ ਕਿ ਅਨਨਿਆ ਪਾਂਡੇ ਬਾਲੀਵੁੱਡ ਦੀਆਂ ਬਹੁਤ ਹੀ ਅਮੀਰ ਅਦਾਕਾਰਾਂ ’ਚੋਂ ਗਿਣੀ ਜਾਂਦੀ ਹੈ। ਖ਼ਬਰਾਂ ਮੁਤਾਬਕ ਅਦਾਕਾਰਾ ਦੀ ਕੁੱਲ ਜਾਇਦਾਦ 30 ਕਰੋੜ ਰੁਪਏ ਤੋਂ ਵੱਧ ਹੈ। ਅਨਨਿਆ ਆਪਣੀ ਹਰ ਫ਼ਿਲਮ ਲਈ ਦੋ ਕਰੋੜ ਰੁਪਏ ਦੀ ਮੋਟੀ ਫ਼ੀਸ ਲੈਂਦੀ ਹੈ। 

PunjabKesari

ਅਨਨਿਆ ਪਾਂਡੇ ਦੀ ਜਾਇਦਾਦ 

ਅਨਨਿਆ ਪਾਂਡੇ ਦਾ ਆਪਣਾ ਆਲੀਸ਼ਾਨ ਘਰ ਹੈ। ਉਹ ਮੁੰਬਈ ਦੇ ਪਾਲੀ ਹਿੱਲ ਦੇ ਘਰ ’ਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਉਸ ਦੇ ਘਰ ਦੀ ਕੀਮਤ ਕਰੋੜਾਂ ’ਚ ਦੱਸੀ ਜਾਂਦੀ ਹੈ। ਅਨਨਿਆ ਪਾਂਡੇ ਨੂੰ ਲਗਜ਼ਰੀ ਕਾਰਾਂ ਦਾ ਬਹੁਤ ਸ਼ੌਕ ਹੈ। ਅਦਾਕਾਰਾ ਦੀ ਕਾਰ ਕਲੈਕਸ਼ਨ ’ਚ 88.24 ਲੱਖ ਰੁਪਏ ਦੀ ‘ਰੇਂਜ ਰੋਵਰ ਸਪੋਰਟ’ 63.30 ਲੱਖ ਰੁਪਏ ਦੀ ‘ਮਰਸੀਡੀਜ਼-ਬੈਂਜ਼ ਈ-ਕਲਾਸ’, 33 ਲੱਖ ਰੁਪਏ ਦੀ ‘ਸਕੋਡਾ ਕੋਡਿਆਕ’ ਅਤੇ ਕਈ ਹੋਰ ‘ਮਹਿੰਗੀਆਂ ਕਾਰਾਂ’ ਸ਼ਾਮਲ ਹਨ। 

PunjabKesari


author

Shivani Bassan

Content Editor

Related News