ਅਮਾਇਰਾ ਦਸਤੂਰ ਦੀ ਹਿੰਦੀ, ਤਾਮਿਲ, ਤੇਲਗੂ ਤੋਂ ਬਾਅਦ ਅਗਲੀ ਪਾਰੀ ਪੰਜਾਬ ’ਚ ਸ਼ੁਰੂ
Monday, Aug 01, 2022 - 04:24 PM (IST)
ਮੁੰਬਈ (ਬਿਊਰੋ)– ਅਮਾਇਰਾ ਦਸਤੂਰ ਨੇ ਹਿੰਦੀ, ਤਾਮਿਲ ਤੇ ਤੇਲਗੂ ਫ਼ਿਲਮਾਂ ’ਚ ਖ਼ੁਦ ਨੂੰ ਸਾਬਿਤ ਕੀਤਾ ਹੈ। ਹੁਣ ਅਮਾਇਰਾ ਪੰਜਾਬੀ ਫ਼ਿਲਮ ਇੰਡਸਟਰੀ ’ਚ ਧਮਾਲ ਮਚਾਉਣ ਲਈ ਤਿਆਰ ਹੈ।
ਕਿਹਾ ਜਾ ਸਕਦਾ ਹੈ ਕਿ ਫ਼ਿਲਮ ਰਾਹੀਂ ਅਮਾਇਰਾ ਨੇ ਪੈਨ ਇੰਡੀਆ ਸਟਾਰ ਬਣਨ ਦੇ ਆਪਣੇ ਟੀਚੇ ਵੱਲ ਇਕ ਹੋਰ ਕਦਮ ਪੁੱਟਿਆ ਹੈ। ਅਮਾਇਰਾ ਦਾ ਮੰਨਣਾ ਹੈ ਕਿ ਪ੍ਰਤਿਭਾ ਦਾ ਇਹ ਅਦਾਨ-ਪ੍ਰਦਾਨ ਸਟੀਰੀਓਟਾਈਪਸ ਨੂੰ ਵੀ ਤੋੜ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਜਾਨੋਂ ਮਾਰਨ ਦੀ ਧਮਕੀ ਮਿਲਣ ਮਗਰੋਂ ਸਲਮਾਨ ਖ਼ਾਨ ਨੂੰ ਮਿਲਿਆ ਬੰਦੂਕ ਦਾ ਲਾਇਸੰਸ, ਗੱਡੀ ਵੀ ਕਰਵਾਈ ਬੁਲੇਟ ਪਰੂਫ
ਉਹ ਕਹਿੰਦੀ ਹੈ, ‘‘ਇਹ ਸੰਦੇਸ਼ ਦਿੰਦਾ ਹੈ ਕਿ ਸਾਨੂੰ ਖ਼ਾਸ ਸੱਭਿਆਚਾਰਾਂ ਦੇ ਲੋਕਾਂ ਨੂੰ ਸਟੀਰੀਓਟਾਈਪ ਨਹੀਂ ਕਰਨਾ ਚਾਹੀਦਾ। ਉਦਾਹਰਣ ਲਈ ਅਦਾਕਾਰਾ ਸਮਾਂਥਾ ਪ੍ਰਭੂ ਹਿੰਦੀ ਫ਼ਿਲਮ ਉਦਯੋਗ ’ਚ ਪ੍ਰਵੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਇਕ ਮਹੱਤਵਪੂਰਨ ਕਦਮ ਹੈ ਕਿਉਂਕਿ ਅਸੀਂ ਵੱਖ-ਵੱਖ ਪਿਛੋਕੜ ਵਾਲੇ ਲੋਕਾਂ ਨੂੰ ਸਵੀਕਾਰ ਕਰ ਰਹੇ ਹਾਂ।’’
ਅਮਾਇਰਾ ਅੱਗੇ ਕਹਿੰਦੀ ਹੈ, ‘‘ਮੈਂ ਇਕ ਪੈਨ ਇੰਡੀਆ ਸਟਾਰ ਬਣਨ ਦੀ ਇੱਛਾ ਰੱਖਦੀ ਹਾਂ, ਜੋ ਸਾਰਿਆਂ ਨੂੰ ਆਕਰਸ਼ਿਤ ਕਰ ਰਹੀ ਹੈ। ਸਾਡੇ ਕੋਲ ਇਹ ਪੂਰੀ ਖੇਤਰੀ ਚੀਜ਼ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਹੁਣ ਖ਼ਾਸ ਤੌਰ ’ਤੇ ਇਸ ਇੰਡਸਟਰੀ ਦੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਫ਼ਿਲਮਾਂ ਬਣਾਉਣ ਲਈ ਓਪਨ ਹਨ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।