‘ਸਈਆਂ ਸੇ’ ਨਾਲ ਮੁੜ ਗੂੰਜੇਗੀ ਅਰਿਜੀਤ ਦੀ ਭੈਣ ਅੰਮ੍ਰਿਤਾ ਸਿੰਘ ਦੀ ਜਾਦੂਈ ਆਵਾਜ਼

Sunday, Jun 04, 2023 - 10:35 AM (IST)

‘ਸਈਆਂ ਸੇ’ ਨਾਲ ਮੁੜ ਗੂੰਜੇਗੀ ਅਰਿਜੀਤ ਦੀ ਭੈਣ ਅੰਮ੍ਰਿਤਾ ਸਿੰਘ ਦੀ ਜਾਦੂਈ ਆਵਾਜ਼

ਮੁੰਬਈ (ਬਿਊਰੋ)– ਮੰਨੇ-ਪ੍ਰਮੰਨੇ ਗਾਇਕ ਅਰਿਜੀਤ ਸਿੰਘ ਦੀ ਭੈਣ ਅੰਮ੍ਰਿਤਾ ਸਿੰਘ ਨੇ ਨੈੱਟਫਲਿਕਸ ’ਤੇ ਰਿਲੀਜ਼ ਹੋਈ ਫ਼ਿਲਮ ‘ਪਗਲੈਟ’ ਲਈ ਅਰਿਜੀਤ ਸਿੰਘ ਤੇ ਰਫਤਾਰ ਨਾਲ ਆਪਣਾ ਪਹਿਲਾ ਗਾਣਾ ਗਾਇਆ ਸੀ, ਜਿਸ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਐਮੀ ਵਿਰਕ ਨੇ ਜਿਉਣਾ ਮੌੜ ਦੇ ਕਿਰਦਾਰ ਨੂੰ ਨਿਭਾਉਣ ਦਾ ਤਜਰਬਾ ਕੀਤਾ ਸਾਂਝਾ

ਇਸ ਗਾਣੇ ਦੀ ਪ੍ਰਸਿੱਧੀ ਤੋਂ ਬਾਅਦ ਅੰਮ੍ਰਿਤਾ ਸਿੰਘ ਨੇ ਨੌਜਵਾਨਾਂ ’ਤੇ ਕੇਂਦਰਿਤ ਬੰਗਾਲੀ ਫ਼ਿਲਮ ‘ਹੋਮਕਮਿੰਗ’ ਲਈ ਇਕ ਅਰਧ-ਸ਼ਾਸਤਰੀ ਗਾਣੇ ‘ਭਾਲਾਭਾਸ਼ੀਬੇ ਬੋਲੇ’ ਨੂੰ ਆਪਣੀ ਮਧੁਰ ਆਵਾਜ਼ ਦਿੱਤੀ ਸੀ।

ਆਪਣੀ ਵੱਖਰੀ ਪਛਾਣ ਬਣਾ ਰਹੀ ਅੰਮ੍ਰਿਤਾ ਗਾਣੇ ‘ਸਈਆਂ ਸੇ’ ਰਾਹੀਂ ਇਕ ਵਾਰ ਮੁੜ ਸਰੋਤਿਆਂ ਨੂੰ ਲੁਭਾ ਰਹੀ ਹੈ।

ਉਹ ਕਹਿੰਦੀ ਹੈ, ‘‘ਇਹ ਗਾਣਾ ਮੇਰੇ ਦਿਲ ਦੇ ਬਹੁਤ ਨੇੜੇ ਹੈ। ਮੈਂ ਇਸ ਮਿਊਜ਼ਿਕ ਵੀਡੀਓ ਨੂੰ ਲੈ ਕੇ ਉਤਸ਼ਾਹਿਤ ਹਾਂ।’’ ਦੱਸ ਦੇਈਏ ਕਿ ਅੰਮ੍ਰਿਤਾ ਆਪਣੇ ਭਰਾ ਅਰਿਜੀਤ ਨਾਲ ਕਈ ਵਾਰ ਸਟੇਜ ’ਤੇ ਲਾਈਵ ਪ੍ਰਫਾਰਮ ਕਰ ਚੁੱਕੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News