ਟੀ.ਵੀ. ''ਤੇ ਕੰਮ ਕਰੇਗੀ ਬਾਲੀਵੁੱਡ ਦੀ ਇਹ ਭੋਲੀ-ਭਾਲੀ ਅਦਾਕਾਰਾ
Tuesday, Feb 09, 2016 - 04:59 PM (IST)

ਮੁੰਬਈ : ਬਾਲੀਵੁੱਡ ਦੇ ਕਈ ਸਿਤਾਰੇ ਅੱਜਕਲ ਟੀ.ਵੀ. ''ਤੇ ਕੰਮ ਕਰ ਰਹੇ ਹਨ। ਹੁਣ ਅਦਾਕਾਰਾ ਅੰਮ੍ਰਿਤਾ ਰਾਵ ਨੇ ਵੀ ਟੀ.ਵੀ. ''ਤੇ ਵੀ ਕੰਮ ਕਰਨ ਦਾ ਫੈਸਲਾ ਕੀਤਾ ਹੈ। ''ਵਿਵਾਹ'', ''ਇਸ਼ਕ ਵਿਸ਼ਕ'' ਅਤੇ ''ਮੈਂ ਹੂੰ ਨ'' ਵਰਗੀਆਂ ਸਫਲ ਫਿਲਮਾਂ ''ਚ ਨਜ਼ਰ ਆਈ ਅੰਮ੍ਰਿਤਾ ਰਾਵ ''ਮੇਰਾ ਆਵਾਜ਼ ਹੀ ਪਹਿਚਾਨ ਹੈ'' ਸ਼ੋਅ ਵਿਚ ਕੰਮ ਕਰਨ ਵਾਲੀ ਹੈ। ਇਹ ਸ਼ੋਅ ਸੰਗੀਤ ਜਗਤ ''ਤੇ ਅਧਾਰਿਤ ਹੋਵੇਗਾ।
ਅੰਮ੍ਰਿਤਾ ਦੇ ਕਿਰਦਾਰ ਦਾ ਵੱਡੀ ਉਮਰ ਵਾਲਾ ਹਿੱਸਾ ਅਦਾਕਾਰਾ ਦੀਪਤੀ ਨਵਲ ਨਿਭਾਏਗੀ। ਨਿਵੇਦਿਤਾ ਬਸੁ ਨੇ ਕਿਹਾ, ''''ਅੰਮ੍ਰਿਤਾ ''ਮੇਰੀ ਆਵਾਜ਼ ਹੀ ਪਹਿਚਾਨ ਹੈ'' ਵਿਚ ਨਜ਼ਰ ਆਉਣ ਵਾਲੀ ਹੈ। ਇਹ ਪ੍ਰੋਗਰਾਮ ਐਂਡ ਟੀ.ਵੀ. ''ਤੇ ਪ੍ਰਸਾਰਿਤ ਹੋਵੇਗਾ। ਇਸ ''ਚ ਅੰਮ੍ਰਿਤਾ ਕਲਿਆਣੀ ਦਾ ਕਿਰਦਾਰ ਨਿਭਾਏਗੀ। ਇਹ ਸ਼ੋਅ ਸੀਮਤ ਕਿਸ਼ਤਾਂ ''ਚ ਪ੍ਰਸਾਰਿਤ ਹੋਵੇਗਾ ਅਤੇ ਇਸ ਦੀ ਸ਼ੂਟਿੰਗ ਅਸਲ ਥਾਵਾਂ ''ਤੇ ਕੀਤੀ ਜਾਵੇਗੀ।''