ਫ਼ਿਲਮ ''ਹਾਕਮ'' ''ਚ ਨਜ਼ਰ ਆਉਣਗੇ ਅੰਮ੍ਰਿਤ ਮਾਨ, ਪੋਸਟਰ ਕੀਤਾ ਜਾਰੀ

Wednesday, Jul 14, 2021 - 03:19 PM (IST)

ਫ਼ਿਲਮ ''ਹਾਕਮ'' ''ਚ ਨਜ਼ਰ ਆਉਣਗੇ ਅੰਮ੍ਰਿਤ ਮਾਨ, ਪੋਸਟਰ ਕੀਤਾ ਜਾਰੀ

ਚੰਡੀਗੜ੍ਹ: ਪੰਜਾਬੀ ਗਾਇਕ ਅੰਮ੍ਰਿਤ ਮਾਨ ਆਪਣੇ ਅਗ੍ਰੈਸ਼ਨ ਨੂੰ ਹੁਣ ਗਾਣਿਆਂ ਤੋਂ ਇਲਾਵਾ ਵੱਡੇ ਪਰਦੇ 'ਤੇ ਵੀ ਦਿਖਾਉਣਗੇ। ਅੰਮ੍ਰਿਤ ਮਾਨ ਫ਼ਿਲਮ 'ਹਾਕਮ' ਲੈ ਕੇ ਆਉਣ ਵਾਲੇ ਹਨ ਜਿਸ ਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ। ਪੋਸਟਰ ਨੂੰ ਦੇਖ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ 'ਚ ਮਾਰ-ਧਾੜ ਹੋਵੇਗੀ। ਅੰਮ੍ਰਿਤ ਮਾਨ ਦਾ ਕਿਰਦਾਰ ਵੀ ਕਾਫ਼ੀ ਖਾੜਕੂ ਹੋਣ ਵਾਲਾ ਹੈ ਜਿਸ ਦਾ ਰੌਲਾ ਹਰ ਪਾਸੇ ਪਿਆ ਹੋਇਆ ਹੈ।

PunjabKesari

ਫ਼ਿਲਮ ਨੂੰ ਅੰਮ੍ਰਿਤ ਮਾਨ ਦੀ ਪ੍ਰੋਡਕਸ਼ਨ ਕੰਪਨੀ ਬੰਬ ਬੀਟਸ ਅਤੇ ਦੇਸੀ ਕਰਿਊ ਮਿਲ ਕੇ ਬਣਾ ਰਹੇ ਹਨ। ਕਹਾਣੀ ਅਤੇ ਡਾਇਰੈਕਸ਼ਨ ਅਮਰ ਹੁੰਦਲ ਦੀ ਹੋਵੇਗੀ। ਹੁਣ ਉਮੀਦ ਹੈ ਕਿ ਫ਼ਿਲਮ 'ਚ ਮਾਰ-ਧਾੜ ਘੱਟ ਅਤੇ ਦਰਸ਼ਕਾਂ ਲਈ ਮਨੋਰੰਜਨ ਜ਼ਿਆਦਾ ਹੋਵੇ। ਅੰਮ੍ਰਿਤ ਮਾਨ ਇਸ ਤੋਂ ਪਹਿਲਾ ਵੀ 'ਦੋ ਦੂਣੀ ਪੰਜ', 'ਆਟੇ ਦੀ ਚਿੜੀ' ਅਤੇ 'ਚੰਨਾ ਮੇਰਿਆ' ਵਰਗੀਆਂ ਫ਼ਿਲਮਾਂ ਕਰ ਚੁਕੇ ਹਨ ਪਰ ਉਨ੍ਹਾਂ ਨੂੰ ਅਦਾਕਾਰ ਵਜੋਂ ਅਜੇ ਤਕ ਪਛਾਣ ਨਹੀਂ ਮਿਲੀ।


author

Aarti dhillon

Content Editor

Related News