ਮਾਂ ਦੀ ਤਸਵੀਰ ਸਾਂਝੀ ਕਰ ਭਾਵੁਕ ਹੋਇਆ ਅੰਮ੍ਰਿਤ ਮਾਨ, ਲਿਖਿਆ- ‘ਬਹੁਤ ਯਾਦ ਕਰਦਾ ਤੁਹਾਨੂੰ ਜਦੋਂ...’
Wednesday, Jan 12, 2022 - 03:57 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ, ਗੀਤਕਾਰ ਤੇ ਅਦਾਕਾਰ ਅੰਮ੍ਰਿਤ ਮਾਨ ਦੀ ਮਾਂ ਹੁਣ ਇਸ ਦੁਨੀਆ ’ਚ ਨਹੀਂ ਰਹੇ। ਅੰਮ੍ਰਿਤ ਮਾਨ ਦੀ ਮਾਂ ਦਾ ਦਿਹਾਂਤ 29 ਜੂਨ, 2020 ਨੂੰ ਹੋਇਆ। ਉਹ ਲੰਮੇ ਸਮੇਂ ਤੋਂ ਬੀਮਾਰ ਸਨ, ਜਿਸ ਦੇ ਚਲਦਿਆਂ ਉਨ੍ਹਾਂ ਦਾ ਦਿਹਾਂਤ ਹੋਇਆ।
ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਸ਼ਹਿਨਾਜ਼ ਗਿੱਲ ਨੇ ਸਾਂਝਾ ਕੀਤਾ ਬੋਲਡ ਫੋਟੋਸ਼ੂਟ
ਅੱਜ ਅੰਮ੍ਰਿਤ ਮਾਨ ਨੇ ਮਾਂ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਅੰਮ੍ਰਿਤ ਮਾਨ ਦੇ ਮਾਤਾ ਜੀ ਦਰਬਾਰ ਸਾਹਿਬ ਵਿਖੇ ਨਜ਼ਰ ਆ ਰਹੇ ਹਨ।
ਤਸਵੀਰ ਦੀ ਕੈਪਸ਼ਨ ’ਚ ਅੰਮ੍ਰਿਤ ਮਾਨ ਨੇ ਲਿਖਿਆ, ‘ਮਿਸ ਯੂ ਮਾਂ। ਬਹੁਤ ਯਾਦ ਕਰਦਾ ਤੁਹਾਨੂੰ, ਜਦੋਂ ਵੀ ਇਕੱਲਾ ਮਹਿਸੂਸ ਕਰਦਾ, ਉਦੋਂ ਇਹ ਤਸਵੀਰ ਦੇਖ ਲੈਂਦਾ। ਬਹੁਤ ਤਾਕਤ ਤੇ ਸਕੂਨ ਹੈ ਇਸ ਤਸਵੀਰ ’ਚ।’
ਦੱਸ ਦੇਈਏ ਕਿ ਅੰਮ੍ਰਿਤ ਮਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਬੱਬਰ’ ਨੂੰ ਲੈ ਕੇ ਚਰਚਾ ’ਚ ਹਨ। ਕੁਝ ਦਿਨ ਪਹਿਲਾਂ ਹੀ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਫ਼ਿਲਮ 11 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।