ਅੰਮ੍ਰਿਤ ਮਾਨ ਦੀ ਬਾਲੀਵੁੱਡ 'ਚ ਐਂਟਰੀ! ਸੰਨੀ ਦਿਓਲ ਨਾਲ ਕਰਨਗੇ ਕੰਮ

Sunday, Nov 03, 2024 - 12:47 PM (IST)

ਅੰਮ੍ਰਿਤ ਮਾਨ ਦੀ ਬਾਲੀਵੁੱਡ 'ਚ ਐਂਟਰੀ! ਸੰਨੀ ਦਿਓਲ ਨਾਲ ਕਰਨਗੇ ਕੰਮ

ਐਂਟਰਟੇਨਮੈਂਟ ਡੈਸਕ : ਪੰਜਾਬੀ ਸੰਗੀਤ ਅਤੇ ਸਿਨੇਮਾ ਖੇਤਰ 'ਚ ਸਫ਼ਲ ਮੁਕਾਮ ਸਥਾਪਿਤ ਕਰਨ ਵਾਲੇ ਗਾਇਕ ਅੰਮ੍ਰਿਤ ਮਾਨ ਹੁਣ ਬਾਲੀਵੁੱਡ 'ਚ ਵੀ ਅਪਣੀ ਸ਼ਾਨਦਾਰ ਆਮਦ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ। ਅੰਮ੍ਰਿਤ ਮਾਨ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਆਗਾਮੀ ਅਤੇ ਬਹੁ-ਚਰਚਿਤ ਹਿੰਦੀ ਫ਼ਿਲਮ 'ਜਾਟ' 'ਚ ਅਪਣੀ ਸੁਰੀਲੀ ਅਤੇ ਪ੍ਰਭਾਵੀ ਆਵਾਜ਼ ਦਾ ਅਹਿਸਾਸ ਕਰਵਾਉਣ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਏਪੀ ਢਿੱਲੋਂ ਦੇ ਘਰ ਫਾਈਰਿੰਗ ਮਾਮਲੇ 'ਤੇ ਕੈਨੇਡਾ ਪੁਲਸ ਦਾ ਵੱਡਾ ਬਿਆਨ, ਜਾਰੀ ਕੀਤੀ ਇਹ ਅਪਡੇਟ

PunjabKesari

'ਮਾਈਥਰੀ ਮੂਵੀ ਮੇਕਰਸ' ਅਤੇ 'ਪੀਪਲ ਮੀਡੀਆ ਫੈਕਟਰੀ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਉਕਤ ਰੁਮਾਂਚਕ ਅਤੇ ਧਮਾਕੇਦਾਰ ਐਕਸ਼ਨ ਨਾਲ ਭਰਪੂਰ ਫ਼ਿਲਮ ਦਾ ਪਹਿਲਾਂ ਲੁੱਕ ਹਾਲ ਹੀ 'ਚ ਜਾਰੀ ਕੀਤਾ ਜਾ ਰਿਹਾ ਹੈ। ਇਸ 'ਚ ਬਾਲੀਵੁੱਡ ਸਟਾਰ ਸੰਨੀ ਦਿਓਲ ਤੋਂ ਇਲਾਵਾ ਰਣਦੀਪ ਹੁੱਡਾ, ਵਿਨੀਤ ਕੁਮਾਰ ਸਿੰਘ, ਸਯਾਮੀ ਖੇਰ ਅਤੇ ਰੇਜੀਨਾ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ। ਬਿੱਗ ਸੈੱਟਅੱਪ ਅਧੀਨ ਬਣਾਈ ਜਾ ਰਹੀ ਇਸ ਮਲਟੀ-ਸਟਾਰਰ ਫ਼ਿਲਮ ਦਾ ਦਾ ਸੰਗੀਤ ਥਮਨ ਐਸ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ, ਜਦੋਂ ਕਿ ਸਿਨੇਮਾਟੋਗ੍ਰਾਫੀ ਰਿਸ਼ੀ ਪੰਜਾਬੀ, ਸੰਪਾਦਨ ਨਵੀਨ ਨੂਲੀ ਅਤੇ ਪ੍ਰੋਡੋਕਸ਼ਨ ਡਿਜ਼ਾਈਨ ਪੱਖ ਅਵਿਨਾਸ਼ ਕੋਲਾ ਦੁਆਰਾ ਸੰਭਾਲੇ ਜਾ ਰਹੇ ਹਨ।

ਇਹ ਵੀ ਪੜ੍ਹੋ- ਇਹ ਅਦਾਕਾਰ ਹੋਇਆ ਹਾਦਸੇ ਦਾ ਸ਼ਿਕਾਰ, ਟੁੱਟੀ ਨੱਕ ਦੀ ਹੱਡੀ

PunjabKesari

ਉਕਤ ਫ਼ਿਲਮ ਦੀ ਰਿਕਾਰਡਿੰਗ ਸਿਲਸਿਲੇ ਨੂੰ ਲੈ ਕੇ ਗਾਇਕ ਅੰਮ੍ਰਿਤ ਮਾਨ ਇੰਨੀਂ ਦਿਨੀਂ ਮੁੰਬਈ ਪੁੱਜੇ ਹੋਏ ਹਨ, ਜੋ ਬਤੌਰ ਗਾਇਕ ਆਪਣੇ ਇਸ ਪਹਿਲੇ ਬਾਲੀਵੁੱਡ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਹਨ। ਇਨ੍ਹਾਂ ਵੱਲੋਂ ਗਾਏ ਗਏ ਉਕਤ ਫ਼ਿਲਮੀ ਗਾਣੇ 'ਚ ਪੰਜਾਬੀ ਸਵੈਗ ਦੇ ਕਈ ਰੰਗ ਸੁਣਨ ਅਤੇ ਵੇਖਣ ਨੂੰ ਮਿਲਣਗੇ। ਹਾਲ ਹੀ 'ਚ ਜਾਰੀ ਕੀਤੇ ਆਪਣੇ ਕਈ ਗਾਣਿਆਂ ਨਾਲ ਚਰਚਾ ਦਾ ਕੇਂਦਰਬਿੰਦੂ ਬਣੇ ਹੋਏ ਇਹ ਗਾਇਕ ਅੱਜਕੱਲ੍ਹ ਅਪਣਾ ਅਧਾਰ ਦਾਇਰਾ ਕਾਫ਼ੀ ਵਿਸ਼ਾਲ ਕਰਦੇ ਜਾ ਰਹੇ ਹਨ, ਜੋ ਜਿੱਥੇ ਬਤੌਰ ਗਾਇਕ ਦੁਨੀਆ ਭਰ 'ਚ ਅਪਣੀ ਗਾਇਕੀ ਦਾ ਲੋਹਾ ਮੰਨਵਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News