ਅਮਰਿੰਦਰ ਗਿੱਲ ਦਾ ਪ੍ਰਸ਼ੰਸਕਾਂ ਨੂੰ ਤੋਹਫ਼ਾ, ਵੈਲੇਨਟਾਈਨਜ਼ ਡੇਅ ਮੌਕੇ ਰਿਲੀਜ਼ ਕੀਤਾ ਰੋਮਾਂਟਿਕ ਗੀਤ
Monday, Feb 14, 2022 - 06:58 PM (IST)
ਚੰਡੀਗੜ੍ਹ (ਬਿਊਰੋ)– ਅਮਰਿੰਦਰ ਗਿੱਲ ਇਕ ਅਜਿਹਾ ਪੰਜਾਬੀ ਗਾਇਕ ਤੇ ਅਦਾਕਾਰ ਹੈ, ਜਿਸ ਨੂੰ ਹਰ ਵਰਗ ਦੇ ਲੋਕ ਪਸੰਦ ਕਰਦੇ ਹਨ। ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇਗਾ, ਜੋ ਅਮਰਿੰਦਰ ਗਿੱਲ ਦੀ ਗਾਇਕੀ ਤੇ ਅਦਾਕਾਰੀ ਤੋਂ ਪ੍ਰਭਾਵਿਤ ਨਾ ਹੋਇਆ ਹੋਵੇ।
ਇਹ ਖ਼ਬਰ ਵੀ ਪੜ੍ਹੋ : ‘ਬਿਜਲੀ ਬਿਜਲੀ’ ਗੀਤ ਦੌਰਾਨ ਉਤਰ ਗਈ ਸੀ ਹਾਰਡੀ ਸੰਧੂ ਦੀ ਪੈਂਟ, ਦੇਖੋ ਵੀਡੀਓ
ਆਪਣੇ ਨਿਮਰ ਸੁਭਾਅ ਤੇ ਸਾਦਗੀ ਨਾਲ ਅਮਰਿੰਦਰ ਗਿੱਲ ਨੇ ਹਰ ਇਕ ਨੂੰ ਆਪਣਾ ਪ੍ਰਸ਼ੰਸਕ ਬਣਾ ਲਿਆ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਐਲਬਮ ‘ਜੁਦਾ 3’ ਦੀ ਲੋਕਾਂ ਨੇ ਬੇਸਬਰੀ ਨਾਲ ਉਡੀਕ ਕੀਤੀ ਤੇ ਜਦੋਂ ਐਲਬਮ ਰਿਲੀਜ਼ ਹੋਈ ਤਾਂ ਰੱਜ ਕੇ ਪਿਆਰ ਵੀ ਦਿੱਤਾ।
ਇਸੇ ਪਿਆਰ ਨੂੰ ਬਰਕਰਾਰ ਰੱਖਦਿਆਂ ਅਮਰਿੰਦਰ ਗਿੱਲ ਨੇ ਆਪਣੇ ਚਾਹੁਣ ਵਾਲਿਆਂ ਨੂੰ ਵੈਲੇਨਟਾਈਨਜ਼ ਡੇਅ ਦਾ ਤੋਹਫ਼ਾ ਦਿੱਤਾ ਹੈ। ਅਮਰਿੰਦਰ ਗਿੱਲ ਦਾ ਅੱਜ ਰੋਮਾਂਟਿਕ ਸਿੰਗਲ ਟਰੈਕ ‘ਅਡੌਰ’ ਰਿਲੀਜ਼ ਹੋਇਆ ਹੈ। ਗੀਤ ਦੇ ਬੋਲ ਰੈਵ ਹੰਜਰਾ ਨੇ ਲਿਖੇ ਹਨ ਤੇ ਸੰਗੀਤ ਲੋ ਕੀ ਨੇ ਦਿੱਤਾ ਹੈ।
ਗੀਤ ਦੀ ਵੀਡੀਓ ਬੇਹੱਦ ਖ਼ੂਬਸੂਰਤ ਹੈ ਤੇ ਅਮਰਿੰਦਰ ਗਿੱਲ ਦੀ ਲੁੱਕ ਗੀਤ ’ਚ ਕਾਫੀ ਸ਼ਾਨਦਾਰ ਲੱਗ ਰਹੀ ਹੈ। ਗੀਤ ਰਿਧਮ ਬੁਆਏਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਹੁਣ ਤਕ 10 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।