ਐਮੀ ਵਿਰਕ ਦੇ ਇਹ ਬੋਲ ਕੰਗਨਾ ਰਣੌਤ ਕੋਲੋਂ ਨਹੀਂ ਹੋਣੇ ਬਰਦਾਸ਼ਤ

Tuesday, Dec 01, 2020 - 07:27 PM (IST)

ਐਮੀ ਵਿਰਕ ਦੇ ਇਹ ਬੋਲ ਕੰਗਨਾ ਰਣੌਤ ਕੋਲੋਂ ਨਹੀਂ ਹੋਣੇ ਬਰਦਾਸ਼ਤ

ਜਲੰਧਰ (ਬਿਊਰੋ)– ਇਹ ਤਾਂ ਸਾਰੇ ਜਾਣਦੇ ਹਨ ਕਿ ਕੰਗਨਾ ਰਣੌਤ ਆਏ ਦਿਨ ਵਿਵਾਦਾਂ ਦਾ ਹਿੱਸਾ ਬਣੀ ਰਹਿੰਦੀ ਹੈ, ਫਿਰ ਕਿਸਾਨ ਧਰਨਿਆਂ ਬਾਰੇ ਬੋਲਣ ’ਚ ਉਹ ਕਿਵੇਂ ਪਿੱਛੇ ਰਹਿ ਸਕਦੀ ਸੀ। ਹਾਲਾਂਕਿ ਉਹ ਕਿਸਾਨਾਂ ਦੇ ਹੱਕ ’ਚ ਨਹੀਂ, ਸਗੋਂ ਉਨ੍ਹਾਂ ਦੇ ਵਿਰੋਧ ’ਚ ਆਏ ਦਿਨ ਟਵੀਟ ਕਰਦੀ ਰਹਿੰਦੀ ਹੈ, ਜਿਸ ਕਾਰਨ ਉਸ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ।

ਹੁਣ ਜੋ ਟਵੀਟ ਉਸ ਨੇ ਕੀਤਾ ਹੈ, ਉਸ ’ਤੇ ਸਿਰਫ ਆਮ ਲੋਕ ਹੀ ਨਹੀਂ, ਸਗੋਂ ਪੰਜਾਬੀ ਕਲਾਕਾਰ ਵੀ ਆਪਣੀ ਭੜਾਸ ਕੱਢ ਰਹੇ ਹਨ ਪਰ ਐਮੀ ਵਿਰਕ ਨੇ ਕੁਝ ਅਜਿਹਾ ਬੋਲ ਦਿੱਤਾ ਹੈ, ਜੋ ਸ਼ਾਇਦ ਕੰਗਨਾ ਕੋਲੋਂ ਬਰਦਾਸ਼ਤ ਨਹੀਂ ਹੋਵੇਗਾ।

ਐਮੀ ਵਿਰਕ ਕੰਗਨਾ ਦੇ ਇਕ ਟਵੀਟ ’ਤੇ ਕੁਮੈਂਟ ਕਰਦਿਆਂ ਲਿਖਦੇ ਹਨ, ‘ਲੱਖ ਦੀ ਲਾਹਨਤ ਭੈਣ ਜੀ ਤੁਹਾਡੇ ’ਤੇ। ਇੰਨੀ ਵੀ ਪਾਲਿਸ਼ ਨਹੀਂ ਮਾਰੀ ਦੀ ਕਿਸੇ ਦੇ। ਲੋਕਾਂ ਤੋਂ ਵੱਧ ਕੇ ਕੁਝ ਨਹੀਂ ਹੁੰਦਾ। ਤੁਸੀਂ ਸਾਡੇ ਬਜ਼ੁਰਗਾਂ ਬਾਰੇ ਬੋਲੇ ਹੋ। ਤੁਹਾਡੀ ਇਕ ਅੱਧੀ ਕੰਧ ਤੋੜੀ ਸੀ ਬੰਬੇ ਵਾਲਿਆਂ ਨੇ ਤੇ ਤੁਸੀਂ ਦੁਨੀਆ ਸਿਰ ’ਤੇ ਚੁੱਕ ਲਈ ਸੀ ਤੇ ਸਾਡੇ ਹੱਕ ਖੋਹੇ ਨੇ ਸਰਕਾਰ ਨੇ।’

PunjabKesari

ਦੱਸਣਯੋਗ ਹੈ ਕਿ ਕੰਗਨਾ ਨੇ ਆਪਣੇ ਇਕ ਟਵੀਟ ’ਚ ਬਜ਼ੁਰਗ ਮਹਿਲਾ ਦੀ ਤਸਵੀਰ ਸਾਂਝੀ ਕੀਤੀ ਸੀ, ਜੋ ਕਿਸਾਨ ਧਰਨਿਆਂ ’ਚ ਸ਼ਾਮਲ ਸੀ। ਕੰਗਨਾ ਨੇ ਕਿਹਾ ਸੀ ਕਿ ਇਹ ਉਹੀ ਮਹਿਲਾ ਹੈ ਜੋ ਸ਼ਾਹੀਨ ਬਾਗ ’ਚ ਵੀ ਪ੍ਰਦਰਸ਼ਨ ਕਰ ਰਹੀ ਸੀ ਤੇ ਪੈਸਿਆਂ ਪਿੱਛੇ ਧਰਨਿਆਂ ’ਚ ਸ਼ਾਮਲ ਹੁੰਦੀ ਹੈ। ਹਾਲਾਂਕਿ ਬਾਅਦ ’ਚ ਕੰਗਨਾ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਸੀ। ਕੰਗਨਾ ਦੇ ਇਸ ਟਵੀਟ ’ਤੇ ਹੁਣ ਤਕ ਕਈ ਗਾਇਕ ਆਪਣੀ ਪ੍ਰਤੀਕਿਰਿਆ ਦੇ ਚੁੱਕੇ ਹਨ, ਉਥੇ ਕੰਗਨਾ ਵਲੋਂ ਗਾਇਕ ਰਣਜੀਤ ਬਾਵਾ ਨੂੰ ਪਹਿਲਾਂ ਹੀ ਬਲਾਕ ਕਰ ਦਿੱਤਾ ਗਿਆ ਸੀ।


author

Rahul Singh

Content Editor

Related News