ਅਮਿਤਾਭ ਬੱਚਨ ਦੀ ਸਿਹਤ ਨੂੰ ਕੀ ਹੋਇਆ? ਅਫਵਾਹਾਂ ’ਤੇ ਅਦਾਕਾਰ ਦਾ ਆਇਆ ਵੱਡਾ ਬਿਆਨ
Saturday, Mar 16, 2024 - 05:25 AM (IST)
ਮੁੰਬਈ (ਭਾਸ਼ਾ)– ਮਹਾਨਾਇਕ ਅਮਿਤਾਭ ਬੱਚਨ ਨੂੰ ਸ਼ੁੱਕਰਵਾਰ ਨੂੰ ਫਰਜ਼ੀ ਖ਼ਬਰ ਨਾਲ ਨਿਸ਼ਾਨਾ ਬਣਾਇਆ ਗਿਆ। ਦਿਨ ਵੇਲੇ ਖ਼ਬਰ ਆਈ ਕਿ ਮਹਾਨਾਇਕ ਦੇ ਪੈਰ ’ਚ ਖ਼ੂਨ ਜੰਮਣ ਜਾਂ ਧਮਣੀ ਬੰਦ ਹੋਣ ਕਾਰਨ ਉਨ੍ਹਾਂ ਦੀ ਐਂਜੀਓਪਲਾਸਟੀ ਕਰਵਾਈ ਗਈ ਹੈ। ਇਹ ਖ਼ਬਰ ਦੁਪਹਿਰ ਬਾਅਦ ਸ਼ੁਰੂ ਹੋਈ, ਜਦੋਂ ਕੁਝ ਲੋਕਾਂ ਨੇ ਕਿਹਾ ਕਿ ਉਹ ਰੁਟੀਨ ਚੈੱਕਅੱਪ ਲਈ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਗਏ ਸਨ। ਹੋਰਨਾਂ ਨੇ ਦੱਸਿਆ ਕਿ ਅਮਿਤਾਭ ਦੇ ਪੈਰ ’ਚ ਖ਼ੂਨ ਜੰਮਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਪੂਰਾ ਦਿਨ ਹਸਪਤਾਲ ਜਾਂ ਉਨ੍ਹਾਂ ਦੇ ਦਫ਼ਤਰ ਤੋਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ, ਜਿਸ ਕਾਰਨ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਚਿੰਤਤ ਪ੍ਰਸ਼ੰਸਕਾਂ ਦਾ ਹੜ੍ਹ ਆ ਗਿਆ, ਜੋ ਬੱਚਨ ਦੀ ਸਿਹਤ ਬਾਰੇ ਪੁੱਛਦੇ ਰਹੇ। ‘ਐਕਸ’ ’ਤੇ ਹੈਸ਼ਟੈਗ ਅਮਿਤਾਭ ਬੱਚਨ ਤੇ ਹੈਸ਼ਟੈਗ ਕੋਕੀਲਾਬੇਨ ਹਸਪਤਾਲ ਟਾਪ ਟ੍ਰੈਂਡ ’ਚ ਰਹੇ। ਕਾਂਗਰਸ ਨੇਤਾ ਸੰਜੇ ਨਿਰੂਪਮ ਵੀ ਪੋਸਟ ਪਾਉਣ ਵਾਲਿਆਂ ’ਚ ਸ਼ਾਮਲ ਸਨ, ਜਿਨ੍ਹਾਂ ਨੇ ਲਿਖਿਆ, ‘‘ਮੈਂ ਅਮਿਤਾਭ ਬੱਚਨ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।’’
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ’ਚ ਘਰ ਨੂੰ ਲੱਗੀ ਭਿਆਨਕ ਅੱਗ ’ਚ ਭਾਰਤੀ ਮੂਲ ਦੇ ਜੋੜੇ ਤੇ ਧੀ ਦੀ ਦਰਦਨਾਕ ਮੌਤ
ਅਮਿਤਾਭ ਬੱਚਨ ਦੇ ਹਸਪਤਾਲ ਜਾਣ ਦੀ ਖ਼ਬਰ ਦੇ ਕੁਝ ਘੰਟਿਆਂ ਬਾਅਦ ਸ਼ਾਮ ਨੂੰ ਉਨ੍ਹਾਂ ਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਨੂੰ ਠਾਣੇ ਦੇ ਦਾਦੋਜੀ ਕੋਂਡਦੇਵ ਸਟੇਡੀਅਮ ’ਚ ਮੁੰਬਈ ਬਨਾਮ ਕੋਲਕਾਤਾ ਟਾਈਗਰਸ ਵਿਚਕਾਰ ਇੰਡੀਅਨ ਸਟ੍ਰੀਟ ਪ੍ਰੀਮੀਅਰ ਲੀਗ (ਆਈ. ਐੱਸ. ਪੀ. ਐੱਲ.) ਦੇ ਫਾਈਨਲ ਮੈਚ ’ਚ ਹਿੱਸਾ ਲੈਂਦੇ ਦੇਖਿਆ ਗਿਆ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਬੱਚਨ ਸਟੇਡੀਅਮ ਤੋਂ ਬਾਹਰ ਘੁੰਮਦੇ ਨਜ਼ਰ ਆ ਰਹੇ ਹਨ, ਉਦੋਂ ਹੀ ਭੀੜ ’ਚੋਂ ਕਿਸੇ ਨੇ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ। ਅਮਿਤਾਭ ਬੱਚਨ ਸ਼ੁਰੂਆਤ ’ਚ ਆਪਣੇ ਹੱਥਾਂ ਨਾਲ ਇਸ਼ਾਰੇ ਕਰਦੇ ਦਿਖਾਈ ਦਿੰਦੇ ਹਨ ਕਿ ‘ਸਭ ਕੁਝ ਠੀਕ ਹੈ’। ਫਿਰ ਉਸ ਵਿਅਕਤੀ ਨੇ ਉਨ੍ਹਾਂ ਨੂੰ ਪੁੱਛਿਆ, ‘‘ਤੁਸੀਂ ਕਿਵੇਂ ਹੋ? ਸਭ ਠੀਕ-ਠਾਕ ਹੈ?’’ ਜਿਸ ’ਤੇ ਬੱਚਨ ਨੇ ਕਿਹਾ, ‘‘ਫੇਕ ਨਿਊਜ਼।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।