ਅਮਿਤਾਭ ਦੀ ਪੋਤੀ ਅਰਾਧਿਆ ਬਾਰੇ ਆ ਕੀ ਕਹਿ ਗਏ ਅਦਾਕਾਰ ਸ਼ਾਹਰੁਖ ਖਾਨ
Monday, Jan 04, 2016 - 02:47 PM (IST)

ਮੁੰਬਈ—ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਹਾਲ ਹੀ ''ਚ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਆਉਣ ਵਾਲੇ ਸਮੇਂ ''ਚ ਉਸ ਦਾ ਲੜਕਾ ਅਬਰਾਮ ਅਤੇ ਮਹਾਨਾਇਕ ਅਮਿਤਾਭ ਬੱਚਨ ਦੀ ਪੋਤੀ ਅਰਾਧਿਆ ਬੱਚਨ ਸਭ ਤੋਂ ਰੋਮਾਂਟਿਕ ਜੋੜੀ ਹੋਵੇਗੀ। ਹਾਲ ਹੀ ''ਚ ਫਿਲਮ ''ਦਿਲਵਾਲੇ'' ਦੇ ਪ੍ਰਚਾਰ ਦੌਰਾਨ ਸ਼ਾਹਰੁਖ ਅਤੇ ਕਾਜੋਲ ਤੋਂ ਕਈ ਨਿੱਜੀ ਸਵਾਲ ਵੀ ਕੀਤੇ ਜਾਂਦੇ ਸਨ। ਇਸ ਦੌਰਾਨ ਹੀ ਸ਼ਾਹਰੁਖ ਤੋਂ ਇਕ ਸਵਾਲ ਪੁੱਛਿਆ ਗਿਆ ਕਿ ਆਉਣ ਵਾਲੇ ਸਮੇਂ ''ਚ ਉਹ ਕਿਹੜੀ ਜੋੜੀ ਹੋਵੇਗੀ ਜੋ ''ਸ਼ਾਹਰੁਖ-ਕਾਜੋਲ'' ਜਿੰਨੀ ਹੀ ਸਫਲ ਹੋਵੇਗੀ। ਸਾਰੇ ਸੋਚ ਰਹੇ ਸਨ ਕਿ ਸ਼ਾਹਰੁਖ ''ਦੀਪਿਕਾ-ਰਣਬੀਰ'' ਜਾਂ ''ਵਰੁਣ-ਆਲੀਆ'' ''ਚੋਂ ਕਿਸੇ ਇਕ ਦਾ ਨਾਂ ਲੈਣਗੇ ਪਰ ਸ਼ਾਹਰੁਖ ਨੇ ਆਪਣੇ ਲੜਕੇ ਅਬਰਾਮ ਨਾਲ ਅਭਿਸ਼ੇਕ ਦੀ ਲੜਕੀ ਅਰਾਧਿਆ ਦਾ ਨਾਂ ਲੈ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ। ਸ਼ਾਹਰੁਖ ਨੇ ਕਿਹਾ ਕਿ ਸਾਡੀ ਜੋੜੀ ਦੀ ਜਗ੍ਹਾ ਅਬਰਾਮ-ਅਰਾਧਿਆ ਲੈਣਗੇ। ਇਹ ਗੱਲ ਕਾਜੋਲ ਨੂੰ ਸਹੀ ਨਹੀਂ ਲਗੀ ਅਤੇ ਉਸ ਨੇ ਸ਼ਾਹਰੁਖ ਨੂੰ ਟੋਕ ਦਿੱਤਾ। ਕਾਜੋਲ ਨੇ ਕਿਹਾ, ''''ਸ਼ਟਅਪ ਸ਼ਾਹਰੁਖ, ਉਹ ਤਾਂ ਅਰਾਧਿਆ ਤੋਂ ਛੋਟਾ ਹੈ।'''' ਇਸ ''ਤੇ ਸ਼ਾਹਰੁਖ ਫਿਰ ਬੋਲੇ, ''''ਤਾਂ ਕੀ ਹੋਇਆ। ਜੇਕਰ ਮੈਂ ਤੁਹਾਡੇ ਤੋਂ ਛੋਟਾ ਹੁੰਦਾ ਤਾਂ ਕੀ ਤੁਸੀਂ ਮੇਰੇ ਨਾਲ ਰੋਮਾਂਸ ਨਹੀਂ ਕਰਦੇ? ਪਿਆਰ ਦੀ ਕੋਈ ਉਮਰ ਨਹੀਂ ਹੁੰਦੀ।'''' ਭਾਵੇਂ ਇਹ ਗੱਲ ਸ਼ਾਹਰੁਖ ਨੇ ਮਜ਼ਾਕ ''ਚ ਕਹੀ ਪਰ ਕੀ ਅਰਾਧਿਆ ਦੇ ਮਾਂ-ਬਾਪ ਅਤੇ ਦਾਦੇ ਨੂੰ ਇਹ ਗੱਲ ਸਹੀ ਲੱਗੀ ਹੋਵੇਗੀ? ਹੁਣ ਅਮਿਤਾਭ ਅਤੇ ਐਸ਼ਵਰਿਆ ਦੇ ਜਵਾਬ ਦੀ ਉਡੀਕ ਹੈ।
ਜਾਣਕਾਰੀ ਅਨੁਸਾਰ ਫਿਲਮ ''ਵਜ਼ੀਰ'' ਦੇ ਪ੍ਰਚਾਰ ਦੌਰਾਨ ਅਮਿਤਾਭ ਤੋਂ ਸ਼ਾਹਰੁਖ ਦੇ ਅਬਰਾਮ-ਅਰਾਧਿਆ ਦੀ ਜੋੜੀ ਵਾਲੀ ਗੱਲ ''ਤੇ ਉਨ੍ਹਾਂ ਦਾ ਮੱਤ ਲੈ ਹੀ ਲਿਆ। ਇੰਡੀਅਨ ਐਕਸਪਰੈੱਸ ਦੀ ਖ਼ਬਰ ਅਨੁਸਾਰ ਜਦੋਂ ਇਸ ਗੱਲ ''ਤੇ ਅਮਿਤਾਭ ਤੋਂ ਉਨ੍ਹਾਂ ਦਾ ਜਵਾਬ ਪੁੱਛਿਆ ਗਿਆ ਤਾਂ ਉਨ੍ਹਾਂ ਖੁਸ਼ ਹੋ ਕੇ ਕਿਹਾ, ''''ਉਸ ਦੇ ਮੂੰਹ ''ਚ ਘਿਓ-ਸ਼ੱਕਰ, ਦੁੱਧ, ਮਿਠਾਈ। ਹੁਣ ਤਾਂ ਅਮਿਤਾਭ ਦਾ ਸਿਗਨਲ ਵੀ ਮਿਲ ਗਿਆ ਹੈ। ਹੁਣ ਅਬਰਾਮ-ਅਰਾਧਿਆ ਦੀ ਜੋੜੀ ਬਣਨਾ ਪੱਕਾ ਹੈ।